ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Tue. Jun 2nd, 2020

ਸਿੱਖਿਆ ਦੇ ਖੇਤਰ ਵਿੱਚ ਸੋਸ਼ਲ ਮੀਡੀਆ ਬਣਿਆ ਵਰਦਾਨ

ਸਿੱਖਿਆ ਦੇ ਖੇਤਰ ਵਿੱਚ ਸੋਸ਼ਲ ਮੀਡੀਆ ਬਣਿਆ ਵਰਦਾਨ

ਅੱਜ ਕੱਲ੍ਹ ਮੌਜੂਦਾ ਚੁਣੌਤੀ ਕਰੋਨਾ ਵਾਇਰਸ ਨਾਲ ਜੂਝਦਿਆਂ ਬੇਸ਼ੱਕ ਇਨਸਾਨੀ ਜ਼ਿੰਦਗੀ ਨੂੰ ਬਰੇਕਾਂ ਲੱਗ ਗਈਆਂ ਹਨ ,ਵਿਹਲੇ ਇਨਸਾਨ ਦਾ ਮਨ ਲਾਜ਼ਮੀ ਤੌਰ ਤੇ ਨਕਾਰਾਤਮਕ ਵਿਚਾਰਾਂ ਨਾਲ ਭਰ ਜਾਂਦਾ ਹੈ। ਅਜਿਹੀ ਅਵਸਥਾ ਵਿੱਚ ਇਨਸਾਨ ਲਈ ਕੋਈ ਨਾ ਕੋਈ ਸਕਾਰਾਤਮਕ ਰਜੇਵਾਂ ਬੇਹੱਦ ਜ਼ਰੂਰੀ ਹੈ ।

ਸੂਬੇ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਹਰ ਤਰ੍ਹਾਂ ਦੇ ਨਕਾਰਾਤਮਕ ਵਿਚਾਰਾਂ ਤੋਂ ਬਚਾਉਣ ਲਈ ਉਨ੍ਹਾਂ ਨਾਲ ਲਗਾਤਾਰ ਰਾਬਤਾ ਬਣਾ ਕੇ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ । ਅੱਜ ਲਾਕ ਡਾਊਨ ਵਰਗੀ ਸਥਿਤੀ ਵਿੱਚ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਲਗਾਤਾਰ ਅੱਗੇ ਵਧਾਉਣ ਲਈ ਘਰ ਬੈਠੇ ਹੀ ਕੀਤੀ ਜਾ ਸਕਣ ਵਾਲੀ ਪੜ੍ਹਾਈ ਦੀਆਂ ਆਧੁਨਿਕ ਤਕਨੀਕਾਂ ਦਾ ਸਹਾਰਾ ਲਿਆ ਜਾ ਰਿਹਾ ਹੈ। ਇਸ ਲੜੀ ਵਿੱਚ ਸੂਬੇ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ 31ਮਾਰਚ ਨੂੰ ਨਾਨ ਬੋਰਡ ਜਮਾਤ ਦੇ ਨਤੀਜਿਆਂ ਦੀ ਆਨਲਾਈਨ ਘੋਸ਼ਣਾ ਕਰਕੇ ਬਕਾਇਦਾ ਸੋਸ਼ਲ ਮੀਡੀਆ ਸਾਧਨਾਂ ਜ਼ਰੀਏ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਗਿਆ। ਸਭ ਤੋਂ ਅਹਿਮ ਅਤੇ ਵੱਡੀ ਗੱਲ ਇਹ ਹੈ ਕਿ ਅਧਿਆਪਕਾਂ ਵੱਲੋਂ ਇਹ ਕੰਮ ਸਵੈ ਇੱਛਾ ਨਾਲ ਕੀਤਾ ਜਾ ਰਿਹਾ ਹੈ ਕਿਸੇ ਵੀ ਅਧਿਆਪਕ ਜਾਂ ਹੋਰ ਅਧਿਕਾਰੀ ਨੂੰ ਮਜਬੂਰ ਨਹੀਂ ਕੀਤਾ ਜਾ ਰਿਹਾ ।

ਜ਼ਿਲ੍ਹਾ ਪੱਧਰੀ ਅਧਿਕਾਰੀਆਂ ਵੱਲੋਂ ਵੀ ਮੁਬਾਰਕਬਾਦ ਦਿੰਦਿਆਂ ਨਵੇਂ ਵਿੱਦਿਅਕ ਵਰ੍ਹੇ ਦੀ ਸ਼ੁਰੂਆਤ ਲਈ ਹੱਲਾਸ਼ੇਰੀ ਦਿੱਤੀ ਗਈ ਹੈ। ਸੂਬੇ ਦੇ ਹਜ਼ਾਰਾਂ ਅਧਿਆਪਕਾਂ ਨੇ ਆਪਣੇ ਵਿਦਿਆਰਥੀਆਂ ਨਾਲ ਰਾਬਤਾ ਕਾਇਮ ਕਰਕੇ ਆਨਲਾਈਨ ਪੜ੍ਹਾਈ ਦੀ ਸ਼ੁਰੂਆਤ ਕੀਤੀ ਗਈ ਹੈ ਵਿਦਿਆਰਥੀਆਂ ਦੇ ਅਲੱਗ ਅਲੱਗ ਵਟਸਅੱਪ ਗਰੁੱਪ ਬਣਾ ਕੇ ਪੜ੍ਹਾਉਣ ਸਬੰਧੀ ਪਾਠਕ੍ਰਮ ਭੇਜਣੇ ਸ਼ੁਰੂ ਕਰ ਦਿੱਤੇ ਹਨ ਅਤੇ ਭੇਜਣ ਉਪਰੰਤ ਉਸ ਨੂੰ ਗਰੁੱਪਾਂ ਵਿੱਚ ਹੀ ਚੈੱਕ ਕੀਤਾ ਜਾ ਰਿਹਾ ਹੈ ਕਈ ਅਧਿਆਪਕਾਂ ਕਈ ਅਧਿਆਪਕਾਂ ਵੱਲੋਂ ਲਾਈਵ ਹੋ ਕੇ ਵੀ ਪੜ੍ਹਾਇਆ ਜਾ ਰਿਹਾ ਹੈ। ਇਸ ਤਰ੍ਹਾਂ ਵਿਦਿਆਰਥੀ ਤੁਰੰਤ ਹੀ ਅਧਿਆਪਕ ਤੋਂ ਕੋਈ ਵੀ ਔਖਾ ਸਵਾਲ/ਪ੍ਰਸ਼ਨ ਕਲੀਅਰ ਕਰ ਸਕਦੇ ਹਨ ।ਮਾਪਿਆਂ ਦੁਆਰਾ ਵੀ ਘਰ ਬੈਠੇ ਹੀ ਆਪਣੇ ਬੱਚੇ ਦਾ ਦਾਖਲਾ ਕਰਵਾਇਆ ਜਾ ਸਕਦਾ ਹੈ ਅਧਿਆਪਕਾਂ ਵੱਲੋਂ ਇਸ ਸਬੰਧੀ ਆਨਲਾਈਨ ਦਾਖ਼ਲੇ ਦੀਆਂ ਅਰਜ਼ੀਆਂ ਦੀ ਮੰਗ ਵੀ ਕੀਤੀ ਹੈ ।

ਇਸ ਦੀ ਉਦਾਹਰਨ ਇਲਾਕੇ ਦਾ ਨਾਮਵਰ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰੂਹਰਸਹਾਏ ,ਪਿ੍ੰਸੀਪਲ ਸੁਰੇਸ਼ ਕੁਮਾਰ ਦੀ ਅਗਵਾਈ ਹੇਠ ਆਨਲਾਈਨ ਕਲਾਸਾਂ ਲਾ ਕੇ ਅਧਿਆਪਕ ਪੜ੍ਹਾਈ ਦੇ ਆਪਣੇ ਮਨੋਰਥ ਨੂੰ ਪੂਰਾ ਕਰ ਰਹੇ ਹਨ ਪਿ੍ੰਸੀਪਲ ਵੱਲੋਂ ਹਰ ਦੋ ਦਿਨਾਂ ਬਾਅਦ ਸੋਸ਼ਲ ਮੀਡੀਆ ਮੀਡੀਆ ਰਾਹੀਂ ਅਧਿਆਪਕਾਂ ਦੀ ਮੀਟਿੰਗ ਕੀਤੀ ਜਾ ਰਹੀ ਹੈ ਜੇਕਰ ਆਨਲਾਈਨ ਜਮਾਤਾਂ ਦੌਰਾਨ ਸੱਠ ਸੱਤਰ ਫ਼ੀਸਦੀ ਵਿਦਿਆਰਥੀ ਵੀ ਹਾਜ਼ਰ ਹੋ ਜਾਂਦੇ ਹਨ ਤਾਂ ਵੀ ਕੋਈ ਛੋਟੀ ਪ੍ਰਾਪਤੀ ਨਹੀਂ ਹੈ ।ਵਿਦਿਆਰਥੀਆਂ ਨੂੰ ਪੜ੍ਹਾਈ ਨਾਲੋਂ ਟੁੱਟਣ ਤੋਂ ਬਚਾਉਣ ਲਈ ਬੜਾ ਕਾਰਗਰ ਉਪਰਾਲਾ ਹੈ ਇਸ ਦੇ ਨਾਲ ਹੀ ਇਸ ਮਹਾਵਾਰੀ ਦੌਰਾਨ ਉਨ੍ਹਾਂ ਨੂੰ ਇੱਕ ਜ਼ਿੰਮੇਵਾਰ ਨਾਗਰਿਕ ਦੀ ਭੂਮਿਕਾ ਨਿਭਾਉਣ ਲਈ ਤਿਆਰ ਕਰਨ ਵਜੋਂ ਜ਼ਰੂਰ ਸਾਰਥਿਕ ਭੂਮਿਕਾ ਨਿਭਾਏਗਾ ਨਿੱਜੀ ਸਕੂਲਾਂ ਦੇ ਵਿਦਿਆਰਥੀ ਅਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਜੋ ਇਸ ਤਾਲਾਬੰਦੀ ਦੌਰਾਨ ਆਨਲਾਈਨ ਆਪਣੇ ਅਧਿਆਪਕਾਂ ਤੋਂ ਸਿੱਖਿਆ ਪ੍ਰਾਪਤ ਕਰ ਰਹੇ ਹਨ ਉਨ੍ਹਾਂ ਵਿਦਿਆਰਥੀਆਂ ਅਤੇ ਉਨ੍ਹਾਂ ਅਧਿਆਪਕਾਂ ਨੂੰ ਸਕੂਲ ਮੁਖੀਆਂ ਦੀ ਇਸ ਕੋਸ਼ਿਸ਼ ਨੂੰ ਸਾਡਾ ਸਲਾਮ ਹੈ ।

ਗੌਰਵ ਮੰਜਾਲ
ਸ.ਸ.ਸ.ਸ.(ਲ)
ਗੁਰੂਹਰਸਹਾਏ

Leave a Reply

Your email address will not be published. Required fields are marked *

%d bloggers like this: