ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Mon. Aug 3rd, 2020

ਸਿੱਖਸ ਆਫ ਅਮਰੀਕਾ ਨੇ ਸਮੁੱਚੇ ਦੇਸ਼ ਵਾਸੀਆਂ ਨੂੰ ਦਿੱਤੀਆਂ ਅਮਰੀਕਾ ਦੇ ਅਜ਼ਾਦੀ ਦਿਹਾੜੇ ਦੀਆਂ ਮੁਬਾਰਕਾਂ

ਸਿੱਖਸ ਆਫ ਅਮਰੀਕਾ ਨੇ ਸਮੁੱਚੇ ਦੇਸ਼ ਵਾਸੀਆਂ ਨੂੰ ਦਿੱਤੀਆਂ ਅਮਰੀਕਾ ਦੇ ਅਜ਼ਾਦੀ ਦਿਹਾੜੇ ਦੀਆਂ ਮੁਬਾਰਕਾਂ

ਅਮਰੀਕਾ ਦੀ ਅਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਸਮੂੰਹ ਦੇਸ਼ ਵਾਸੀਆ ਨੂੰ ਕਰਦੇ ਹਾਂ ਸਲਾਮ : ਜਸਦੀਪ ਸਿੰਘ ਜੱਸੀ

ਵਾਸ਼ਿੰਗਟਨ ਡੀ. ਸੀ 4 ਜੁਲਾਈ (ਰਾਜ ਗੋਗਨਾ)-ਆਫ ਅਮਰੀਕਾ ਸਿੱਖਾਂ ਦੀ ਪਹਿਚਾਣ ਨੂੰ ਮਜ਼ਬੂਤ ਅਤੇ ਅਮਰੀਕਨਾਂ ਵਿੱਚ ਜਾਗਰੂਕ ਕਰਨ ਲਈ ਹਰ ਸਾਲ 4 ਜੁਲਾਈ ਨੂੰ ਵਾਸ਼ਿੰਗਟਨ ਡੀ. ਸੀ. ਦੀ ਪਰੇਡ ਵਿੱਚ ਸ਼ਾਮਲ ਹੁੰਦਾ ਸੀ। ਜਿੱਥੇ ਮੈਟਰੋਪੁਲਿਟਨ ਦੇ ਸਿੱਖ ਹੁੰਮ ਹੁੰਮਾ ਕੇ ਹਿੱਸਾ ਲੈਂਦੇ ਆ ਰਹੇ ਸਨ।

ਕੋਰੋਨਾਵਾਇਰਸ ਕਰਕੇ ਇਸ ਸਾਲ ਇਹ ਪਰੇਡ ਰੱਦ ਕਰ ਦਿੱਤੀ ਗਈ ਹੈ। ਜਿਸ ਕਰਕੇ ਸਿੱਖਸ ਆਫ ਅਮਰੀਕਾ ਆਪਣੀਆਂ ਭਾਵਨਾਵਾਂ ਨੂੰ ਅਮਰੀਕਨਾ ਅਤੇ ਅਮਰੀਕਾ ਨਾਲ ਪਿਆਰ ਕਰਨ ਵਾਲਿਆਂ ਨਾਲ ਸਾਂਝਾ ਕਰ ਰਿਹਾ ਹੈ।ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆ ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਸ: ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਅਸੀਂ ਅਮਰੀਕਾ ਦੇ ਅਜ਼ਾਦੀ ਦੀ ਕਦਰ ਕਰਦੇ ਹਾਂ ਅਤੇ ਉਨ੍ਹਾਂ ਦਾ ਸਨਮਾਨ ਕਰਦੇ ਹਾਂ। ਜਿਨ੍ਹਾਂ ਨੇ ਇਸ ਦੀ ਰੱਖਿਆ ਲਈ ਕੁਰਬਾਨੀ ਦਿੱਤੀ ਹੈ। ਜਿਵੇਂ ਕਿ ਅਸੀਂ ਇਸ ਚਾਰ ਜੁਲਾਈ ਦੇ ਅਜ਼ਾਦੀ ਦਿਵਸ ਦੇ ਐਲਾਨਕਾਰਾਂ ਨੂੰ ਯਾਦ ਕਰਦੇ ਹਾਂ। ਜਿਨਾ ਦੇਸ਼ ਦੇ ਜ਼ੁਲਮ ਦੇ ਵਿਰੁੱਧ ਅਜ਼ਾਦੀ ਪ੍ਰਾਪਤ ਕੀਤੀ ਹੈ। ਇਹ ਤਿਉਹਾਰ ਸਾਡੇ ਸਾਰੇ ਮੈਂਬਰਾਂ ਅਤੇ ਬਜ਼ੁਰਗਾਂ ਲਈ ਇੱਕ ਖਾਸ ਅਹਿਮੀਅਤ ਰੱਖਦਾ ਹੈ। ਅਸੀਂ ਸਭ ਦਾ ਸਨਮਾਨ ਕਰਦੇ ਹਾਂ ਅਤੇ ਸਮੂਹ ਅਮਰੀਕਨਾ ਅਤੇ ਅਮਰੀਕਾ ਨੂੰ ਪਿਆਰ ਕਰਨ ਵਾਲਿਆਂ ਨੂੰ ਵਧਾਈ ਦਿੰਦੇ ਹਾਂ।

ਸਮੂਹ ਲੁਕਾਈ ਅੱਜ ਅਮਰੀਕਾ ਦੇ ਅਜ਼ਾਦੀ ਦਿਵਸ ਤੇ ਖੁਸ਼ੀ ਦਾ ਇਜ਼ਹਾਰ ਕਰ ਰਹੀ ਹੈ। ਅਸੀਂ ਇਸ ਦੇ ਸਨਮਾਨ ਵਿੱਚ ਸਭ ਨੂੰ ਮੁਬਾਰਕਵਾਦ ਦਿੰਦੇ ਹਾਂ।ਇਸ ਅਜ਼ਾਦੀ ਦਿਵਸ ਦੇ ਸਮਾਰੋਹ ਤੇ ਵਧਾਈਆਂ ਦੇਣਵਾਕਿਆਵਿੱਚ ਬਲਜਿੰਦਰ ਸਿੰਘ ਸ਼ੰਮੀ, ਸੁਰਿੰਦਰ ਸਿੰਘ ਰਹੇਜਾ, ਕੰਵਲਜੀਤ ਸਿਮਘ ਸੋਨੀ ਪ੍ਰਧਾਨ, ਚਤਰ ਸਿੰਘ, ਬਖਸ਼ੀਸ਼ ਸਿੰਘ, ਸੁਰਿੰਦਰ ਸਿੰਘ ਇੰਜੀਨੀਅਰ, ਸਰਬਜੀਤ ਸਿੰਘ ਬਖਸ਼ੀ, ਸੁਖਪਾਲ ਸਿੰਘ ਧਨੋਆ, ਗੁਰਿੰਦਰ ਸਿੰਘ ਸੇਠੀ, ਮਨਿੰਦਰ ਸਿੰਘ ਸੇਠੀ, ਮੁਸਲਿਮ ਫਾਰ ਟਰੰਪ ਦੇ ਆਗੂ ਸਾਜਿਦ ਤਰਾਰ, ਦਲਵੀਰ ਸਿੰਘ, ਸੁਰਮੁਖ ਸਿੰਘ ਮਾਣਕੂ ਅਤੇ ਡਾ:ਸੁਰਿੰਦਰ ਸਿੰਘ ਗਿੱਲ ਸ਼ਾਮਲ ਸਨ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: