ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
September 26, 2020

ਸਿੱਖਾਂ ਵੱਲੋਂ ਸਾਬਕਾ ਉਪ- ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਸਿੱਖ ਗੁਰਦੁਆਰੇ ਦੇ ਹਮਲੇ ਦੀ 8 ਵੀਂ ਵਰ੍ਹੇਗੰਢ ਮੌਕੇ ਦਿੱਤੇ ਬਿਆਨ ਦਾ ਸਵਾਗਤ

ਸਿੱਖਾਂ ਵੱਲੋਂ ਸਾਬਕਾ ਉਪ- ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਸਿੱਖ ਗੁਰਦੁਆਰੇ ਦੇ ਹਮਲੇ ਦੀ 8 ਵੀਂ ਵਰ੍ਹੇਗੰਢ ਮੌਕੇ ਦਿੱਤੇ ਬਿਆਨ ਦਾ ਸਵਾਗਤ

ਵਾਸ਼ਿੰਗਟਨ, 6 ਅਗਸਤ (ਰਾਜ ਗੋਗਨਾ)-ਸਿੱਖ ਭਾਈਚਾਰੇ ਨੇ ਵਿਸਕੌਨਸਿਨ ਦੇ ਓਕਕ੍ਰੀਕ ਵਿਖੇ ਸਿੱਖ ਗੁਰਦੁਆਰੇ ‘ਤੇ ਹੋਏ ਹਮਲੇ ਦੀ 8 ਵੀਂ ਵਰ੍ਹੇਗੰਢ ਤੇ ਸਾਬਕਾ ਉਪ -ਰਾਸ਼ਟਰਪਤੀ ਜੋਅ ਬਾਇਡਨ ਦੇ ਸੰਦੇਸ਼ ਦਾ ਸਵਾਗਤ ਕੀਤਾ ਹੈ। ਡੈਮੋਕਰੇਟਿਕ ਪਾਰਟੀ ਵੱਲੋ ਅਮਰੀਕਨ ਰਾਸ਼ਟਰਪਤੀ ਦੇ ਉਮੀਦਵਾਰ ਜੋਅ.ਬਾਇਡਨ ਨੇ ਕਿਹਾ, ਕਿ 8 ਸਾਲ ਪਹਿਲਾਂ, ਇੱਕ ਗੋਰੇ ਨਸਲਵਾਦ ਦੇ ਅਸਰ ਹੇਠਾਂ ਉਸ ਨੇ ਓਕਕ੍ਰੀਕ, ਵਿਸਕਾਨਸਿਨ ਸੂਬੇ ਵਿੱਚ ਇੱਕ ਸਿੱਖ ਗੁਰਦੁਆਰਾ ਨੂੰ ਨਿਸ਼ਾਨਾ ਬਣਾਇਆ ਅਤੇ ਇੱਕ ਅੱਤਵਾਦੀ ਕਾਰਵਾਈ ਵਿੱਚ ਸੱਤ ਲੋਕਾਂ ਦੀ ਜਾਨ ਲੈ ਲਈ ਸੀ।ਬਾਇਡਨ ਨੇ ਅੱਗੇ ਕਿਹਾ, “ਉਨ੍ਹਾਂ ਲੋਕਾਂ ਦਾ ਸੱਚਮੁੱਚ ਸਨਮਾਨ ਕਰਨਾ ਚਾਹੀਦਾ ਜਿਹਨਾਂ ਨੂੰ ਅਸੀਂ ਗੁਆ ਚੁੱਕੇ ਹਾਂ, ਇਹ ਸਾਡੇ ਸਾਰਿਆਂ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਕੱਟੜਵਾਦੀ ਸੋਚ ਦੇ ਖ਼ਿਲਾਫ਼ ਖੜੇ ਹੋਈਏ ਅਤੇ ਨਫ਼ਰਤ ਕਰਨ ਦੀ ਕੋਈ ਥਾਂ ਨਾ ਛੱਡੀਏ ਅਤੇ ਬੰਦੂਕ ਦੀ ਹਿੰਸਾ ਨੂੰ ਘਟਾਇਏ। ਨੈਸ਼ਨਲ ਸਿੱਖ ਕੈਂਪੇਨ ਦੇ ਸਹਿ-ਸੰਸਥਾਪਕ ਅਤੇ ਸੀਨੀਅਰ ਸਲਾਹਕਾਰ ਡਾ: ਰਾਜਵੰਤ ਸਿੰਘ ਨੇ ਕਿਹਾ, “ਅਸੀਂ ਧੰਨਵਾਦੀ ਹਾਂ ਕਿ ਉਪ ਰਾਸ਼ਟਰਪਤੀ ਜੋਅ.ਬਾਇਡਨ ਨੇ ਆਪਣੇ ਵਿਅਸਤ ਰਾਜਨੀਤਿਕ ਕਾਰਜਕ੍ਰਮ ਵਿਚੋਂ ਸਮਾਂ ਕੱਢਕੇ ਸਾਰੇ ਅਮਰੀਕੀਆਂ ਨੂੰ 8 ਸਾਲ ਪਹਿਲਾਂ ਉਸ ਦੁਖਾਂਤ ਬਾਰੇ ਯਾਦ ਦਿਵਾਇਆ ਜਿਸ ਨੇ ਸਿੱਖ ਕੌਮ ਅਤੇ ਦੇਸ਼ ਨੂੰ ਝੰਝੋੜ ਕਿ ਰੱਖ ਦਿਤਾ ਸੀ।ਉਨ੍ਹਾਂ ਅੱਗੇ ਕਿਹਾ, “ਸਿੱਖ ਭਾਈਚਾਰੇ ਨੂੰ ਇਸ ਔਖੇ ਸਮੇਂ ਦੌਰਾਨ ਓਕ ਕ੍ਰੀਕ ਪੁਲਿਸ ਵਿਭਾਗ, ਓਕਕ੍ਰੀਕ ਦੇ ਮੇਅਰ, ਗਵਰਨਰ ਸਕਾਟ ਵਾਕਰ, ਅਮਰੀਕਾ ਦੇ ਨਿਆਂ ਵਿਭਾਗ ਅਤੇ ਰਾਸ਼ਟਰਪਤੀ ਓਬਾਮਾ ਵੱਲੋਂ ਦਿੱਤਾ ਸਹਿਯੋਗ ਹਮੇਸ਼ਾਂ ਯਾਦ ਰਹੇਗਾ ਅਤੇ ਸਿੱਖ ਕੌਮ ਰਿਣੀ ਰਹੇਗੀ।

ਅਮਰੀਕਾ ਨੇ ਇਨ੍ਹਾਂ ਪੀੜਤਾਂ ਦੇ ਸਨਮਾਨ ਵਿੱਚ ਆਪਣੇ ਝੰਡੇ ਨੀਵੇਂ ਕੀਤੇ। ਲੱਖਾਂ ਅਮਰੀਕੀਆਂ ਨੇ ਸਿੱਖਾਂ ਨੂੰ ਪਿਆਰ ਅਤੇ ਸਮਰਥਨ ਦਿੱਤਾ, ਜਿਸ ਲਈ ਭਾਈਚਾਰਾ ਹਮੇਸ਼ਾਂ ਧੰਨਵਾਦੀ ਰਹੇਗਾ। ”ਉਹਨਾਂ ਨੇ ਅੱਗੇ ਕਿਹਾ, “ਅਸੀਂ ਪੁਲਿਸ ਅਫਸਰ ਬ੍ਰਾਇਨ ਮਰਫੀ ਦੀ ਕੁਰਬਾਨੀ ਨੂੰ ਹਮੇਸ਼ਾਂ ਯਾਦ ਰੱਖਾਂਗੇ ਜੋ 5 ਅਗਸਤ, 2012 ਨੂੰ ਵਿਸਕਾਨਸਿਨ ਦੇ ਸਿੱਖ ਗੁਰਦੁਆਰੇ ਵਿਖੇ ਹੋਈ ਗੋਲੀਬਾਰੀ ਨੂੰ ਰੋਕਣ ਵਾਲੇ ਪਹਿਲੇ ਵਿਅਕਤੀ ਸਨ। ਜਿਸ ਨੇ 15 ਗੋਲੀਆਂ ਸਹੀਆਂ ਅਤੇ ਕਈ ਹੋਰ ਸਿੱਖਾਂ ਦੀਆਂ ਜਾਨਾਂ ਬਚਾਈਆਂ।”ਐਨਐਸਸੀ ਦੇ ਕਾਰਜਕਾਰੀ ਡਾਇਰੈਕਟਰ ਗੁਰਵਿਨ ਸਿੰਘ ਆਹੂਜਾ ਨੇ ਕਿਹਾ, “ਅਸੀਂ ਜੋ ਬਾਇਡਨ ਨਾਲ ਸਹਿਮਤ ਹਾਂ ਕਿ ਸਾਨੂੰ ਇਕ ਕੌਮ ਅਤੇ ਸਮੁੱਚੇ ਰਾਸ਼ਟਰ ਵਜੋਂ ਕੱਟੜਪੰਥ ਅਤੇ ਨਸਲਵਾਦ ਦੇ ਵਿਰੁੱਧ ਖੜ੍ਹੇ ਹੋਣਾ ਪਏਗਾ।”

ਡਾ. ਸਿੰਘ, ਜਿਨ੍ਹਾਂ ਨੇ ਸੰਨ 2012 ਵਿੱਚ ਓਬਾਮਾ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕੀਤਾ ਸੀ, ਨੇ ਅੱਗੇ ਕਿਹਾ, “ਨਸਲਵਾਦ ਦਾ ਮੁਕਾਬਲਾ ਕਰਨਾ ਅਤੇ ਬੰਦੂਕ ਦੀ ਹਿੰਸਾ ਨੂੰ ਘਟਾਉਣਾ ਨਿਸ਼ਚਤ ਤੌਰ ‘ਤੇ ਅਮਰੀਕਾ ਦੇ ਸਾਹਮਣੇ ਆ ਰਹੇ ਦੋ ਨਾਜ਼ੁਕ ਮੁੱਦੇ ਹਨ।ਮਾਰੇ ਗਏ 6 ਪੀੜਤਾਂ ਵਿੱਚ ਇਕ ਔਰਤ ਵੀ ਸ਼ਾਮਲ ਸੀ ਜਿੰਨਾਂ ਦੇ ਨਾਂਅ ਪਰਮਜੀਤ ਕੌਰ, 41 ਅਤੇ 5 ਵਿਅਕਤੀ ਜਿੰਨਾਂ ਚ’ 65 ਸਾਲਾ ਸਤਵੰਤ ਸਿੰਘ ਕਾਲੇਕੇ, ਗੁਰਦੁਆਰੇ ਦੇ ਬਾਨੀ; ਪ੍ਰਕਾਸ਼ ਸਿੰਘ, 39, ਇੱਕ ਗ੍ਰੰਥੀ; ਸੀਤਾ ਸਿੰਘ, 41; ਰਣਜੀਤ ਸਿੰਘ, 49; ਅਤੇ ਸੁਵੇਗ ਸਿੰਘ ਖੱਟੜਾ, 84. ਸਾਰੇ ਮਰਦ ਪੀੜਤ ਸਿੱਖ ਧਰਮ ਦੇ ਹਿੱਸੇ ਵਜੋਂ ਪੱਗਾਂ ਬੰਨ੍ਹਦੇ ਸਨ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: