Fri. Jul 19th, 2019

ਸਿੰਬਾ ਬਣ ਕੇ ਛਾ ਰਿਹੈ ਆਰੀਅਨ

ਸਿੰਬਾ ਬਣ ਕੇ ਛਾ ਰਿਹੈ ਆਰੀਅਨ

ਸ਼ਾਹਰੁਖ ਖਾਨ ਦੇ ਫੈਨਸ ਦਾ ਲਾਇਨ ਕਿੰਗ ਦੇ ਹਿੰਦੀ ਵਰਜ਼ਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। SRK ਫਿਲਮ ਵਿਚ ਮੁਫਾਸਾ ਦੀ ਆਵਾਜ ਹੈ। ਉੱਥੇ ਹੀ ਸ਼ਾਹਰੁਖ ਖਾਨ ਦਾ ਬੇਟਾ ਨੇ ਇਸ ਫਿਲਮ ਨੂੰ ਆਪਣੀ ਆਵਾਜ਼ ਦਿੱਤੀ ਹੈ। ਸ਼ਾਹਰੁਖ ਖਾਨ ਨੇ ਇੰਸਟਾਗ੍ਰਾਮ ਤੇ ਇਕ ਕਲਿੱਪ ਸਾਂਝੀ ਕੀਤੀ ਹੈ ਜਿਸ ਵਿਚ ਤੁਸੀਂ ਪਹਿਲੀ ਵਾਰ ਆਰੀਅਨ ਦੀ ਆਵਾਜ਼ ਸੁਣ ਸਕਦੇ ਹੋ।

ਇਸ ਕਲਿੱਪ ਵਿਚ ਆਰੀਅਨ ਕਹਿ ਰਿਹਾ ਹੈ ਕਿ ”ਮੈਂ ਹਾਂ ਸਿੰਬਾ , ਮੁਫਾਸਾ ਦਾ ਬੇਟਾ। ਉਹ ਕਹਿ ਰਿਹਾ ਹੈ ਕਿ ਉਸ ਦੇ ਪਿਤਾ ਨੇ ਉਸ ਨੂੰ ਜੰਗਲ ਦਾ ਰੱਖਿਅਕ ਬਣਾਇਆ ਹੈ ਇਸ ਲਈ ਉਸ ਨੂੰ ਲੜਨਾ ਚਾਹੀਦਾ ਹੈ। ਇਸ ਕਲਿੱਪ ਵਿਚ ਆਰੀਅਨ ਦੀ ਆਵਾਜ਼ ਬਿਲਕੁਲ ਉਸ ਦੇ ਪਾਪਾ ਨਾਲ ਮਿਲਦੀ ਹੈ। ਜਿਸ ਤਰ੍ਹਾਂ ਆਰੀਅਨ ਦੀ ਸ਼ਕਲ ਆਪਣੇ ਪਾਪਾ ਨਾਲ ਮਿਲਦੀ ਹੈ ਉਸੇ ਤਰ੍ਰਾਂ ਉਸ ਦੀ ਆਵਾਜ਼ ਵਿਚ ਵੀ ਜਾਦੂ ਹੈ।

ਆਰੀਅਨ ਬਿਨ੍ਹਾਂ ਪਰਦੇ ਤੇ ਆਏ ਹੀ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ ਵਿਚ ਕਾਮਯਾਬ ਰਹੇ। ਆਰੀਅਨ ਦੀ ਇਹ ਫਿਲਮ ਆਪਣੇ ਪਾਪਾ ਨਾਲ 19 ਜੁਲਾਈ ਨੂੰ ਆ ਰਹੀ ਹੈ। ਆਰੀਅਨ ਦੇ ਡੈਬਿਯੂ ਨੂੰ ਲੈ ਕੇ ਕਾਫੀ ਸਮੇਂ ਤੋਂ ਖ਼ਬਰਾਂ ਆ ਰਹੀਆਂ ਹਨ। ਉਹਨਾਂ ਦਾ ਨਾਮ ਕਰਣ ਜੌਹਰ ਦੀ ‘ਸਟੂਡੈਂਟ ਆਫ ਦ ਈਅਰ-2’ ਨਾਲ ਵੀ ਜੁੜ ਰਿਹਾ ਸੀ ਪਰ ਆਰੀਅਨ ਅਖੀਰ ਇਸ ਫਿਲਮ ਦੇ ਜਰੀਏ ਡੈਬਿਯੂ ਕਰ ਰਹੇ ਹਨ। ਇਸ ਵਾਰ ਸ਼ਾਹਰੁਖ ਖਾਨ-ਆਰੀਅਨ ਅਤੇ ਮੁਫਾਸਾ-ਸਿੰਬਾ ਦਾ ਬਾਪ ਬੇਟਾ ਕਨੈਕਸ਼ਨ ਇਸ ਫ਼ਿਲਮ ਲਈ ਹੋਰ ਉਤਸ਼ਾਹ ਵਧਾ ਰਿਹਾ ਹੈ।

Leave a Reply

Your email address will not be published. Required fields are marked *

%d bloggers like this: