ਸਿੱਖਾਂ ਔਰਤਾਂ ਲਈ ਹੈਲਮਟ ਵਾਲਾ ਨੋਟੀਫਿਕੇਸ਼ਨ ਵਾਪਸ ਕਰਵਾਉਣ ਲਈ ਅਕਾਲੀ ਦਲ ਮਿਲੇਗਾ ਰਾਜਪਾਲ ਨੂੰ

ਸਿੱਖਾਂ ਔਰਤਾਂ ਲਈ ਹੈਲਮਟ ਵਾਲਾ ਨੋਟੀਫਿਕੇਸ਼ਨ ਵਾਪਸ ਕਰਵਾਉਣ ਲਈ ਅਕਾਲੀ ਦਲ ਮਿਲੇਗਾ ਰਾਜਪਾਲ ਨੂੰ

ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਫ਼ਦ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਜਲਦੀ ਹੀ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸਾਸ਼ਕ ਵੀਪੀ ਸਿੰਘ ਬਦਨੌਰ ਨੂੰ ਮਿਲੇਗਾ ਅਤੇ ਉਹਨਾਂ ਨੂੰ ਸੰਘੀ ਖੇਤਰ ਅੰਦਰ ਸਿੱਖ ਔਰਤਾਂ ਲਈ ਹੈਲਮਟ ਨੂੰ ਲਾਜ਼ਮੀ ਬਣਾਉਣ ਵਾਲਾ ਨੋਟੀਫਿਕੇਸ਼ਨ ਵਾਪਸ ਲੈਣ ਦੀ ਅਪੀਲ ਕਰੇਗਾ।
ਅੱਜ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜੰਗੀਰ ਕੌਰ ਵੱਲੋਂ ਇੱਥੇ ਇੱਕ ਮੀਟਿੰਗ ਦੌਰਾਨ ਸਿੱਖ ਰਹਿਤ ਮਰਿਆਦਾ ਅਤੇ ਸਿਧਾਂਤਾ ਦੀ ਰਾਖੀ ਲਈ ਕੀਤੀ ਪੁਰਜ਼ੋਰ ਅਪੀਲ ਮਗਰੋਂ ਇਹ ਫੈਸਲਾ ਲਿਆ ਗਿਆ।ਇਸ ਦੇ ਨਾਲ ਹੀ ਇਹ ਫੈਸਲਾ ਵੀ ਲਿਆ ਗਿਆ ਕਿ ਜੇਕਰ ਲੋੜ ਪਈ ਤਾਂ ਇਸ ਸੰਬੰਧ ਵਿਚ ਅਕਾਲੀ ਦਲ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਤਕ ਵੀ ਪਹੁੰਚ ਕੀਤੀ ਜਾਵੇਗੀ।
ਇਸ ਤੋਂ ਪਹਿਲਾਂ ਇਸਤਰੀ ਅਕਾਲੀ ਦਲ ਦੀ ਮੀਟਿੰਗ ਦੌਰਾਨ ਵਿੰਗ ਦੀ ਪ੍ਰਧਾਨ ਬੀਬੀ ਜੰਗੀਰ ਕੌਰ ਨੇ ਯੂਟੀ ਪ੍ਰਸਾਸ਼ਨ ਵੱਲੋਂ ਹੈਲਮਟ ਬਾਰੇ ਪਾਸ ਕੀਤੇ ਨਵੇਂ ਨੋਟੀਫਿਕੇਸ਼ਨ ਨੂੰ ਵਾਪਸ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਮੁੱਦਾ ਸਿੱਖ ਔਰਤਾਂ ਦੀ ਪਛਾਣ ਦੇ ਸਤਿਕਾਰ ਕਰਨ ਨਾਲ ਜੁੜਿਆ ਹੋਇਆ ਹੈ। ਉਹਨਾਂ ਕਿਹਾ ਕਿ ਇੱਥੋਂ ਤਕ ਕਿ ਅਦਾਲਤਾਂ ਨੇ ਵੀ ਸਿੱਖਾਂ ਨੂੰ ਹੈਲਮਟ ਪਾਉਣ ਤੋਂ ਛੋਟ ਦੇ ਦਿੱਤੀ ਹੈ। ਸਿੱਖ ਔਰਤਾਂ ਨੂੰ ਵੀ ਸਿੱਖਾਂ ਦੇ ਸਮਾਨ ਹੀ ਵੇਖਿਆ ਜਾਣਾ ਚਾਹੀਦਾ ਹੈ, ਉਹਨਾਂ ਤੋਂ ਵੱਖਰੇ ਕਰਕੇ ਨਹੀਂ।
ਇਸ ਬਾਰੇ ਟਿੱਪਣੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਮਸਲਾ ਸਿੱਖਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ, ਇਸ ਲਈ ਪਾਰਟੀ ਇਸ ਨੂੰ ਹਰ ਪੱਧਰ ਉੱਤੇ ਉਠਾਏਗੀ। ਉਹਨਾਂ ਨੇ ਇਸਤਰੀ ਅਕਾਲੀ ਦਲ ਨੂੰ ਆਪਣਾ ਜਥੇਬੰਦਕ ਢਾਂਚਾ 15 ਅਗਸਤ ਤਕ ਮੁਕੰਮਲ ਕਰਨ ਲਈ ਆਖਿਆ। ਉਹਨਾਂ ਨੇ ਵਿੰਗ ਨੂੰ ਹਰ ਜ਼ਿਲ•ੇ ਵਿਚ ਇੱਕ ਕੁਆਰਡੀਨੇਟਰ ਨਿਯੁਕਤ ਕਰਨ ਲਈ ਵੀ ਕਿਹਾ।

ਬੀਬੀ ਜੰਗੀਰ ਕੌਰ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਵਿੰਗ ਵੱਲੋਂ ਬਹੁਤ ਸਾਰੀਆਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ, ਜਿਹਨਾਂ ਵਿਚ ਕੇਂਦਰ ਵੱਲੋਂ ਸਪਾਂਸਰ ਕੀਤੀਆਂ ਜਾਂਦੀਆਂ ਸਕੀਮਾਂ ਬਾਰੇ ਜਾਗਰੂਕਤਾ ਫੈਲਾਉਣਾ ਵੀ ਸ਼ਾਮਿਲ ਹੈ, ਤਾਂ ਕਿ ਵੱਧ ਤੋਂ ਵੱਧ ਲੋਕ ਇਸ ਦਾ ਲਾਭ ਲੈ ਸਕਣ। ਉਹਨਾਂ ਇਹ ਵੀ ਦੱਸਿਆ ਕਿ ਵਿੰਗ ਵੱਲੋਂ ਇੱਕ ਦਰੱਖਤ ਲਗਾਉਣ ਦੀ ਮੁਹਿੰਮ ਵੀ ਸ਼ੁਰੂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਵਿੰਗ ਵੱਲੋਂ ਨਸ਼ਿਆਂ ਖਿਲਾਫ ਵੀ ਇੱਕ ਲਹਿਰ ਖੜ•ੀ ਕੀਤੀ ਜਾਵੇਗੀ।
ਇਸ ਮੀਟਿੰਗ ਵਿਚ ਬੀਬੀ ਸਤਵੰਤ ਕੌਰ ਸੰਧੂ, ਬੀਬੀ ਮਹਿੰਦਰ ਕੌਰ ਜੋਸ਼, ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ, ਬੀਬੀ ਗੁਰਦੇਵ ਕੌਰ ਸੰਧੂ, ਬੀਬੀ ਹਰਜਿੰਦਰ ਕੌਰ ਚੰਡੀਗੜ• ਤੋਂ ਇਲਾਵਾ ਸੀਨੀਅਰ ਪਾਰਟੀ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਅਤੇ ਡਾਕਟਰ ਦਲਜੀਤ ਸਿੰਘ ਚੀਮਾ, ਬੀਬੀ ਸਤਵੰਤ ਕੌਰ ਸੰਧੂ, ਬੀਬੀ ਮਹਿੰਦਰ ਕੌਰ ਜੋਸ਼, ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ, ਬੀਬੀ ਗੁਰਦੇਵ ਕੌਰ ਸੰਧੂ, ਬੀਬੀ ਹਰਜਿੰਦਰ ਕੌਰ ਚੰਡੀਗੜ•, ਬੀਬੀ ਪਰਮਜੀਤ ਕੌਰ ਲਾਂਡਰਾ, ਬੀਬੀ ਵੀਨਾ ਮੱਕੜ, ਬੀਬੀ ਹਰਪ੍ਰੀਤ ਕੌਰ ਬਰਨਾਲਾ, ਬੀਬੀ ਗੁਰਦਿਆਲ ਕੌਰ ਮੱਲਣ, ਬੀਬੀ ਹਰਜੀਤ ਕੌਰ ਸਿੱਧੂ, ਬੀਬੀ ਪੁਸ਼ਪਿੰਦਰ ਕੌਰ ਮਜਬੂਰ, ਬੀਬੀ ਪਰਮਿੰਦਰ ਕੌਰ ਪੰਨੂ, ਬੀਬੀ ਕੁਲਦੀਪ ਕੌਰ ਕੰਗ, ਬੀਬੀ ਗੁਰਮਿੰਦਰਪਾਲ ਕੌਰ ਢਿੱਲੋਂ ਬਠਿੰਡਾ, ਬੀਬੀ ਰਵਿੰਦਰ ਕੌਰ ਹਰਿਆਣਾ, ਬੀਬੀ ਰਾਜਵਿੰਦਰ ਕੌਰ ਅੰਮ੍ਰਿਤਸਰ, ਬੀਬੀ ਵਜਿੰਦਰ ਕੌਰ ਵੇਰਕਾ, ਬੀਬੀ ਪਰਮਿੰਦਰ ਕੌਰ ਰੰਧਾਵਾ, ਬੀਬੀ ਜਸਵਿੰਦਰ ਕੌਰ ਠੁੱਲੇਵਾਲ, ਬੀਬੀ ਪੂਨਮ ਅਰੋੜਾ, ਬੀਬੀ ਗੁਰਿੰਦਰ ਕੌਰ ਭੋਲੂਵਾਲਾ, ਪ੍ਰੋ. ਕਮਲਜੀਤ ਕੌਰ, ਬੀਬੀ ਸ਼ਰਨਜੀਤ ਕੌਰ ਜੀਂਦੜ, ਬੀਬੀ ਸੁਖਦੇਵ ਕੌਰ ਸੱਲਾਂ, ਬੀਬੀ ਸਿਮਰਜੀਤ ਕੌਰ ਜਲੰਧਰ, ਬੀਬੀ ਬਲਜਿੰਦਰ ਕੌਰ ਕਾਲੜਾ, ਬੀਬੀ ਸਿਰੰਦਰ ਕੌਰ ਦਿਆਲ, ਬੀਬੀ ਦਲਜੀਤ ਕੌਰ ਪਵਾ, ਬੀਬੀ ਗੁਰਦੀਪ ਕੌਰ ਬਰਾੜ, ਬੀਬੀ ਨਿਰਮਲ ਕੌਰ ਸੇਖੋਂ, ਬੀਬੀ ਦਰਸ਼ਨ ਕੌਰ ਰਿਟਾ ਡੀ.ਪੀ.ਆਈ,  ਪ੍ਰਿੰਸੀਪਲ ਵੀਨਾ ਦਾਦਾ, ਬੀਬੀ ਗੁਰਮੀਤ ਕੌਰ ਮੋਹਾਲੀ, ਬੀਬੀ ਮਨਦੀਪ ਕੌਰ ਸੰਧੂ, ਬੀਬੀ ਮਨਵਿੰਦਰ ਕੌਰ ਮੀਨੂੰ, ਬੀਬੀ ਬਲਵੀਰ ਕੌਰ, ਬੀਬੀ ਸਿਮਰਜੀਤ ਕੌਰ, ਬੀਬੀ ਮਨਦੀਪ ਕੌਰ ਖੰਭੇ, ਬੀਬੀ ਬਲਜਿੰਦਰ ਕੌਰ ਸੈਦਪੂਰਾ, ਬੀਬੀ ਪਰਮਜੀਤ ਕੌਰ ਬਰਾੜ, ਬੀਬੀ ਸੀਸ ਕੌਰ ਬੀਕਾ, ਬੀਬੀ ਸਤਿੰਦਰ ਕੌਰ ਬੀਸਲਾ, ਬੀਬੀ ਗੁਰਮੀਤ ਕੌਰ ਬਰਾੜ, ਬੀਬੀ ਬਲਵਿੰਦਰ ਕੌਰ ਚੀਮਾ, ਬੀਬੀ ਕਿਰਨ ਸ਼ਰਮਾ, ਬੀਬੀ ਕੁਲਵਿੰਦਰ ਕੌਰ ਰੋਪੜ, ਬੀਬੀ ਸੁਨੀਤਾ ਸ਼ਰਮਾ, ਬੀਬੀ ਪਰਮਜੀਤ ਕੌਰ ਵਿਰਕ, ਬੀਬੀ ਕੁਲਵੰਤ ਕੌਰ ਜਹਾਂਗੀਰ, ਵੀ ਹਾਜ਼ਿਰ ਸਨ।

Share Button

Leave a Reply

Your email address will not be published. Required fields are marked *

%d bloggers like this: