ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. Jun 5th, 2020

ਸਿੱਖਿਆ ਵਿਭਾਗ ਦੀ ਡਿਜੀਟਲ ਪੜ੍ਹਾਈ

ਸਿੱਖਿਆ ਵਿਭਾਗ ਦੀ ਡਿਜੀਟਲ ਪੜ੍ਹਾਈ

ਕਰੋਨਾ ਦੀ ਜ਼ਦ ਵਿੱਚ ਆਏ ਸਾਰੇ ਮੁਲ਼ਕ ਦੇ ਲੋਕ ਭਾਵੇਂ ਆਪੋ-ਆਪਣੇ ਘਰਾਂ ਵਿੱਚ ਤੜਨ ਲਈ ਮਜਬੂਰ ਹਨ ਅਤੇ ਹਰ ਪ੍ਰਕਾਰ ਦੇ ਕੰਮ ਕਾਰ ਤੋਂ ਵਿਹਲੇ ਹੋ ਕੇ ਔਖੇ-ਸੌਖੇ ਆਪਣਾ ਵਕਤ ਗੁਜਾਰ ਰਹੇ ਹਨ। ਸਾਰੇ ਮੁਲ਼ਕ ਵਿੱਚ ਲਾੱਕ ਡਾਉਨ ਦੀ ਸਥਿਤੀ ਕਾਰਨ ਹੁਣ ਤੱਕ ਸਿਰਫ ਪੁਲਿਸ ਪ੍ਰਸ਼ਾਸ਼ਨ, ਸਿਹਤ ਵਿਭਾਗ ਅਤੇ ਨਗਰ ਨਿਗਮ ਦੇ ਮੁਲਾਜਮਾਂ ਹੀ ਲੋਕਾਂ ਦੀ ਸੁਰੱਖਿਆ, ਇਲਾਜ ਅਤੇ ਜਰੂਰਤਾਂ ਪੂਰੀਆਂ ਕਰਨ ਲਈ ਪੂਰੀ ਮੁਸਤੈਦੀ ਨਾਲ ਡਟੇ ਹੋਏ ਸਨ ਪਰੰਤੂ ਪਿਛਲੇ ਕੁਝ ਸਮੇਂ ਤੋਂ ਸਿੱਖਿਆ ਵਿਭਾਗ ਵੀ ਪੂਰੇ ਜੋਸ਼ੋ ਖੁਰੋਸ਼ ਨਾਲ ਆਪਣੇ ਵਿਦਿਆਰਥੀਆਂ ਦੀ ਪੜ੍ਹਾਈ ਲਈ ਲਾਮਬੰਦ ਹੋ ਕੇ ਸਾਹਮਣੇ ਆਇਆ ਹੈ। ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਦੀ ਸੂਝਬੂਝ ਅਤੇ ਯੋਗ ਅਗਵਾਈ ਸਦਕਾ ਅੱਜ ਪੰਜਾਬ ਭਰ ਦੇ ਅਧਿਆਪਕ ਆਪਣੇ ਵਿਦਿਆਰਥੀਆਂ ਨੁੰ ਆੱਨ ਲਾਇਨ ਸਿੱਖਿਆ ਮੁਹੱਈਆ ਕਰਵਾ ਰਹੇ ਹਨ। ਅਧਿਆਪਕਾਂ ਦੁਆਰਾ ਬੱਚਿਆਂ ਨੂੰ ਘਰ ਬੈਠੇ ਬੈਠੇ ਪੜ੍ਹਾਉਣਾ ਕੋਈ ਇੱਕ ਫੁਰਨਾ ਨਹੀਂ ਸੀ ਕਿ ਕਿਸੇ ਦੇ ਮਨ ਵਿੱਚ ਆਇਆ ਤਾਂ ਆੱਨ ਲਾਇਨ ਪੜ੍ਹਾਈ ਦਾ ਕੰਮ ਸ਼ੁਰੂ ਹੋ ਗਿਆ।

ਇਸ ਕੰਮ ਦੇ ਲਈ ਸਿੱਖਿਆ ਸਕੱਤਰ ਵੱਲੋਂ ਇਕ ਪੂਰੀ ਰਣਨੀਤੀ ਤਿਆਰ ਕੀਤੀ ਗਈ, ਜਿਸ ਦੇ ਤਹਿਤ ਉਹਨਾ ਵੱਲੋਂ ਇਕ ਟੀਮ ਤਿਆਰ ਕੀਤੀ ਗਈ। ਉਸ ਟੀਮ ਨੂੰ ਸਾਰੀਆਂ ਜਮਾਤਾਂ ਦਾ ਸਿਲੇਬਸ ਪੀ. ਡੀ. ਐੱਫ. ਫਾਇਲ ਦੇ ਰੂਪ ਵਿੱਚ ਤਿਆਰ ਕਰਨ ਨੂੰ ਦਿੱਤਾ ਗਿਆ ਅਤੇ ਇਸਦੇ ਨਾਲ ਨਾਲ ਸੰਚਾਰ ਦੇ ਸਾਧਨਾ ਜਿਵੇਂ ਕਿ ਫੋਨ, ਵਟਸਐਪ, ਯੂ-ਟਿਊਬ, ਫੇਸਬੁੱਕ, ਮੋਬਾਇਲ ਲਰਨਿੰਗ ਐਪਸ, ਗੂਗਲ ਡਰਾਇਵ, ਐਜੁਸੈਟ ਆਦਿ ਦੀ ਵਰਤੋਂ ਲਈ ਅਧਿਆਪਕਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਕਿਸ ਤਰ੍ਹਾਂ ਇਹਨਾ ਸੰਚਾਰ ਸਾਧਨਾ ਦੀ ਵਰਤੋਂ ਵਿਦਿਆਰਥੀਆਂ ਨੁੰ ਪੜ੍ਹਾਈ ਨਾਲ ਜੋੜਨ ਲਈ ਕੀਤੀ ਜਾ ਸਕਦੀ ਹੈ। ਸਿਖਿਆ ਸਕੱਤਰ ਵੱਲੋਂ ਖੁਦ ਅਧਿਕਾਰੀਆਂ ਅਤੇ ਅਧਿਆਪਕਾਂ ਨਾਲ ਆੱਨ ਲਾਇਨ ਮੀਟਿੰਗਸ ਕਰਕੇ ਇੱਕ ਰਚਣਾਤਮਕ ਮਹੌਲ ਸਿਰਜਿਆ ਗਿਆ ਤਾਂ ਜੋ ਅਧਿਆਪਕਾਂ ਵਿੱਚ ਆਪਣੇ ਵਿਦਿਆਰਥੀਆਂ ਨਾਲ ਰਾਬਤਾ ਕਾਇਮ ਕਰਨ ਦੀ ਲਲਕ ਪੈਦਾ ਹੋ ਸਕੇ ਅਤੇ ਉਹ ਆਪਣੇ ਵਿਦਿਆਰੀਆਂ ਨੂੰ ਸਹਿਜੇ ਸਹਿਜੇ ਪੜ੍ਹਾਈ ਨਾਲ ਜੋੜ ਸਕਣ ਤਾਂ ਜੋ ਬੱਚੇ ਆਪਣੇ ਵਿਹਲੇ ਸਮੇਂ ਦਾ ਸਦ-ਉਪਯੋਗ ਕਰ ਸਕਣ ਅਤੇ ਕ੍ਰਿਆਸ਼ਲਿ ਹੋ ਸਕਣ।

ਅੱਜ ਇਕ ਪਾਸੇ ਸਿੱਖਿਆ ਸਕੱਤਰ ਦੇ ਉਦਮਾਂ ਅਤੇ ਪ੍ਰੇਰਣਾ ਸਦਕਾ ਪੂਰਾ ਅਧਿਆਪਕ ਵਰਗ ਪੂਰੇ ਤਨਮਨ ਨਾਲ ਇਹਨਾਂ ਵਿਪਰੀਤ ਹਲਾਤਾਂ ਵਿੱਚ ਵੀ ਆਪਣੇ ਵਿਦਿਆਰੀਆਂ ਨੂੰ ਸਿੱਖਿਆ ਮੁਹੱਈਆ ਕਰਵਾ ਰਿਹਾ ਹੈ ਅਤੇ ਉਹਨਾਂ ਦੇ ਗਿਆਨ ਵਿੱਚ ਵਾਧਾ ਕਰਨ ਲਈ ਅਹਿਮ ਯੋਗਦਾਨ ਪਾ ਰਿਹਾ ਹੈ ਤਾਂ ਦੂਜੇ ਪਾਸੇ ਸਿਖਣ ਸਿਖਾਉਣ ਦਾ ਇਹ ਨਵਾਂ ਤਰੀਕਾ ਬੱਚਿਆਂ ਨੂੰ ਬੜਾ ਭਾਅ ਰਿਹਾ ਹੈ ਅਤੇ ਉਹ ਸਵੇਰ ਉੱਠਣਸਾਰ ਤੋਂ ਹੀ ਆਪਣੇ ਅਧਿਆਪਕ ਦੇ ਫੋਨ ਦੀ ਉਤਸੁਕਤਾ ਨਾਲ ਉਡੀਕ ਕਰਨ ਲਗਦੇ ਹਨ ਕਿ ਅੱਜ ਸਿਖਣ ਨੂੰ ਕੀ ਮਿਲੇਗਾ। ਕਰੋਨਾ ਕਹਿਰ ਕਰਕੇ ਲਗਾਇਆ ਗਿਆ ਇਹ ਲਾੱਕ ਡਾਉਨ ਕਦ ਤੱਕ ਚੱਲੇਗਾ, ਇਹ ਤਾਂ ਪਤਾ ਨੀ ਪਰੰਤੂ ਇਸ ਲਾੱਕ ਡਾਉਨ ਦੀ ਵਜ੍ਹਾ ਸ਼ੁਰੂ ਹੋਈ ਨਵੇਂ ਤਰੀਕੇ ਦੀ ਪੜ੍ਹਾਈ ਤੋਂ ਬੱਚੇ ਬਹੁਤ ਖੁਸ਼ ਹਨ।

ਗੁਲਜ਼ਾਰ ਸ਼ਾਹ
9814697007

Leave a Reply

Your email address will not be published. Required fields are marked *

%d bloggers like this: