ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

‘ਸਿੱਖਸ ਫਾਰ ਟਰੰਪ’ ਸੰਸਥਾ ਵਲੋਂ ਵੱਖ-ਵੱਖ ਪ੍ਰਾਂਤਾਂ ਵਿੱਚ ‘ਵਾਚ ਪਾਰਟੀ’ ਆਯੋਜਿਤ

‘ਸਿੱਖਸ ਫਾਰ ਟਰੰਪ’ ਸੰਸਥਾ ਵਲੋਂ ਵੱਖ-ਵੱਖ ਪ੍ਰਾਂਤਾਂ ਵਿੱਚ ‘ਵਾਚ ਪਾਰਟੀ’ ਆਯੋਜਿਤ

ਸਿੱਖਾਂ ਨੂੰ ਵੋਟ ਰਜਿਸਟਰ ਕਰਨ ਲਈ ਕੀਤਾ ਜਾ ਰਿਹੈ ਉਤਸ਼ਾਹਿਤ : ਜੱਸੀ ਸਿੰਘ

ਵਾਸ਼ਿੰਗਟਨ, ਡੀ. ਸੀ. 26 ਅਗਸਤ ( ਗੋਗਨਾ )- ਸਿੱਖਸ ਫਾਰ ਟਰੰਪ ਚੋਣ ਪ੍ਰੀਕਿਰਿਆ ਦੇ ਮੁਖੀ ਜੱਸੀ ਸਿੰਘ ਵੱਲੋਂ ਜਿੱਥੇ ਸਿੱਖਾਂ ਨੂੰ ਵੋਟ ਰਜਿਸਟਰ ਕਰਨ ਲਈ ਉਤਸ਼ਾਹਿਤ ਕਰ ਰਹੇ ਹਨ, ਉੱਥੇ ਆਰ. ਐੱਨ. ਸੀ. ਟਰੰਪ ਵਾਚ ਪਾਰਟੀ ਦਾ ਆਯੋਜਿਤ ਕੀਤਾ ਗਿਆ ਹੈ। ਚੋਣ ਪ੍ਰੀਕਿਰਿਆ ਨੂੰ ਹੁਲਾਰਾ ਦੇਣ ਲਈ ਵੱਖ-ਵੱਖ ਡਾਇਰੈਕਟਰਾਂ ਵਲੋਂ ਰਜਿਸਟਰ ਕਰਨ ਲਈ ਗੁਰੂਘਰਾਂ, ਸਹਿਯੋਗੀਆਂ ਅਤੇ ਰਿਸ਼ਤੇਦਾਰਾਂ ਨੂੰ ਟਰੰਪ ਦੀਆਂ ਕਾਰਗੁਜ਼ਾਰੀਆਂ ਪ੍ਰਤੀ ਜਾਣੂ ਕਰਵਾ ਕੇ ਉਹਨਾਂ ਨੂੰ ਟਰੰਪ ਦੇ ਹੱਕ ਵਿੱਚ ਨਿੱਤਰਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।

ਸੂਤਰਾਂ ਮੁਤਾਬਕ ਮੈਰੀਲੈਂਡ, ਵਰਜੀਨੀਆ, ਨਿਊਜਰਸੀ, ਨਿਊਯਾਰਕ ਅਤੇ ਕੈਲੀਫੋਰਨੀਆਂ ਵਿੱਚ ਸੈਂਕੜੇ ਸਿੱਖਾਂ ਵਲੋਂ ਨਿੱਜੀ ਤੌਰ ‘ਤੇ ‘ਸਿੱਖਸ ਫਾਰ ਟਰੰਪ’ ਵੈੱਬ ਰਾਹੀਂ ਆਪਣੇ ਆਪ ਨੂੰ ਰਜਿਸਟਰ ਕਰ ਦਿੱਤਾ ਹੈ। ‘ਵਾਚ ਪਾਰਟੀ’ ਲਈ ਧੜਾਧੜ ਨੁੱਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।ਆਸ ਹੈ ਕਿ 25-26-27 ਅਗਸਤ ਨੂੰ ‘ਵਾਚ ਪਾਰਟੀ’ ਰਾਹੀਂ ਹਰੇਕ ਨੂੰ ਸੁਣਿਆ ਜਾਵੇਗਾ। 27 ਅਗਸਤ ਨੂੰ ਟਰੰਪ ਦੇ ਐਡਰੈੱਸ ਵਾਸਤੇ ਸਿੱਖ ਕਮਿਊਨਿਟੀ ਵਿੱਚ ਪੂਰਾ ਉਤਸ਼ਾਹ ਹੈ ਕਿ ਉਹ ਟਰੰਪ ਨੂੰ ਚਾਰ ਸਾਲ ਦੇ ਲੇਖੇ ਜੋਖੇ ਅਤੇ ਅਗਲੇ ਚਾਰ ਸਾਲਾਂ ਦੀਆਂ ਕਰਨ ਵਾਲੀਆਂ ਯੋਜਨਾਵਾਂ ਸਬੰਧੀ ਵਿਚਾਰ ਸੁਣਨਗੇ ਅਤੇ ਦੂਸਰੇ ਸਿੱਖਾਂ ਨੂੰ ਚੋਣ ਪ੍ਰਤੀ ਜਾਗਰੂਕ ਕਰਨਗੇ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: