ਸਿੰਘ ਸਾਹਿਬਾਨ ਨੇ ਜੈ-ਕਾਰਿਆਂ ਦੀ ਗੂੰਜ ’ਚ 550 ਸਾਲਾ ਸ਼ਤਾਬਦੀ ਦੇ ਸੁਨੇਹਿਆ ਨੂੰ ਕੀਤਾ ਰਿਲੀਜ਼

ਸਿੰਘ ਸਾਹਿਬਾਨ ਨੇ ਜੈ-ਕਾਰਿਆਂ ਦੀ ਗੂੰਜ ’ਚ 550 ਸਾਲਾ ਸ਼ਤਾਬਦੀ ਦੇ ਸੁਨੇਹਿਆ ਨੂੰ ਕੀਤਾ ਰਿਲੀਜ਼

12

ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸੰਸਥਾ ਗੁਰੂ ਨਾਨਕ ਸੇਵਾ ਮਿਸ਼ਨ ਦੇ ਵੱਲੋਂ ਸੰਨ 2019 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਮਨਾਏ ਜਾਣ ਵਾਲੇ 550 ਸਾਲਾ ਸ਼ਤਾਬਦੀ ਸਮਾਗਮਾ ਦੇ ਸਤਿਕਾਰਤ ’ਤੇ ਨਿੱਘੇ ਸੁਨੇਹਿਆ ਨੂੰ ਰਿਲੀਜ਼ ਕਰਨ ਲਈ ਉਚੇਚੇ ਤੌਰ ਤੇ ਲੁਧਿਆਣਾ ਪੁੱਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਦੇਵ ਜੀ ਨੇ ਹਮੇਸ਼ਾ ਅਧਿਆਤਮਕ ਮਾਰਗ ਤੇ ਚੱਲਣ ਵਾਸਤੇ ਜਿੱਥੇ ਸਮੁੱਚੀ ਮਨੁੱਖਤਾ ਨੂੰ ਸਾਂਝੀਵਾਲਤਾ ਅਤੇ ਆਪਸੀ ਭਾਈਚਾਰੇ ਦਾ ਉਪਦੇਸ਼ ਦਿੱਤਾ, ਉਥੇ ਨਾਲ ਹੀ ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ ਦੇ ਸਿਧਾਂਤਕ ਉਪਦੇਸ਼ ਨੂੰ ਵੀ ਉਭਾਰਿਆ ਅੱਜ ਲੋੜ ਹੈ ਗੁਰੂ ਮਹਾਰਾਜ ਜੀ ਦੇ ਇਲਾਹੀ ਉਪਦੇਸ਼ਾ ਨੂੰ ਵੱਡੀ ਪ੍ਰਚਾਰ ਮੁਹਿੰਮ ਦੇ ਰਾਹੀ ਸੰਸਾਰ ਭਰ ਵਿੱਚ ਵੱਸਦੇ ਲੋਕਾਂ ਤੱਕ ਪਹੁੰਚਾਣ ਦੀ ਤਾਂ ਕਿ ਸਮੁੱਚੇ ਸੰਸਾਰ ਅੰਦਰ ਧਰਮ ਨਿਰਪੇਖਤਾ ਅਤੇ ਸਾਂਝੀਵਾਲਤਾ ਵਾਲਾ ਮਾਹੌਲ ਕਾਇਮ ਕੀਤਾ ਜਾ ਸਕੇ ।

ਇਸ ਦੌਰਾਨ ਦੋਹਾ ਤਖ਼ਤ ਦੇ ਜਥੇਦਾਰ ਸਾਹਿਬਾਨ ਨੇ ਸਮੁੱਚੀ ਗੁਰੂ ਨਾਨਕ ਨਾਲ ਲੇਵਾ ਸੰਗਤ ਨੂੰ ਜ਼ੋਰਦਾਰ ਅਪੀਲ ਕਰਦਿਆਂ ਹੋਇਆਂ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਆਗਾਮੀ ਆਉਣ ਵਾਲੇ 550 ਸਾਲਾ ਪ੍ਰਕਾਸ਼ ਪੁਰਬ ਮਨਾਉਣਾ ਤਾਂ ਹੀ ਸਾਰਥਿਕ ਹੋ ਸਕਦਾ ਹੈ । ਜੇਕਰ ਗੁਰੂ ਸਾਹਿਬਾ ਵੱਲੋਂ ਉਚਰੀ ਇਲਾਹੀ ਬਾਣੀ ਦੇ ਭਾਵਨਾਤਮਕ ਉਪਦੇਸ਼ਾ ਦੇ ਅਸੀ ਵੱਧ ਤੋਂ ਵੱਧ ਧਾਰਨੀ ਬਣੀਏ । ਉਹਨਾਂ ਨੇ ਗੁਰੂ ਨਾਨਕ ਸੇਵਾ ਮਿਸ਼ਨ ਦੇ ਪ੍ਰਬੰਧਕਾ ਵੱਲੋਂ ਗੁਰੂ ਸਾਹਿਬਾ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਯਾਦਗਾਰੀ ਢੰਗ ਨਾਲ ਮਨਾਉਣ ਲਈ ਉਲੀਕੇ ਜਾ ਰਹੇ ਵੱਖ-ਵੱਖ ਸਮਾਗਮਾ ਦੀ ਸ਼ਲਾਘਾ ਕਰਦਿਆਂ ਕਿਹਾ ਕੀ ਉਹਨਾਂ ਦੀ ਸੰਸਥਾ ਵੱਲੋਂ ਕੀਤੇ ਜਾ ਰਹੇ ਨਿੱਘੇ ਉਪਰਾਲੇ ਸਮੁੱਚੀ ਕੌਮ ਦੇ ਲਈ ਪ੍ਰੇਣਾ ਦਾ ਸਰੋਤ ਹਨ । ਇਸ ਮੌਕੇ ਗਿਆਨੀ ਗੁਰਬਚਨ ਸਿੰਘ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਗਿਆਨੀ ਰਘਬੀਰ ਸਿੰਘ ਜੱਥੇਦਾਰ ਤਖ਼ਤ ਸ੍ਰੀ ਕੇਸਗੜ ਸਾਹਿਬ ਨੇ ਸਾਂਝੇ ਰੂਪ ਵਿੱਚ ਗੁਰੂ ਨਾਨਕ ਸੇਵਾ ਮਿਸ਼ਨ ਦੇ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀ ਸ਼ਤਾਬਦੀ ਨੂੰ ਸਮਰਪਿਤ ਸਮੁੱਚੀ ਕੌਮ ਨੂੰ ਦਿੱਤੇ ਜਾਣ ਵਾਲੇ ਪਿਆਰ ਭਰੇ ਸੁਨੇਹਿਆ ਜਿਨ੍ਹਾਂ ਵਿੱਚ ਪਹਿਲਾ ਸੁਨੇਹਾ ”550 ਸਾਲ ਸ੍ਰੀ ਸਹਿਜ ਪਾਠ ਦੇ ਨਾਲ”, ਦੂਜਾ ਸੁਨੇਹਾ ”550 ਸਾਲ ਆਉ ਪਹਿਨੀਏ ਪੰਜ ਕਕਾਰ ਸਿੱਖੀ ਸਰੂਪ ਦੇ ਨਾਲ” ਨੂੰ ਜੈ-ਕਾਰਿਆਂ ਦੀ ਗੂੰਜ ਵਿੱਚ ਰਿਲੀਜ਼ ਕੀਤਾ । ਇਸ ਸਮੇਂ ਉਨ੍ਹਾਂ ਦੇ ਨਾਲ ਗੁਰੂ ਨਾਨਕ ਸੇਵਾ ਮਿਸ਼ਨ ਦੇ ਪ੍ਰਧਾਨ ਸ. ਸੁਰਿੰਦਰ ਸਿੰਘ ਚੌਹਾਨ, ਉਘੇ ਪੰਥਕ ਵਿਦਵਾਨ ਤੇ ਕਥਾ ਵਾਚਕ ਗਿਆਨੀ ਸਰਬਜੀਤ ਸਿੰਘ, ਮਹਿੰਦਰ ਸਿੰਘ ਕੰਡਾ, ਸੁਰਿੰਦਰਪਾਲ ਸਿੰਘ ਭੁਟਆਣੀ, ਐਡਵੋਕੇਟ ਆਰ.ਪੀ ਸਿੰਘ, ਮਨੋਹਰ ਸਿੰਘ ਮੱਕੜ, ਇਸ਼ਵਰ ਸਿੰਘ, ਅਵਤਾਰ ਸਿੰਘ ਬਿੱਟਾ, ਦਰਸ਼ਨ ਸਿੰਘ ਚੌਹਾਨ, ਬਿਕਰਮਜੀਤ ਸਿੰਘ ਲੂਥਰਾ, ਦਲੀਪ ਸਿੰਘ ਖੁਰਾਣਾ, ਗੁਰਪ੍ਰੀਤ ਸਿੰਘ, ਸਿਮਰਜੀਤ ਸਿੰਘ, ਬੀਬੀ ਮਨਦੀਪ ਕੌਰ, ਬੀਬੀ ਕਮਲਜੀਤ ਕੌਰ, ਬੀਬੀ ਅਮਰਜੀਤ ਕੌਰ, ਬੀਬੀ ਰੇਨੂ ਮੱਕੜ, ਬੀਬੀ ਪੂਨਮ ਅਰੋੜਾ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ ।

Share Button

Leave a Reply

Your email address will not be published. Required fields are marked *

%d bloggers like this: