ਸਿੱਖਿਆ ਦੇ ਪਸਾਰ ਲਈ ਕਾਲਜ ਵਿੱਚ ਸਿਖਲਾਈ ਕੈਂਪ ਲਾਇਆ

ss1

ਸਿੱਖਿਆ ਦੇ ਪਸਾਰ ਲਈ ਕਾਲਜ ਵਿੱਚ ਸਿਖਲਾਈ ਕੈਂਪ ਲਾਇਆ

ਬੁਢਲਾਡਾ 14, ਅਕਤੂਬਰ(ਤਰਸੇਮ ਸ਼ਰਮਾਂ): ਸਿੱਖਿਆ ਦੇ ਪਸਾਰ ਲਈ ਰੌਇਲ ਗਰੁੱਪ ਆਫ ਕਾਲਜਿਜ਼ ਵੱਲੋਂ ਇੱਕ ਦਿਨਾਂ ਅਧਿਆਪਕ ਸਿਖਲਾਈ ਕੈਂਪ ਲਾਇਆ ਗਿਆ। ਜਿਸ ਦੀ ਪ੍ਰਧਾਨਗੀ ਕਾਲਜ ਪਿ੍ਰੰਸੀਪਲ ਐਮ ਆਰ ਮਿੱਤਲ ਨੇ ਕੀਤੀ।ਕੈਂਪ ਦੌਰਾਨ ਸਿੱਖਿਆ ਮਾਹਰਾਂ ਨੇ ਅੱਜ ਦੇ ਮੁਕਾਬਲੇ ਦੇ ਯੁੱਗ ਨੂੰ ਨਜਿੱਠਣ ਲਈ ਕਈ ਨੁਕਤੇ ਸਾਝੇ ਕੀਤੇ। ਇਸ ਮੌਕੇ ਤੇ ਪ੍ਰੋ. ਪਰਮਜੀਤ ਕੋਰ ਨੇ ਪੱਛਮੀ ਸਭਿਆਚਾਰ ਦਾ ਪੰਜਾਬੀ ਸਭਿਆਚਾਰ ਉੱਪਰ ਪੈ ਰਹੇ ਪ੍ਰਭਾਵ ਤੇ ਚਾਣਨਾ ਪਾਇਆ। ਪ੍ਰੋ. ਭੁਪਿੰਦਰ ਸਿੰਘ ਨੇ ਆਪਣੇ ਅੰਤਰਰਾਜੀ ਟੂਰ ਬਾਰੇ ਵੱਖ ਵੱਖ ਤਜਰਬੇ ਸਾਂਝੇ ਕੀਤੇ ਕਿ ਸਿੱਖਿਆ ਦੇ ਨਾਲ ਨਾਲ ਪੁਰਾਤਨ ਵਿਰਸਾ ਸੱਭਿਆਚਾਰ ਦੀ ਜਾਣਕਾਰੀ ਵੀ ਹੋਣੀ ਸਮੇਂ ਦੀ ਮੁੱਖ ਲੋੜ ਹੈ। ਪੋz. ਸੁਖਜੀਤ ਕੋਰ ਨੇ ਅਗਵਾਈ ਕਰਨ ਦੀ ਕਲਾ, ਨਾਟਕ, ਸਟੇਜ਼ ਮੰਚਨ ਆਦਿ ਵਿਸ਼ਿਆ ਤੇ ਵੀ ਚਰਚਾ ਕੀਤੀ। ਪੋz. ਕੁਲਦੀਪ ਸਿੰਘ ਰਾਜਨੀਤਿਕ ਸ਼ਾਸ਼ਤਰ ਵਿਸ਼ੇ ਤੇ ਵਿਅਕਤੀ ਦੀ ਅੰਦਰੂਨੀ ਸਖਸ਼ੀਅਤ ਬਾਰੇ ਦੱਸਿਆ ਕਿ ਇੱਕ ਅਧਿਆਪਕ ਦੀ ਪਰਸਨੈਲਟੀ ਵਿਦਿਆਰਥੀ ਨੂੰ ਪ੍ਰਭਾਵਿਤ ਕਰਦੀ ਹੈ। ਅੰਤ ਵਿੱਚ ਪੋz. ਅਮਨਦੀਪ ਕੋਰ ਨੇ ਸਮੂਹ ਅਧਿਆਪਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਗਿਆਨ ਵਿੱਚ ਵਾਧਾ ਕਰਨ ਵਾਲੇ ਸਿਖਲਾਈ ਕੈਂਪ ਸਮੇਂ ਦੀ ਮੁੱਖ ਲੋੜ ਹੈ। ਕਾਲਜ ਦੇ ਪ੍ਰਿਸੀਪਲ ਸ੍ਰੀ ਮਿੱਤਲ ਨੇ ਕੈਂਪ ਵਿੱਚ ਸ਼ਾਮਲ ਹੋਣ ਵਾਲੇ ਲੈਕਚਰਾਰ, ਅਧਿਆਪਕਾਂ ਅਤੇ ਸਿੱਖਿਆ ਮਾਹਰਾਂ ਨੂੰ ਅਪੀਲ ਕੀਤੀ ਕਿ ਉਹ ਹਮੇਸ਼ਾ ਸਿੱਖਿਆ ਦੇ ਪਸਾਰ ਲਈ ਅਗਾਹ ਵਧੂ ਸੋਚ ਤੇ ਪਹਿਰਾ ਦੇਣ।

Share Button

Leave a Reply

Your email address will not be published. Required fields are marked *