Thu. Oct 17th, 2019

ਸਿੱਖਸ ਆਫ ਅਮਰੀਕਾ ਸੰਸਥਾ ਨੇ ਦਿੱਲੀ ਪੁਲਿਸ ਵਲੋਂ ਸਿੱਖ ਪਿਉ-ਪੁੱਤਰ ਨੂੰ ਕੁੱਟੇ ਜਾਣ ਦੀ ਕੀਤੀ ਸਖਤ ਨਿਖੇਧੀ

ਸਿੱਖਸ ਆਫ ਅਮਰੀਕਾ ਸੰਸਥਾ ਨੇ ਦਿੱਲੀ ਪੁਲਿਸ ਵਲੋਂ ਸਿੱਖ ਪਿਉ-ਪੁੱਤਰ ਨੂੰ ਕੁੱਟੇ ਜਾਣ ਦੀ ਕੀਤੀ ਸਖਤ ਨਿਖੇਧੀ
ਅਮਿਤ ਸ਼ਾਹ ਹੋਮ ਮਨਿਸਟਰ ਤੇ ਰਾਮ ਮਾਧਵ ਕੋਲ ਪੁਲਿਸ ਖਿਲਾਫ ਸਖਤ ਕਾਰਵਾਈ ਕਰਨ ਦੀ ਕੀਤੀ ਮੰਗ

ਵਾਸ਼ਿੰਗਟਨ ਡੀ. ਸੀ. 18 ਜੂਨ (ਰਾਜ ਗੋਗਨਾ) – ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਵਲੋਂ ਇੱਕ ਹੰਗਾਮੀ ਮੀਟਿੰਗ ਬੁਲਾਈ ਗਈ। ਜਿਸ ਵਿੱਚ ਦਿੱਲੀ ‘ਚ ਸਿੱਖ ਪਿਉ¸ਪੁੱਤਰ ਤੇ ਪੁਲਿਸ ਵਲੋਂ ਢਾਹੇ ਕਹਿਰ ਦਾ ਸਖਤ ਨੋਟਿਸ ਲਿਆ ਗਿਆ। ਕਰਕੇ ਵਿਦੇਸ਼ੀ ਸਿੱਖ ਸਖਤ ਨਰਾਜ਼ ਹਨ। ਉਨ੍ਹਾਂ ਕਿਹਾ ਕਿ ਕਿਸ ਤਰ੍ਹਾਂ ਦਿੱਲੀ ਪੁਲਿਸ ਵਲੋਂ ਸ਼ਰੇਆਮ ਡੰਡਿਆਂ ਨਾਲ ਪਿਉ-ਪੁੱਤਰ ਤੇ ਤਸ਼ੱਦਦ ਕੀਤਾ ਗਿਆ ਤੇ ਮੂੰਹ ਤੇ ਠੁੱਡੇ ਮਾਰੇ ਗਏ। ਜਿਸ ਦੀ ਵੀਡੀਓ ਪੂਰੇ ਸੰਸਾਰ ਵਿੱਚ ਵਾਇਰਲ ਹੋਈ ਹੈ। ਇਸ ਘਟਨਾ ਨੇ ਸਿੱਖਾਂ ਦੇ ਹਿਰਦਿਆਂ ਤੇ ਭਾਰੀ ਸੱਟ ਮਾਰੀ ਹੈ, ਉਨ੍ਹਾਂ ਲਿਖਤੀ ਰੂਪ ਵਿੱਚ ਕੇਂਦਰ ਦੇ ਹੋਮ ਮਨਿਸਟਰ ਅਮਿਤ ਸ਼ਾਹ ਅਤੇ ਬੀ. ਜੇ.ਪੀ. ਦੇ ਸਕੱਤਰ ਜਨਰਲ ਨੂੰ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਅਜਿਹਾ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਜਿਸ ਤਰ੍ਹਾਂ ਪੁਲਿਸ ਨੇ ਨਿਹੱਥਿਆਂ ਨੂੰ ਜਾਨਵਰਾਂ ਵਾਂਗ ਕੁੱਟਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਇਸ ਦੇ ਨਤੀਜੇ ਭੈੜੇ ਨਿਕਲਣਗੇ। ਸਿੱਖਸ ਆਫ ਅਮਰੀਕਾ ਸੰਸਥਾ ਵਲੋਂ ਪਰਿਵਾਰ ਨਾਲ ਹਮਦਰਦੀ ਜਤਾਈ ਤੇ ਪੁਲਿਸ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ।
ਸਥਾਨਕ ਬੀ. ਜੇ. ਪੀ. ਉੱਪ ਪ੍ਰਧਾਨ ਅਡੱਪਾ ਪ੍ਰਸਾਦ ਨੂੰ ਵੀ ਕਿਹਾ ਹੈ ਕਿ ਉਹ ਤੁਰੰਤ ਫੋਨ ਰਾਹੀਂ ਪ੍ਰਧਾਨ ਮੰਤਰੀ ਨਾਲ ਰਾਬਤਾ ਕਾਇਮ ਕਰਕੇ ਇਸ ਮਸਲੇ ਦਾ ਹੱਲ ਕਰਵਾਉਣ। ਜੇਕਰ ਕਾਰਵਾਈ ਨਾ ਕੀਤੀ ਤਾਂ ਪੂਰੇ ਸੰਸਾਰ ਵਿੱਚ ਅੰਬੈਸੀਆਂ ਦੇ ਸਾਹਮਣੇ ਮੁਜ਼ਾਹਰੇ ਕੀਤੇ ਜਾਣਗੇ।
ਖਬਰ ਲਿਖਣ ਤੱਕ ਪਤਾ ਚੱਲਿਆ ਹੈ ਕਿ ਅੰਬੈਸੀ ਵਲੋਂ ਅਡੱਪਾ ਪ੍ਰਸਾਦ ਵਲੋਂ ਕੇਂਦਰ ਸਰਕਾਰ ਨੂੰ ਵਿਦੇਸ਼ੀ ਸਥਿਤੀ ਤੋਂ ਅਵਗਤ ਕਰਵਾ ਦਿੱਤਾ ਹੈ। ਪੁਲਿਸ ਕਰਮੀਆਂ ਖਿਲਾਫ ਕਾਰਵਾਈ ਕਰਨ ਦਾ ਤੁਰੰਤ ਫੈਸਲਾ ਲੈਣ ਦੇ ਹੁਕਮ ਦੇ ਦਿੱਤੇ ਹਨ।

Leave a Reply

Your email address will not be published. Required fields are marked *

%d bloggers like this: