ਸਿੱਖਸ ਆਫ ਅਮਰੀਕਾ ਵਲੋਂ ਵਿਸਾਖੀ ਨੂੰ ਸੱਭਿਆਚਾਰਕ ਨਾਈਟ ਵਜੋਂ ਮਨਾਉਣ ਦਾ ਫੈਸਲਾ : ਜਸਦੀਪ ਸਿੰਘ ਜੱਸੀ

ss1

ਸਿੱਖਸ ਆਫ ਅਮਰੀਕਾ ਵਲੋਂ ਵਿਸਾਖੀ ਨੂੰ ਸੱਭਿਆਚਾਰਕ ਨਾਈਟ ਵਜੋਂ ਮਨਾਉਣ ਦਾ ਫੈਸਲਾ : ਜਸਦੀਪ ਸਿੰਘ ਜੱਸੀ

ਮੈਰੀਲੈਂਡ (ਰਾਜ ਗੋਗਨਾ) – ਸਿੱਖਸ ਆਫ ਅਮਰੀਕਾ ਸਿੱਖ ਭਾਈਚਾਰੇ ਦੀ ਅਜਿਹੀ ਸੰਸਥਾ ਹੈ, ਜੋ ਗਰੀਬਾਂ, ਲੋੜਵੰਦਾਂ ਅਤੇ ਸਿੱਖਾਂ ਦੀਆਂ ਵੱਖ-ਵੱਖ ਮੁਸ਼ਕਲਾਂ ਨੂੰ ਹੱਲ ਕਰਨ ਲਈ ਉਤੇਜਤ ਰਹਿੰਦੀ ਹੈ। ਜਿੱਥੇ ਉਹ ਭਾਰਤ ਸਰਕਾਰ ਅਤੇ ਅਮਰੀਕਾ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਲਟਕਦੇ ਮਸਲਿਆਂ ਨੂੰ ਸੁਲਝਾਉਣ ਵਿੱਚ ਪਹਿਲ ਕਦਮੀ ਕਰਦੀ ਹੈ, ਉੱਥੇ ਸਿੱਖਾਂ ਦੀ ਪਹਿਚਾਣ ਲਈ ਦਸਤਾਰ ਮੁਕਾਬਲੇ ਅਤੇ ਅਮਰੀਕਨਾ ਨੂੰ ਦਸਤਾਰ ਸਬੰਧੀ ਜਾਗਰੂਕ ਕਰਨ ਵਿੱਚ ਅਹਿਮ ਯੋਗਦਾਨ ਪਾ ਰਹੀ ਹੈ। ਜਸਦੀਪ ਸਿੰਘ ਜੱਸੀ ਚੇਅਰਮੈਨ ਸਿੱਖਸ ਆਫ ਅਮਰੀਕਾ ਨੇ ਕਿਹਾ ਕਿ ਅਮਰੀਕਾ ਦੇ ਅਜ਼ਾਦੀ ਜਸਨ ਸਮੇਂ ਸਿੱਖਾਂ ਦਾ ਫਲੋਟ ਵਾਸ਼ਿੰਗਟਨ ਡੀ. ਸੀ. ਪੂਰੇ ਸਿੱਖਾਂ ਦੇ ਜਥੇ ਨਾਲ ਲੈੱਸ ਅਮਰੀਕਨਾ ਨੂੰ ਆਪਣੀਆ ਪ੍ਰਾਪਤੀਆਂ ਅਤੇ ਯੋਗਦਾਨ ਨੂੰ ਦਰਸਾਉਂਦਾ ਕਾਫਲਾ ਜਿੱਥੇ ਵਾਹ ਵਾਹ ਖੱਟਦਾ ਹੈ, ਉੱਥੇ ਇਨ੍ਹਾਂ ਦੀਆਂ ਉਪਲਬਧੀਆਂ ਸਬੰਧੀ ਵੀ ਆਏ ਮਹਿਮਾਨਾਂ ਨੂੰ ਦੱਸਿਆ ਜਾਂਦਾ ਹੈ।  ਜੋ ਸਿੱਖਾਂ ਦੇ ਪਹਿਰਾਵੇ, ਸੱਭਿਆਚਾਰ ਅਤੇ ਅਮਰੀਕਾ ਵਿੱਚ ਪਾਏ ਯੋਗਦਾਨ ਨੂੰ ਪ੍ਰਗਟਾਉਂਦਾ ਸਿੱਖਾਂ ਦਾ ਕਾਫਲਾ ਵੱਖਰੀ ਛਾਪ ਦਾ ਪ੍ਰਤੀਕ ਹੁੰਦਾ ਹੈ।
ਕੰਵਲਜੀਤ ਸਿੰਘ ਸੋਨੀ ਪ੍ਰਧਾਨ ਮੁਤਾਬਕ ਇਸ ਵਾਰ ਵਿਸਾਖੀ ਨੂੰ ਸਮਰਪਿਤ ਸੱਭਿਆਚਾਰਕ ਨਾਈਟ ਦਾ ਪ੍ਰਬੰਧ ਕੀਤਾ ਗਿਆ ਹੈ। ਜਿਸ ਵਿੱਚ ਮੈਟਰੋ ਪੁਲਿਟਨ ਦੇ ਸਿੱਖ ਪਰਿਵਾਰਾਂ ਨੂੰ ਸੱਦਾ ਪੱਤਰ ਦਿੱਤਾ ਗਿਆ ਹੈ ਤਾਂ ਜੋ ਉਹ ਵਿਸਾਖੀ ਦਿਹਾੜੇ ਪ੍ਰਤੀ ਆਪਣੇ ਬੱਚਿਆਂ ਨੂੰ ਜਾਗਰੂਕ ਕਰ ਸਕਣ ਅਤੇ ਕਲਚਰਲ ਪ੍ਰੋਗਰਾਮ ਦਾ ਅਨੰਦ ਮਾਣ ਸਕਣ। ਇਸ ਸਬੰਧੀ ਲੋੜੀਂਦੇ ਪ੍ਰਬੰਧ ਕਰ ਲਏ ਗਏ ਹਨ ਅਤੇ ਮਹਿਮਾਨ ਨਿਵਾਜੀ ਤੋਂ ਇਲਾਵਾ ਸੱਭਿਆਚਾਰਕ ਪ੍ਰੋਗਰਾਮ ਰਾਹੀਂ ਆਏ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ ਜਾਵੇਗਾ। ਇਸ ਸਬੰਧੀ ਸਰੋਤਿਆਂ ਵਿੱਚ ਕਾਫੀ ਉਤਸ਼ਾਹ ਹੈ।

Share Button

Leave a Reply

Your email address will not be published. Required fields are marked *