Wed. Jun 26th, 2019

ਸਿੱਖਸ ਆਫ ਅਮਰੀਕਾ ਸੰਸਥਾ ਦਾ ਡੈਲੀਗੇਟ ਪਾਕਿਸਤਾਨ ਅੰਬੈਸੀ ਨੂੰ ਪਾਕਿਸਤਾਨ ਵਿੱਚ ਮਾਏ ਗਏ ਸਿੱਖ ਚਰਨਜੀਤ ਸਿੰਘ ਪਿਸ਼ਾਵਰ ਸਬੰਧੀ ਮਿਲਿਆ

ਸਿੱਖਸ ਆਫ ਅਮਰੀਕਾ ਸੰਸਥਾ ਦਾ ਡੈਲੀਗੇਟ ਪਾਕਿਸਤਾਨ ਅੰਬੈਸੀ ਨੂੰ ਪਾਕਿਸਤਾਨ ਵਿੱਚ ਮਾਏ ਗਏ ਸਿੱਖ ਚਰਨਜੀਤ ਸਿੰਘ ਪਿਸ਼ਾਵਰ ਸਬੰਧੀ ਮਿਲਿਆ

ਵਾਸ਼ਿੰਗਟਨ ਡੀ. ਸੀ. 30 ਮੲੀ (ਰਾਜ ਗੋਗਨਾ)— ਪਾਕਿਸਤਾਨ ਦਾ ਨਾਮੀ ਸਿੱਖ ਚਰਨਜੀਤ ਸਿੰਘ ਜੋ ਪਿਸ਼ਾਵਰ ਗੁਰੂਘਰ ਵਿੱਚ ਪੰਜ ਪਿਆਰਿਆਂ ਵਜੋਂ ਸੇਵਾ ਨਿਭਾਉਂਦਾ ਸੀ, ਇੱਥੋਂ ਤੱਕ ਕਿ ਘੱਟ ਗਿਣਤੀਆਂ ਦੇ ਕਮਿਸ਼ਨ ਵਿੱਚ ਨੁੰਮਾਇੰਦਗੀ ਕਰਦੇ ਉਹ ਪਾਕਿਸਤਾਨ ਸਿੱਖਾਂ ਦੀਆਂ ਮੁਸ਼ਕਲਾਂ ਪ੍ਰਤੀ ਅਵਾਜ਼ ਉਠਾਉਂਦਾ ਸੀ। ਅਣਥੱਕ, ਮਿਹਨਤੀ ਅਤੇ ਲੋਕ ਹੀਰਾ ਜੋ ਇਮਗਨ ਖਾਂ ਦੀ ਪਾਰਟੀ ਵਿੱਚ ਵੀ ਸਰਗਰਮੀ ਨਾਲ ਵਿਚਰ ਰਿਹਾ ਸੀ। ਉਸ ਦਾ ਕਤਲ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਰ ਦਿੱਤਾ। ਜਿਸ ਦਾ ਸਹਿਮ ਪੂਰੇ ਪਾਕਿਸਤਾਨ ਸਿੱਖਾਂ ਵਿੱਚ ਬਣਿਆ ਹੋਇਆ ਹੈ। ਜਿੱਥੇ ਪਾਕਿਸਤਾਨ ਦੇ ਸਮੂਹਿਕ ਸਿੱਖਾਂ ਵਲੋਂ ਨਿਖੇਧੀ ਕੀਤੀ ਗਈ ਅਤੇ ਸਰਕਾਰ ਨੂੰ ਦੋਸ਼ੀਆਂ ਨੂੰ ਫੜ੍ਹਕੇ ਸਖਤ ਸਜ਼ਾ ਦੇਣ ਦੀ ਅਵਾਜ਼ ਉਠਾਈ ਹੈ।

 ਉਸੇ ਤਰ੍ਹਾਂ ਅਮਰੀਕਾ ਦੀ ਉੱਘੀ ਤੇ ਲੋਕਹਿਤ ਸੰਸਥਾ ਸਿੱਖਸ ਆਫ ਅਮਰੀਕਾ ਦਾ ਇੱਕ ਵਫਦ ਪਾਕਿਸਤਾਨ ਅੰਬੈਸੀ ਵਾਸ਼ਿੰਗਟਨ ਸਥਿਤ ਜਸਦੀਪ ਸਿੰਘ ਜੱਸੀ ਦੀ ਅਗਵਾਈ ਵਿੱਚ ਪਾਕਿਸਤਾਨ ਦੇ ਅੰਬੈਸਡਰ ਅਲੀ ਜਹਾਂਗੀਰ ਸਦੀਕੀ ਤੇ ਡਿਪਟੀ ਅੰਬੈਸਡਰ ਅਤੇ ਘੱਟ ਗਿਣਤੀਆ ਦੇ ਪਾਕਿ ਅਫਸਰਾਂ ਨਾਲ ਵਿਸ਼ੇਸ਼ ਮਿਲਣੀ ਡੈਲੀਗੇਟ ਰਾਹੀਂ ਕੀਤੀ ਹੈ, ਜਿੱਥੇ ਵਫਦ ਨੇ ਅਜਿਹੀ ਘਿਨਾਉਣੀ ਘਟਨਾ ਦੀ ਨਿਖੇਧੀ ਦੇ ਨਾਲ ਨਾਲ ਦੋਸ਼ੀਆਂ ਨੂੰ ਫੜ੍ਹਨ ਲਈ ਸਰਗਰਮੀ ਕਰਨ ਤੇ ਜ਼ੋਰ ਦਿੱਤਾ। ਜਿੱਥੇ ਵਫਦ ਨੇ ਘੱਟ ਗਿਣਤੀਆਂ ਦੀ ਰਖਵਾਲੀ ਲਈ ਸਖਤ ਤੇ ਢੁਕਵੇਂ ਕਦਮ ਚੁੱਕਣ ਤੇ ਜ਼ੋਰ ਦਿੱਤਾ, ਉੱਥੇ ਜਾਨ ਮਾਲ ਦੀ ਰਖਵਾਲੀ ਸਬੰਧੀ ਵੀ ਵਿਸ਼ੇਸ਼ ਉਪਰਾਲੇ ਕਰਨ ਤੇ ਜ਼ੋਰ  ਦਿੱਤਾ। ਅੰਬੈਸਡਰ ਸਦੀਕੀ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਲ ਤੁਰੰਤ ਸੰਪਰਕ ਕੀਤਾ ਗਿਆ ਅਤੇ ਦੋਸ਼ੀਆਂ ਨੂੰ ਫੜ੍ਹਨ ਲਈ ਵਿਸ਼ੇਸ਼ ਦਸਤੇ ਬਣਾਏ ਗਏ ਹਨ। ਜਿੱਥੇ ਦੋਸ਼ੀਆਂ ਨੂੰ ਸਖਤ ਸਜ਼ਾ ਲੋਕ ਕਚਹਿਰੀ ਦੇਣ ਦਾ ਵਾਅਦਾ ਕੀਤਾ। ਉਥੇ ਉੱਥੋਂ ਦੇ ਰਹਿੰਦੇ ਸਿੱਖਾਂ ਅਤੇ ਘੱਟ ਗਿਣਤੀਆਂ ਦੀ ਰਖਵਾਲੀ ਲਈ ਵਿਸ਼ੇਸ਼ ਪ੍ਰਬੰਧਾਂ ਨੂੰ ਅਮਲੀ ਰੂਪ ਦਿੱਤਾ ਗਿਆ, ਉਸ ਸਬੰਧੀ ਅਵਗਤ ਕਰਾਇਆ ਗਿਆ।
ਆਸ ਹੈ ਕਿ ਦੋਸ਼ੀ ਜਲਦੀ ਹੀ ਫੜ੍ਹੇ ਜਾਣਗੇ ਅਤੇ ਸਖਤ ਸਜਾਵਾਂ ਦੇ ਭਾਗੀਦਾਰ ਬਣਾਏ ਜਾਣਗੇ। ਜਿੱਥੇ ਇਸ ਵਫਦ ਵਿੱਚ ਹਾਜ਼ਰ ਬਖਸ਼ੀਸ਼ ਸਿੰਘ ਸਾਬਕਾ ਚੇਅਰਮੈਨ ਜੀ ਐੱਨ ਐਫ ਏ, ਸੁਰਿੰਦਰ ਸਿੰਘ ਰਹੇਜਾ, ਡਾ. ਸੁਰਿੰਦਰ ਸਿੰਘ ਗਿੱਲ, ਸਾਜਿਦ ਤਰਾਰ, ਸਿੰਮ ਬਿਸਲਾ ,ਕੁਲਵਿੰਦਰ ਸਿੰਘ ਫਲੋਰਾ, ਮੋਨੀ ਗਿੱਲ ਅਤੇ ਸਰਵਣ ਸਿੰਘ ਮਾਣਕੂ ਪ੍ਰੈੱਸ ਵਲੋਂ ਇਸ ਵਫਦ ਵਿੱਚ ਸ਼ਾਮਲ ਹੋ ਕੇ ਰੋਸ ਦਾ ਪ੍ਰਗਟਾਵਾ ਕੀਤਾ ਅਤੇ ਪਰਿਵਾਰ ਨਾਲ ਹਮਦਰਦੀ ਜਿਤਾਈ ਗਈ।
ਉਪਰੰਤ ਪਹੁੰਚ ਵੀਜ਼ਾ ਤੇ ਵਿਸਾਖੀ ਮਨਾਉਣ ਸੰਬੰਧੀ ਵੀ ਅੰਬੈਸਡਰ ਸਾਹਿਬ ਵੱਲੋਂ ਸਹਿਮਤੀ ਪ੍ਰਗਟਾਈ ਗਈ ਹੈ।
ਸਮੁੱਚੇ  ਤੌਰ ਮੀਟਿੰਗ ਬਹੁਤ ਕੁਝ ਸਿਰਜ ਗਈ ਹੈ।

Leave a Reply

Your email address will not be published. Required fields are marked *

%d bloggers like this: