ਸਿੱਖੀ ਦਾ ਗੌਰਵ-ਗੁਰਬੀਰ ਸਿੰਘ ਗਰੇਵਾਲ ਨਿਊ ਜਰਸੀ ਵਿੱਚ ਬਣੇ ਪਹਿਲੇ ਸਿੱਖ ਅਟਾਰਨੀ ਜਨਰਲ

ss1

ਸਿੱਖੀ ਦਾ ਗੌਰਵ-ਗੁਰਬੀਰ ਸਿੰਘ ਗਰੇਵਾਲ ਨਿਊ ਜਰਸੀ ਵਿੱਚ ਬਣੇ ਪਹਿਲੇ ਸਿੱਖ ਅਟਾਰਨੀ ਜਨਰਲ

ਸਿੱਖ ਸਮਾਜ ਲਈ ਵੱਡੀ ਖੁਸ਼ੀ ਵਾਲੀ ਗੱਲ ਹੈ ਕਿ ਗੁਰਬੀਰ ਸਿੰਘ ਗਰੇਵਾਲ, ਨਿਊ ਜਰਸੀ ਵਿਚ ਪਹਿਲੇ ਸਿੱਖ ਪਹਿਲੇ ਅਟਾਰਨੀ ਜਨਰਲ ਬਣ ਗਏ ਹਨ।ਨਿਊ ਜਰਸੀ ਦੇ ਡੈਮੋਕਰੇਟ ਗਵਰਨਰ ਫਿਲ ਮਰਫੀ ਨੇ ਮੰਗਲਵਾਰ ਨੂੰ ਅਟਾਰਨੀ ਜਨਰਲ ਦੀ ਅਹੁਦੇ ਲਈ ਗੁਰਬੀਰ ਸਿੰਘ ਗਰੇਵਾਲ ਦੀ ਨਾਮਜ਼ਦਗੀ ਦੀ ਘੋਸ਼ਣਾ ਕੀਤੀ।ਗੁਰਬੀਰ ਗਰੇਵਾਲ ਬਰਗਨ ਕਾਉਂਟੀ ਦੇ ਪ੍ਰਸਿਕਿਊਟਰ (ਸਰਕਾਰੀ ਵਕੀਲ ) ਹਨ ਜਿਨਾਂ ਨੂੰ ਗਵਰਨਰ ਕ੍ਰਿਸ ਕ੍ਰਿਸਟੀ ਨੇ ਇਸ ਅਹੁਦੇ ਤੇ ਨਿਯੁਕਤ ਕੀਤਾ ਸੀ। ਇਥੇ ਜ਼ਿਕਰਯੋਗ ਹੈ ਜਦੋਂ ਪਹਿਲੀ ਵਾਰ ਗਵਰਨਰ ਕ੍ਰਿਸਟੀ ਨੇ ਬਰਗਨ ਕਾਉਂਟੀ ਦੇ ਪ੍ਰਸਿਕਿਊਟਰ ਲਈ ਉਹਨਾਂ ਦੀ ਨਿਯੁਕਤੀ ਕੀਤੀ ਸੀ ਤਾਂ ਨਿਊਜਰਸੀ ਸੈਨੇਟ ਨੇ ਇਸਦੀ ਮਨਜੂਰੀ ਨਹੀਂ ਸੀ ਦਿੱਤੀ। ਅਗਲੇ ਸਾਲ ਗਵਰਨਰ ਨੇ ਦੁਬਾਰਾ ਗਰੇਵਾਲ ਦੀ ਨਿਯੁਕਤੀ ਕੀਤੀ ਤੇ ਕੁਝ ਚਿਰ ਉਹ ਬਰਗਨ ਕਾਉਂਟੀ ਦੇ ਐਕਟਿੰਗ ਪ੍ਰਾਸੀਕਿਊਟਰ ਵੀ ਰਹੇ ।ਫਿਰ ਉਹਨਾਂ ਨੇ ਬਰਗਨ ਕਾਉਂਟੀ ਦੇ ਪ੍ਰਾਸੀਕਿਊਟਰ ਦਾ ਅਹੁਦਾ ਸੰਭਾਲਿਆ। ਸਿੱਖ ਕੌਮ ਲਈ ਬੜੇ ਮਾਣ ਵਾਲੀ ਗੱਲ ਹੈ ਇਕ ਸਟੇਟ ਪੱਧਰ ਦੇ ਇਸ ਅਹਿਮ ਅਹੁਦੇ ਨੂੰ ਗੁਰਬੀਰ ਸਿੰਘ ਗਰੇਵਾਲ ਸੰਭਾਲਣ ਵਾਲੇ ਹਨ। ਗਲੈਨਰਾਕ ਨਿਊਜਰਸੀ ਤੋਂ ਗਰੇਵਾਲ ਪਰਿਵਾਰ ਦੇ ਬੇਟੇ ਸਿੱਖ ਕੌਮ ਦਾ ਨਾਮ ਹੋਰ ਚਮਕਾਉਣਗੇ ।

Share Button

Leave a Reply

Your email address will not be published. Required fields are marked *