ਸਿੱਖ ਆਗੂ ਹਰਪ੍ਰੀਤ ਸਿੰਘ ਮਖੂ ਤੇ ਗੋਲੀਆਂ ਚਲਾਉਣ ਵਾਲੇ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ

ss1

ਸਿੱਖ ਆਗੂ ਹਰਪ੍ਰੀਤ ਸਿੰਘ ਮਖੂ ਤੇ ਗੋਲੀਆਂ ਚਲਾਉਣ ਵਾਲੇ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ

ਫਿਰੋਜ਼ਪੁਰ 18 ਅਗਸਤ (ਸਤਬੀਰ ਬਰਾੜ) : ਸਿੱਖ਼ ਪ੍ਰਚਾਰਕ ਭਾਈ ਹਰਪੀ੍ਰਤ ਸਿੰਘ ਮਖੂ ਦਾ ਰਸਤਾ ਰੋਕ ਕੇ ਗੋਲੀਆਂ ਚਲਾਉਣ ਵਾਲੇ ਕਾਰ ਸਵਾਰ ਹਮਲਾਵਰਾਂ ਸਬੰਧੀ ਜ਼ੀਰਾ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਭਾਈ ਹਰਪ੍ਰੀਤ ਸਿੰਘ ਮੱਖੂ ਨੇ ਦੱਸਿਆ ਕਿ ਬੀਤੀ 14 ਅਗਸਤ ਨੂੰ ਉਹ ਭਿੱਖੀਵਿੰਡ ਵਿਖੇ ਪ੍ਰਿੰਸੀਪਲ ਸਵਰਨ ਸਿੰਘ ਚੂਸਲੇਵਾੜ ਨਾਲ ਮੁਲਾਕਾਤ ਕਰਕੇ ਵਾਪਸ ਆਪਣੇ ਪਿੰਡ ਮੱਖੂ ਆਏ ਅਤੇ ਆਪਣੇ ਪਿਤਾ ਨੂੰ ਘਰ ਛੱਡਣ ਤੋਂ ਬਾਅਦ ਲੁਧਿਆਣਾ ਜਾਣ ਲਈ ਰਵਾਨਾ ਹੋਏ, ਜਿਸ ਦੌਰਾਨ ਮੱਖੂ-ਜ਼ੀਰਾ ਦੇ ਰਸਤੇ ਵਿਚ ਇੱਕ ਸਵਿਫ਼ਟ ਡਿਜ਼ਾਇਰ ਗੱਡੀ ਨੰਬਰ ਪੀਬੀ 29 ਆਰ-0980 ਵਿਚ ਸਵਾਰ ਅਣਪਛਾਤੇ ਵਿਅਕਤੀਆਂ ਉਨ੍ਹਾਂ ਦਾ ਰਸਤਾ ਰੋਕ ਕੇ ਗੋਲੀਆਂ ਚਲਾਈਆਂ। ਉਨ੍ਹਾਂ ਦੱਸਿਆ ਕਿ ਆਪਣੇ ਬਚਾਅ ਪੱਖ਼ ਲਈ ਜਦ ਉਨ੍ਹਾਂ ਨੇ ਆਪਣੇ ਲਾਇਸੰਸੀ ਹਥਿਆਰ ਨਾਲ ਹਵਾਈ ਫਾਇਰ ਕੀਤਾ ਤਾਂ ਹਮਲਾਵਾਰ ਘਟਨਾ ਸਥਾਨ ਤੋਂ ਭੱਜ ਗਏ । ਇਸ ਦੌਰਾਨ ਉਨ੍ਹਾਂ ਇਹ ਵੀ ਦੱਸਿਆ ਕਿ ਘਟਨਾ ਮੌਕੇ ਉਨ੍ਹਾਂ ਕੋਲ ਮੌਜ਼ੂਦ ਵੀਡੀਓ ਕੈਮਰੇ ਵਿਚ ਘਟਨਾ ਦੇ ਕੁਝ ਸੀਨ ਵੀ ਕੈਦ ਕਰ ਲਏ ਸਨ ਜੋ ਉਨ੍ਹਾਂ ਨੇ ਵੀਡੀਓ ਪੁਲਿਸ ਨੂੰ ਦੇ ਦਿੱਤੀ ਹੈ। ਭਾਈ ਹਰਪ੍ਰੀਤ ਸਿੰਘ ਮੱਖੂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਕੋਈ ਸੁਰੱਖਿਆ ਗਾਰਡ ਨਹੀਂ ਚਾਹੀਦੇ ਸਗੋਂ ਦੋਸ਼ੀਆਂ ਨੂੰ ਸਖ਼ਤ ਸਜ਼ਾ ਅਤੇ ਮੈਨੂੰ ਇਨਸਾਫ਼ ਚਾਹੀਦਾ ਹੈ। ਇਸ ਸਬੰਧੀ ਵਿਚ ਜ਼ੀਰਾ ਪੁਲਿਸ ਵੱਲੋਂ ਅਧੀਨ ਧਾਰਾ 307, 336, 341, 34 ਅਤੇ ਆਰਮਜ਼ ਐਕਟ ਤਹਿਤ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

Share Button

Leave a Reply

Your email address will not be published. Required fields are marked *