ਸਿੱਖਾਂ ਦੇ ਖੁੰਖਾਰ ਕਾਤਲ ਟਾਈਟਲਰ ਨੂੰ ਜੇਲ ਦੀਆਂ ਸੁਲਾਖਾਂ ਪਿੱਛੇ ਬੰਦ ਕਰਨ ਦੀ ਮੰਗ

ss1

ਸਿੱਖਾਂ ਦੇ ਖੁੰਖਾਰ ਕਾਤਲ ਟਾਈਟਲਰ ਨੂੰ ਜੇਲ ਦੀਆਂ ਸੁਲਾਖਾਂ ਪਿੱਛੇ ਬੰਦ ਕਰਨ ਦੀ ਮੰਗ

ਸਿੱਖੋ ਸਮਾਂ ਹੈ ਹੁਣ ਇਕੱਠੇ ਹੋਣ ਦਾ: ਗੁਰਦੇਵ ਸਿੰਘ ਕੰਗ

ਨਿਊਯਾਰਕ, 10 ਫ਼ਰਵਰੀ ( ਰਾਜ ਗੋਗਨਾ)-ਸ਼੍ਰੋਮਣੀ ਅਕਾਲੀ ਦਲ ਦੇ ਖੁਲਾਸੇ ਤੋਂ ਬਾਅਦ ,ਟਾਈਟਲਰ ਦਾ ਕਬੂਲਨਾਮਾ ਜਿਸ ਵਿੱਚ ਕਾਤਲ ਹੈ ਕਾਂਗਰਸ ਅਤੇ ਜਗਦੀਸ ਟਾਈਟਲਰ ਵੱਲੋਂ ਜੱਗ ਜ਼ਾਹਰ ਹੋਈ ਵੀਡੀਉ ਵਿੱਚ ਸਿੱਖ ਕਤਲੇਆਮ ਵਿੱਚ ਆਪਣੀ ਅਤੇ ਕਾਂਗਰਸ ਪਾਰਟੀ ਦੀ ਸ਼ਮੂਲੀਅਤ ਕਬੂਲੀ ਹੈ ਸਾਰੀ ਸਿੱਖ ਕੌਮ ਤੇ ਸਾਰੇ ਇਨਸਾਫ਼ ਪਸੰਦ ਲੋਕ ਇਸ ਲੜਾਈ ਵਿੱਚ ਸਰੋਮਣੀ ਅਕਾਲੀ ਦਲ ਦਾ ਡਟ ਕੇ ਸਾਥ ਦੇਣ ਇਸ ਗੱਲ ਦਾ ਪ੍ਰਗਟਾਵਾ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਈਸਟ ਕੋਸਟ (ਅਮਰੀਕਾ) ਦੇ ਸੀਨੀਅਰ ਮੀਤ ਪ੍ਰਧਾਨ ਸ: ਗੁਰਦੇਵ ਸਿੰਘ ਕੰਗ ਨੇ ਕੀਤਾ। ਉਹਨਾਂ ਕਿਹਾ ਕਿ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ 31 ਅਕਤੂਬਰ 1984 ਤੋਂ ਲੈਕੇ 3 ਨਵੰਬਰ ਦੀ ਰਾਤ ਤੱਕ, ਜੋ ਭਾਰਤ ਦੀ ਰਾਜਧਾਨੀ ਅਤੇ ਪੰਜਾਬ ਤੋਂ ਬਿਨਾਂ ਬਾਕੀ ਭਾਰਤ ਦੇ ਵੱਡੇ ਛੋਟੇ ਸ਼ਹਿਰਾਂ ਵਿਚ ਵਾਪਰਿਆ, ਉਸ ਵਿਚ ਤਿੰਨੇ ਜੁਰਮ ਹੋਏ, ਕਤਲੋਗਾਰਤ,ਜਬਰ ਜਨਾਹ ਅਤੇ ਲੁੱਟ ਖੋਹ, ਤਿੰਨ ਦਿਨ ਲਗਾਤਾਰ ਹੁੰਦੀ ਰਹੀ। ਇਸ ਵਿਚ ਚੌਥਾ ਜੁਰਮ ਇਹ ਸੀ ਕਿ ਲੋਕਾਂ ਦੀ ਰਾਖੀ ਅਤੇ ਕਾਨੂੰਨ ਨੂੰ ਲਾਗੂ ਕਰਵਾਉਣ ਵਾਲੀ ਪੁਲਿਸ ਵੀ ਸ਼ਰੇਆਮ ਹਮਲਾਵਰਾਂ ਵਿਚ ਸ਼ਾਮਲ ਸੀ। ਇਸ ਤੋਂ ਵੀ ਘਿਨਾਉਣੀ ਗੱਲ ਇਹ ਕਿ ਦੇਸ਼ ਦੇ ਉੱਚਕੋਟੀ ਦੇ ਸਿਆਸਤਦਾਨ, ਇਹਨਾਂ ਜੁਰਮਾਂ ਨੂੰ ਕਰਨ ਵਾਲੇ ਲੋਕਾਂ ਦੀ ਹੌਸਲਾਂ ਅਫਜਾਈ ਕਰ ਰਹੇ ਸਨ ਸੰਨ 1984 ਵਿੱਚ ਹੋਏ ਸਿੱਖਾਂ ਦੇ ਸਮੂੰਹਿਕ ਕਤਲ-ਏ-ਆਮ ਦੇ ਪ੍ਰਮੁੱਖ ਦੋਸ਼ੀ ਜਗਦੀਸ਼ ਟਾਈਟਲਰ ਸਮੇਤ ਅਨੇਕਾਂ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਪੂਰੀ ਸਿੱਖ ਕੌਮ ਜੱਦੋ ਜਹਿਦ ਕਰ ਰਹੀ ਸੀ ਪਰ ਕਿਤੇ ਵੀ ਸੁਣਵਾਈ ਨਹੀ ਸੀ ਹੋ ਰਹੀ ਹੁਣ ਟਾਈਟਲਰ ਦੇ ਵੀਡੀਉ ਖੁਲਾਸੇ ਤੋਂ ਬਾਅਦ ਪੂਰੀ ਸਿੱਖ ਕੋਮ ਨੂੰ ਇਸ ਲੜਾਈ ਵਿੱਚ ਡਟ ਕੇ ਸਾਥ ਦੇਣ ਦੀ ਲੋੜ ਹੈ। ਹੁਣ ਤਾਂ ਉਹਨਾਂ ਦੇ ਹੌਸਲੇ ਇੱਥੋ ਤੱਕ ਵਧ ਗਏ ਕੇ ਉਹ ਮੀਟਿੰਗਾਂ ਚ ਇਹ ਕਬੂਲਣ ਲੱਗ ਪਏ ਹਨ “ ਹਾਂ ਅਸੀ ਮਾਰਿਆ ਸਿੱਖਾਂ ਸਰਦਾਰਾਂ ਨੂੰ “ । ਇਹੋ ਜਿਹੀ ਹੀ ਇੱਕ ਵੀਡੀਓ ਟਾਈਟਲਰ ਦੀ ਆਈ ਹੈ ਜਿਸ ਰਾਹੀ ਉਹ 100 ਦੇ ਕਰੀਬ ਸਰਦਾਰਾਂ ਨੂੰ ਮਾਰਨ ਦੀ ਗੱਲ ਕਬੂਲ ਰਿਹਾ ਹੈ । ਕੀ ਹੁਣ ਹੋਰ ਵੀ ਸਬੂਤ ਦੀ ਕੋਈ ਲੋੜ ਹੈ ? ਅਸੀ ਸ਼੍ਰੋਮਣੀ ਅਕਾਲੀ ਦਲ ਅਮਰੀਕਾ ਈਸਟ ਕੋਸਟ ਵੱਲੋਂ ਇਸ ਕਾਤਲ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕਰਦੀ ਹੈ।ਤਾਂ ਜੋ ਕਾਨੂੰਨ ਪ੍ਰਤੀ ਲੋਕਾਂ ਦਾ ਵਿਸ਼ਵਾਸ ਬਣਿਆਂ ਰਹੇ।

Share Button

Leave a Reply

Your email address will not be published. Required fields are marked *