ਸਿੱਖਿਆ ਵਿਭਾਗ ਦੁਆਰਾ ਬਣਾਇਆ ਗਿਆ ਭਰਤੀ ਬੋਰਡ ਠੱਪ – ਕੁਲਵਿੰਦਰ ਪਟਿਆਲਾ

ਸਿੱਖਿਆ ਵਿਭਾਗ ਦੁਆਰਾ ਬਣਾਇਆ ਗਿਆ ਭਰਤੀ ਬੋਰਡ ਠੱਪ – ਕੁਲਵਿੰਦਰ ਪਟਿਆਲਾ
ਪੰਜ ਵਾਰ ਟੈਸਟ ਲੈ ਕੇ ਇੱਕ ਵੀ ਈ.ਟੀ.ਟੀ. ਟੀਚਰਾਂ ਦੀ ਨਹੀਂ ਕੀਤੀ ਭਰਤੀ , ਬੇਰੁਜ਼ਗਾਰ ਅਧਿਆਪਕਾਂ ਵਿਚ ਭਾਰੀ ਰੋਸ-ਜਿਲ੍ਹਾ ਪ੍ਰਧਾਨ ਹਰਦੀਪ ਸਿੰਘ
ਪੰਜਾਬ ਸਰਕਾਰ ਨੇ ਬੇਰੁਜਗਾਰ ਅਧਿਆਪਕਾਂ ਦੀਆਂ ਆਸਾ ਤੇ ਪਾਣੀ ਫੇਰਿਆ-ਹਰਜਿੰਦਰ ਸਿੰਘ, ਮਨਪ੍ਰੀਤ ਸਿੰਘ

5-15
ਪਟਿਆਲਾ ਜੁਲਾਈ 3 ( ਅੰਨੂ ਕੈਲੌਰੀਆ ) ਈ.ਟੀ.ਟੀ. ਟੈਟ ਪਾਸ ਅਧਿਆਪਕ ਯੂਨੀਅਨ ਦੀ ਮੀਟਿੰਗ ਜਿਲ੍ਹਾਂ ਪ੍ਰਧਾਨ ਹਰਦੀਪ ਸਿੰਘ , ਮੀਤ ਪ੍ਰਧਾਨ ਕੁਲਵਿੰਦਰ ਸਿੰਘ ਤੇ ਖਜਾਨਚੀ ਹਰਜਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਤੋਂ ਬਾਅਦ ਮਨਦੀਪ ਸਿੰਘ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਇੱਕ ਵਾਰ ਫੇਰ ਟੀ.ਈ.ਟੀ. ਦਾ ਪੇਪਰ ਲੈਣ ਲਈ ਇਸ਼ਤਿਹਾਰ ਜਾਰੀ ਕਰ ਦਿੱਤਾ ਹੈ । ਇਸ ਤੋਂ ਪਹਿਲਾ ਵੀ ਸਰਕਾਰ ਦੁਆਰਾ 5 ਪੰਜ ਵਾਰ ਇਹ ਟੈਸਟ ਲਿਆ ਜਾ ਚੁੱਕਿਆਂ ਹੈ । ਪਰ ਸਰਕਾਰ ਨੇ ਸਿੱਖਿਆਂ ਵਿਭਾਗ ਵਿਚ ਇੱਕ ਵੀ ਈ.ਟੀ.ਟੀ. ਟੀਚਰ ਦੀ ਭਰਤੀ ਨਹੀਂ ਕੀਤੀ । ਯੂਨੀਅਨ ਦੇ ਜਿਲ੍ਹਾ ਉੱਪ ਪ੍ਰਧਾਨ ਕੁਲਵਿੰਦਰ ਸਿੰਘ ਪਟਿਆਲਾ ਨੇ ਕਿਹਾ ਕਿ ਪੰਜਾਬ ਸਰਕਾਰ ਪੇਪਰ ਲੈਣ ਦੇ ਨਾਂ ਤੇ ਬੇਰੁਜ਼ਗਾਰ ਅਧਿਆਪਕਾਂ ਤੋਂ ਕਰੌੜਾਂ ਰੁਪਏ ਬਟੋਰ ਰਹੀਂ ਹੈ । ਪਰ ਕਿਸੇ ਵੀ ਅਧਿਆਪਕ ਨੂੰ ਨੌਕਰੀ ਦੇਣ ਦਾ ਨਾ ਨਹੀਂ ਲੈ ਰਹੀਂ ਉਹਨਾਂ ਦੱਸਿਆਂ ਕਿ ਇਸ ਸਮੇਂ ਟੀਚਰ ਯੌਗਤਾ ਟੈਸਟ ਪਾਰ ਕਰ ਚੁੱਕੇ ਅਧਿਆਪਕਾਂ ਦੀ ਗਿਣਤੀ 8500 ਪਾਰ ਚੁੱਕੀ ਹੈ ।ਇਸ ਸਮੇ ਸਿੱਖਿਆਂ ਵਿਭਾਗ ਵਿਚ 14 ਹਜਾਰ ਦੇ ਕਰੀਬ ਈ.ਟੀ.ਟੀ. ਟੀਚਰਾਂ ਦੀ ਪੋਸਟਾ ਖਾਲੀ ਹਨ । ਹੱਕ ਮੰਗਦੇ ਨੌਜਵਾਨਾ ਦੇ ਸੰਘਰਸ਼ ਨੂੰ ਡੰਡੇ ਦੇ ਜੋਰ ਨਾਲ ਕੁਚਲਣ ਦੀ ਕੋਸ਼ਿਸ ਕੀਤੀ ਜਾ ਰਹੀਂ ਹੈ । ਪੰਜਾਬ ਸਰਕਾਰ ਨੇ ਦਸੰਬਰ ਮਹੀਨੇ ਵਿਚ 4500 ਈ.ਟੀ.ਟੀ. ਟੀਚਰਾਂ ਦੀ ਭਰਤੀ ਦਾ ਇਸ਼ਤਿਹਾਰ ਦਿੱਤਾ ਸੀ ਜਿਸ ਵਿਚ ਸਰਕਾਰ ਵਾਧਾ ਨਹੀਂ ਕਰ ਰਹੀਂ ਤੇ ਭਰਤੀ ਜਾਣ ਬੁੱਝ ਕੇ ਕੋਰਟ ਦੇ ਚੱਕਰਾ ਵਿਚ ਉਲਝਾ ਰਹੀਂ ਹੈ । ਕਰੋੜਾਂ ਰੁਪਏ ਖਰਚ ਕੇ ਸਿੱਖਿਆਂ ਮੰਤਰੀ ਡਾਂ ਦਲਜੀਤ ਸਿੰਘ ਚੀਮਾ ਦੁਆਰਾ ਬਣਾਇਆ ਗਿਆ ਭਰਤੀ ਬੋਰਡ ਨਾਂ ਦਾ ਹੀ ਭਰਤੀ ਬੋਰਡ ਬਣ ਕੇ ਰਹਿ ਗਿਆ ਹੈ । ਜ਼ਿਕਰਯੋਗ ਹੈ ਕਿ ਪਿਛਲੇ 43 ਦਿਨਾਂ ਤੋਂ ਬੇਰੁਜ਼ਗਾਰ ਟੀ.ਈ.ਟੀ. ਪਾਸ ਅਧਿਆਪਕ ਪੋਸਟਾਂ ਦੀ ਗਿਣਤੀ 8500 ਕਰਵਾਉਣ ਲਈ ਪਿੰਡ ਜੈ ਸਿੰਘ ਵਾਲਾ ਟੈਕੀ ਤੇ ਚੜੇ ਹੋਏ ਹਨ । ਪਰ ਪੰਜਾਬ ਸਰਕਾਰ ਉਹਨਾਂ ਦੀ ਮੰਗ ਵੱਲ ਬਿਲਕੁਲ ਵੀ ਧਿਆਨ ਨਹੀਂ ਦੇ ਰਹੀਂ ਨੰਨੀਆਂ ਛਾਵਾ ਨੰੰੁ ਟੈਕੀਆਂ ਤੇ ਰਾਤਾ ਕੱਟਣ ਲਈ ਮਜਬੂਰ ਹੋਣਾ ਪੈ ਰਿਹਾ ਹੈ ।ਯੂਨੀਅਨ ਮੈਂਬਰਾ ਨੇ ਕਿਹਾ ਕਿ ਜੇਕਰ ਉਹਨਾਂ ਦੀ ਜਲਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਪੈਨਲ ਮੀਟਿੰਗ ਕਰਵਾ ਕੇ ਉਹਨਾਂ ਦਾ ਹੱਲ ਨਾ ਕੀਤਾ ਤਾਂ ਉਹ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ ਇਸ ਮੌਕੇ ਯੂਨੀਅਨ ਮੈਂਬਰ ਮਨਪ੍ਰੀਤ ਸਿੰਘ ਹਰਪ੍ਰੀਤ ਉੱਪਲ ,ਜੋਰਾ ਸਿੰਘ,ਭੀਮ ਸਿੰਘ
ਅਮਰਿੰਦਰ ਸਾਧਮਾਜਰਾ, ਗੁਰਜੀਤ ਪਟਿਆਲਾ , ਜਨਮਪ੍ਰੀਤ ਸਿੰਘ , ਸਤਨਾਮ ਦੁੱਲੜ, ਗੁਰਪ੍ਰੀਤ, ਗੁਰਦੀਪ, ਗੁਰਵੀਰ ਟੋਡਰਪੁਰ,ਸੁਖਜਿੰਦਰ ਬਲਬੇੜਾ ਸਾਹਿਲ ਕਰਟਾਰੀਆ, ਹਿਮਾਨਸ਼ੂ ਕਰਟਾਰੀਆਂ, ਲਲਿਤ ਧਵਨ, ਗੁਰਦਰਸ਼ਨ ਕੌਰ, ਰੀਤੂ ਸ਼ਰਮਾ, ਜਨਕ ਰਾਣੀ ਮਨਦੀਪ ਕੌਰ, ਰਮਨਦੀਪ ਕੌਰ, ਆਦਿ ਮੌਜੂਦ ਸਨ।

Share Button

Leave a Reply

Your email address will not be published. Required fields are marked *

%d bloggers like this: