ਸਿੱਖਿਆ ਮੰਤਰੀ ਦੇ ਨਵੇਂ ਫੈਸਲੇ ਤੋਂ ਖ਼ੁਸ ਹੋਣਗੇ ਅਧਿਆਪਕ ?

ss1

ਸਿੱਖਿਆ ਮੰਤਰੀ ਦੇ ਨਵੇਂ ਫੈਸਲੇ ਤੋਂ ਖ਼ੁਸ ਹੋਣਗੇ ਅਧਿਆਪਕ ?

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਅਧਿਆਪਕ ਪੱਖੀ ਫੈਸਲੇ ਲੈਣ ਦੀ ਕੜੀ ਵਿੱਚ ਅੱਜ ਅਹਿਮ ਫੈਸਲਾ ਲੈਂਦਿਆਂ ਨਵ-ਨਿਯਕੁਤ ਤੇ ਪਦਉਨਤੀ ਵਾਲੇ ਅਧਿਆਪਕਾਂ ਦੇ ਪਰਖ ਕਾਲ ਪੂਰਾ ਹੋਣ ‘ਤੇ ਕੇਸਾਂ ਦੇ ਤੁਰੰਤ ਨਿਬੇੜੇ ਲਈ ਪਾਵਰਾਂ ਹੇਠਲੇ ਪੱਧਰ ‘ਤੇ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਹ ਖੁਲਾਸਾ ਸਿੱਖਿਆ ਮੰਤਰੀ ਅਰੁਨਾ ਚੌਧਰੀ ਨੇ ਇਹ ਗੱਲ ਕਹੀ ਹੈ।

ਸਿੱਖਿਆ ਮੰਤਰੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਮੁਲਾਜ਼ਮਾਂ ਤੇ ਲੋਕ ਪੱਖੀ ਫੈਸਲਿਆਂ ਲਈ ਵਚਨਬੱਧ ਹੈ। ਸਿੱਖਿਆ ਵਿਭਾਗ ਵਿੱਚ ਅਧਿਆਪਕਾਂ ਦੀ ਵੱਡੀ ਗਿਣਤੀ ਨੂੰ ਧਿਆਨ ਵਿੱਚ ਰੱਖਦਿਆਂ ਇਹ ਫੈਸਲਾ ਕੀਤਾ ਗਿਆ ਹੈ। ਚੌਧਰੀ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਪਰਖ ਕਲਾ ਪੂਰਾ ਹੋਣ ਦੇ ਬਾਵਜੂਦ ਅਧਿਆਪਕਾਂ ਦੇ ਪਰਖ ਕਾਲ ਦੇ ਕੇਸ ਨਿਬੇੜੇ ਲਈ ਵੱਖ-ਵੱਖ ਦਫਤਰਾਂ ਵਿੱਚ ਲੰਬਿਤ ਪਏ ਹਨ।

ਅਧਿਆਪਕਾਂ ਦੀ ਖੱਜਲ-ਖੁਆਰੀ ਨੂੰ ਦੇਖਦਿਆਂ ਵਿਭਾਗ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਪਰਖ ਕਾਲ ਕੇਸਾਂ ਦਾ ਨਿਬੇੜਾ ਨਿਯੁਕਤੀ ਕਰਨ ਵਾਲੇ ਅਧਿਕਾਰੀ ਦੇ ਪੱਧਰ ਦੀ ਬਜਾਏ ਪ੍ਰਿੰਸੀਪਲ/ਮੁੱਖ ਅਧਿਆਪਕ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਤੇ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਸ਼ਕਤੀਆਂ ਦੇ ਕੇ ਉਨ੍ਹਾਂ ਦੇ ਪੱਧਰ ‘ਤੇ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਸ ਅਧਿਕਾਰੀ ਦੇ ਦਫਤਰ ਵਿੱਚ ਸਬੰਧਤ ਕਰਮਚਾਰੀ ਦੀ ਸੇਵਾ ਪੱਤਰੀ/ਸੇਵਾ ਰਿਕਾਰਡ ਮੌਜੂਦ ਹੈ, ਉਸ ਨੂੰ ਪਰਖ ਕਾਲ ਦੇ ਕੇਸ ਨਿਬੇੜੇ ਦੀਆਂ ਸ਼ਕਤੀਆਂ ਦਿੱਤੀਆਂ ਗਈਆਂ ਹਨ।

ਚੌਧਰੀ ਨੇ ਅਗਾਂਹ ਦੱਸਿਆ ਕਿ ਪਰਖ ਕਾਲ ਦੇ ਕੇਸਾਂ ਦੇ ਨਿਪਟਾਰੇ ਦੀਆਂ ਸ਼ਕਤੀਆਂ ਇਸ ਸ਼ਰਤ ‘ਤੇ ਹੇਠਲੇ ਪੱਧਰ ‘ਤੇ ਡੈਲੀਗੇਟ ਕੀਤੀਆਂ ਜਾਂਦੀਆਂ ਹਨ ਕਿ ਕਰਮਚਾਰੀ ਦੀਆਂ ਸਾਲਾਨਾ ਗੁਪਰ ਰਿਪੋਰਟਾਂ (ਏ.ਸੀ.ਆਰ.) ਵਿੱਚ ਕੋਈ ਪ੍ਰਤੀਕੂਲ ਕਥਨ ਨਹੀਂ ਹੋਣਾ ਚਾਹੀਦਾ, ਕਰਮਚਾਰੀ ਵਿਰੁੱਧ ਕੋਈ ਵਿਭਾਗੀ ਕਾਰਵਾਈ, ਅਪਰਾਧਿਕ ਕੇਸ ਤੇ ਚਾਰਜਸ਼ੀਟ ਲੰਬਿਤ ਨਾ ਹੋਵੇ, ਕਰਮਚਾਰੀ ਦਾ ਚਾਲ ਚੱਲਣ ਤੇ ਕੰਮਕਾਰ ਤਸੱਲੀਬਖਸ਼ ਹੋਣਾ ਚਾਹੀਦਾ ਹੈ ਅਤੇ ਕਰਮਚਾਰੀ ਵੱਲੋਂ ਨਿਯੁਕਤੀ ਪੱਤਰ ਵਿੱਚ ਦਿੱਤੀਆਂ ਸ਼ਰਤਾਂ ਪੂਰੀਆਂ ਕਰ ਲਈਆਂ ਹੋਣੀਆਂ ਚਾਹੀਦੀਆਂ।

Share Button

Leave a Reply

Your email address will not be published. Required fields are marked *