ਸਿੱਖਾਂ ਦੀ ‘ਬੜ੍ਹਕ’ ਅੱਗੇ ਨਹੀਂ ਵੱਜੀ ਸ਼ਿਵਸੈਨਾ ਦੀ ‘ਲਲਕਾਰ’

ss1

ਸਿੱਖਾਂ ਦੀ ‘ਬੜ੍ਹਕ’ ਅੱਗੇ ਨਹੀਂ ਵੱਜੀ ਸ਼ਿਵਸੈਨਾ ਦੀ ‘ਲਲਕਾਰ’

26-9

ਚੰਡੀਗੜ੍ਹ/ਅੰਮ੍ਰਿਤਸਰ: ਅੱਜ ਬਿਆਸ ‘ਚ ਅੰਮ੍ਰਿਤਸਰ-ਜਲੰਧਰ ਹਾਈਵੇ ‘ਤੇ ਵੱਡੀ ਗਿਣਤੀ ਸਿੱਖ ਇਕੱਠੇ ਹੋਏ। ਸਿੱਖ ਜਥੇਬੰਦੀਆਂ ਦਾ ਇਹ ਇਕੱਠ ਕੱਟੜ ਹਿੰਦੂ ਜਥੇਬੰਦੀ ਸ਼ਿਵਸੈਨਾ ਦੇ ਉਸ ਐਲਾਨ ਦੇ ਖਿਲਾਫ ਸੀ, ਜਿਸ ‘ਚ ਅੱਜ ਇੱਕ ਵਿਸ਼ਾਲ ਲਲਕਾਰ ਰੈਲੀ ਕਰਨ ਦਾ ਦਾਅਵਾ ਕੀਤਾ ਗਿਆ ਸੀ। ਹਾਲਾਂਕਿ ਸਿੱਖ ਜਥੇਬੰਦੀਆਂ ਦੇ ਇਕੱਠੇ ਹੋਣ ਦੀ ਖਬਰ ਮਿਲਦਿਆਂ ਹੀ ਸ਼ਿਵਸੈਨਾ ਨੇ ਆਪਣੀ ਲਲਕਾਰ ਰੈਲੀ ਰੱਦ ਕਰ ਦਿੱਤੀ।

ਵੱਖ ਵੱਖ ਸਿੱਖ ਜਥੇਬੰਦੀਆਂ ਨਾਲ ਸਬੰਧਤ ਵੱਡੀ ਗਿਣਤੀ ਹਥਿਆਰਬੰਦ ਸਿੱਖ ਸਵੇਰ ਤੋਂ ਹੀ ਬਿਆਸ ‘ਚ ਨੈਸ਼ਨਲ ਹਾਈਵੇ-1 ‘ਤੇ ਇਕੱਠੇ ਹੋ ਰਹੇ ਸਨ। ਸਿੱਖਾਂ ਦੇ ਇਕੱਠ ਨੂੰ ਦੇਖਦਿਆਂ ਭਾਰੀ ਸੁਰੱਖਿਆ ਬਲਾਂ ਦੀ ਵੀ ਤਾਇਨਾਤੀ ਕੀਤੀ ਗਈ ਸੀ। ਪਰ ਇਸ ਦੌਰਾਨ ਕਿਸੇ ਵੀ ਸਿੱਖ ਨੇ ਸੜਕ ਆਵਾਜਾਈ ਜਾਮ ਨਹੀਂ ਕੀਤੀ ਤੇ ਨਾ ਹੀ ਕਿਸੇ ਆਉਣ ਜਾਣ ਵਾਲੇ ਨੂੰ ਕੋਈ ਮੁਸ਼ਕਲ ਪੇਸ਼ ਆਉਣ ਦਿੱਤੀ ਗਈ। ਸਿੱਖ ਲੀਡਰਾਂ ਨੇ ਸਾਫ ਕਰ ਦਿੱਤਾ ਸੀ ਕਿ ਇਹ ਇਕੱਠ ਸਿਰਫ ਸ਼ਿਵ ਸੈਨਾ ਦੀ ਲਲਕਾਰ ਰੈਲੀ ਦੇ ਵਿਰੋਧ ‘ਚ ਹੈ।

ਦਰਅਸਲ ਬੀਤੇ ਦਿਨੀਂ ਕੁਝ ਸ਼ਿਵ ਸੈਨਿਕਾਂ ਵਲੋਂ ਸ਼ੋਸ਼ਲ ਮੀਡਿਆ ਰਾਹੀਂ 25 ਮਈ ਨੂੰ ਚੰਡੀਗੜ ਤੋਂ ਅੰਮ੍ਰਿਤਸਰ ਤੱਕ ਲਲਕਾਰ ਰੈਲੀ ਕੱਢਣ ਦਾ ਐਲਾਨ ਕੀਤਾ ਗਿਆ ਸੀ। ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਅਤੇ ਸ਼ਿਵ ਸੈਨਿਕ ਸ਼ੋਸ਼ਲ ਮੀਡਿਆ ‘ਤੇ ਇੱਕ ਦੂਜੇ ਨੂੰ ਵੰਗਾਰ ਰਹੇ ਸਨ। ਸ਼ਿਵ ਸੈਨਾ ਲੀਡਰਾਂ ਦੇ ਐਲਾਨ ਤੋਂ ਬਾਅਦ ਕਈ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਇਹ ਐਲਾਨ ਕੀਤਾ ਸੀ ਕਿ ਜੇਕਰ ਸ਼ਿਵ ਸੈਨਿਕ ਅੰਮ੍ਰਿਤਸਰ ਵੱਲ, ਆਉਂਦੇ ਹਨ ਤਾਂ ਉਨ੍ਹਾਂ ਨੂੰ ਬਿਆਸ ਪੁਲ ‘ਤੇ ਹੀ ਰੋਕ ਲਿਆ ਜਾਵੇਗਾ।

ਸੋਸ਼ਲ ਮੀਡਿਆ ‘ਤੇ ਸ਼ੁਰੂ ਹੋਈ ਇਸ ਜੰਗ ਤੋਂ ਬਾਅਦ ਸ਼ਿਵ ਸੈਨਿਕਾਂ ਨੇ ਇਹ ਕਹਿ ਕੇ ਲਲਕਾਰ ਰੈਲੀ ਰੱਦ ਕਰ ਦਿੱਤੀ। ਕਿਹਾ ਗਿਆ ਕਿ ਉਹ ਪੰਜਾਬ ਦਾ ਮਾਹੌਲ ਖਰਾਬ ਨਹੀਂ ਕਰਨਾ ਚਾਹੁੰਦੇ ਪਰ ਸਿੱਖ ਜਥੇਬੰਦੀਆਂ ਨੇ ਆਪਣੇ ਵੱਲੋਂ ਕੀਤੇ ਐਲਾਨ ਦੇ ਮੁਤਾਬਕ ਵੱਡੀ ਗਿਣਤੀ ‘ਚ ਬਿਆਸ ਪਹੁੰਚ ਕੇ ਇਹਨਾਂ ਲੀਡਰਾਂ ਨੂੰ ਵੰਗਾਰਿਆ ਤੇ ਕਿਹਾ ਕੀ ਜੇਕਰ ਅਜਿਹੇ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਇਹਨਾਂ ਨਾਲ ਸਖਤੀ ਨਾਲ ਪੇਸ਼ ਆਇਆ ਜਾਵੇਗਾ।

Share Button

Leave a Reply

Your email address will not be published. Required fields are marked *