Wed. Dec 11th, 2019

ਸਿੱਖਸ ਆਫ ਅਮਰੀਕਾ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੁਫਤ ਸੇਵਾ ਕਰਤਾਰਪੁਰ ਲਾਂਘੇ ਸਬੰਧੀ ਦਿੱਤਾ ਮੰਗ ਪੱਤਰ

ਸਿੱਖਸ ਆਫ ਅਮਰੀਕਾ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੁਫਤ ਸੇਵਾ ਕਰਤਾਰਪੁਰ ਲਾਂਘੇ ਸਬੰਧੀ ਦਿੱਤਾ ਮੰਗ ਪੱਤਰ

ਨਿਊਯਾਰਕ, 19 ਨਵੰਬਰ ( ਰਾਜ ਗੋਗਨਾ )- ਸਿੱਖਸ ਆਫ ਅਮਰੀਕਾ ਕਰਤਾਰਪੁਰ ਕੋਰੀਡੋਰ ਰਾਹੀਂ ਨਾਨਕ ਨਾਮ ਲੇਵਾ ਸੰਗਤਾਂ ਨੂੰ ਮੁਫਤ ਸੇਵਾ ਦੇਣ ਸਬੰਧੀ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਦਫਤਰ ਦੀ ਭਾਲ ਵਿੱਚ ਹੈ। ਜਿਸ ਸਬੰਧੀ ਉਹਨਾ ਨੇ ਇੱਕ ਪੱਤਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਸੋਪਿਆ ਗਿਆ ਹੈ।ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀਆਂ ਹਦਾਇਤਾਂ ਤੇ ਸਕੱਤਰ ਵਲੋਂ ਸਾਰੇ ਇਤਿਹਾਸਕ ਗੁਰੂਘਰਾਂ ਦੇ ਮੈਨੇਜਰਾਂ ਨੂੰ ਸਰਕੂਲਰ ਭੇਜ ਦਿੱਤਾ ਗਿਆ ਹੈ। ਇਸ ਸਬੰਧੀ ਗੁਰੂਘਰਾਂ ਵਿੱਚ ਸਪੀਕਰ ਰਾਹੀਂ ਅਨਾਊਂਸਮੈਂਟਾਂ ਵੀ ਕਰਵਾ ਰਹੇ ਹਾਂ।
ਜਿਹੜੀਆਂ ਵੀ ਨਾਨਕ ਨਾਮ ਲੇਵਾ ਸੰਗਤਾਂ ਕਰਤਾਰਪੁਰ ਸਾਹਿਬ ਜਾਣਾ ਚਾਹੁੰਦੀਆ ਹਨ, ਉਨ੍ਹਾਂ ਨੂੰ ਗੁਰੂਘਰਾਂ ਦੇ ਰਿਕਾਰਡ ਕੀਪਰ ਤੇ ਕੰਪਿਊਟਰ ਟਾਈਪਿਸਟ ਮੁਫਤ ਫਾਰਮ ਭਰਨ ਦੀ ਸੇਵਾ ਪ੍ਰਦਾਨ ਕਰਨਗੇ। ਪ੍ਰਵਾਨਗੀ ਆਉਣ ਉਪਰੰਤ 50-50 ਦਾ ਜਥਾ ਬੱਸਾਂ ਰਾਹੀਂ ਡੇਰਾ ਬਾਬਾ ਨਾਨਕ ਤੱਕ ਭੇਜਿਆ ਜਾਵੇਗਾ। ਇਸ ਗੱਲ ਦਾ ਪ੍ਰਗਟਾਵਾ ਸਿੰਘ ਸਾਹਿਬ ਜੀ ਨੇ ਮਿਲਣ ਉਪਰੰਤ ਡਾ. ਸੁਰਿੰਦਰ ਸਿੰਘ ਗਿੱਲ ਡਾਇਰੈਕਟਰ ਸਿੱਖਸ ਆਫ ਅਮਰੀਕਾ ਨਾਲ ਕੀਤਾ ਹੈ।ਡਾ. ਸੁਰਿੰਦਰ ਸਿੰਘ ਗਿੱਲ ਡਾਇਰੈਕਟਰ ਸਿੱਖਸ ਆਫ ਅਮਰੀਕਾ ਨੇ ਦੱਸਿਆ ਕਿ ਉਹ ਜਿੰਨਾ ਚਿਰ ਦਮਦਮਾ ਸਾਹਿਬ ਹਨ।ਉਹ ਰੋਜ਼ਾਨਾ ਰਜ਼ਿਸਟ੍ਰੇਸ਼ਨ ਕਰਵਾਉਣ ਵਾਲੀਆਂ ਸੰਗਤਾਂ ਦੀ ਸੂਚੀ ਪ੍ਰਾਪਤ ਕਰਿਆ ਕਰਨਗੇ। ਜੇਕਰ ਕੋਈ ਖਾਮੀ ਦੇਖੀ ਗਈ ਤਾਂ ਉਹ ਪ੍ਰਾਈਵੇਟ ਤੌਰ ਤੇ ਮੁਫਤ ਸੇਵਾ ਕਰਤਾਰਪੁਰ ਲਾਂਘਾ ਦਫਤਰ ਦਮਦਮਾ ਸਾਹਿਬ ਖੋਲ੍ਹਣਗੇ। ਜਿਸ ਨੂੰ ਇੱਕ ਜਨਵਰੀ ਤੋਂ ਚਾਲੂ ਕਰ ਦਿੱਤਾ ਜਾਵੇਗਾ। ਜਿਸ ਲਈ ਸਥਾਨਕ ਸਖਸ਼ੀਅਤਾਂ ਦਾ ਸਹਿਯੋਗ ਲਿਆ ਜਾਵੇਗਾ। ਆਸ ਹੈ ਕਿ ਸ਼੍ਰੋਮਣੀ ਕਮੇਟੀ ਵਲੋਂ ਸੂਚਨਾ ਬੋਰਡ ਲਾ ਕੇ ਕਰਤਾਰਪੁਰ ਕੋਰੀਡੋਰ ਦਰਸ਼ਨ ਸੇਵਾ ਤੁਰੰਤ ਸ਼ੁਰੂ ਕਰੇਗਾ। ਜਿਸ ਦੀ ਸਿੱਖਸ ਆਫ ਅਮਰੀਕਾ ਸ਼ਲਾਘਾ ਕਰਦਾ ਹੈ। ਜਸਦੀਪ ਸਿੰਘ ਜੱਸੀ ਚੇਅਰਮੈਨ ਸਿੱਖਸ ਆਫ ਅਮਰੀਕਾ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਵਿਖੇਂ ਸੰਗਤਾ ਨੂੰ ਆ ਰਹੀਆਂ ਮੁਸ਼ਕਲਾਂ ਦਾ ਹੱਲ ਸ਼ਰੋਮਣੀ ਕਮੇਟੀ ਤੁਰੰਤ ਕਰੇ। ਕਿਉਂਕਿ ਸੰਗਤਾਂ ਲੰਗਰ ਤੇ ਰਿਹਾਇਸ਼ ਨੂੰ ਤਰਸ ਰਹੀਆਂ ਹਨ। ਇਸ ਗੱਲ ਦਾ ਪ੍ਰਗਟਾਵਾ ਕਰਤਾਰਪੁਰ ਲਾਂਘੇ ਰਾਹੀਂ ਦਰਸ਼ਨ ਕਰਨ ਵਾਲੀਆ ਸੰਗਤਾ ਨੇ ਕੀਤਾ ਹੈ। ਜਿਸ ਦਾ ਨੋਟਿਸ ਸਿੱਖਸ ਆਫ ਅਮਰੀਕਾ ਦੀਆ ਸੰਗਤਾ ਨੇ ਲਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਤੁਰੰਤ ਐਕਸ਼ਨ ਕਰਕੇ ਸੰਗਤਾ ਨੂੰ ਰਾਹਤ ਦੇਣ। ਨਹੀਂ ਤਾਂ ਸਿੱਖਸ ਆਫ ਅਮਰੀਕਾ ਆਪਣੇ ਪੱਧਰ ਤੇ ਲੰਗਰ ਤੇ ਰਿਹਾਇਸ਼ ਦਾ ਪੂਰਾਪ੍ਰਬੰਧ ਕਰੇਗੀ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: