ਸਿੰਗਲ ਟ੍ਰੈਕ ‘ਸੁਰਖ਼ੀਆਂ’ ਹਰ ਵਰਗ ਦੀ ਬਣੇਗਾ ਪਹਿਲੀ ਪਸੰਦ-ਗਾਇਕ ਹਰਜੀਤ ਸਿੱਧੂ

ss1

ਸਿੰਗਲ ਟ੍ਰੈਕ ‘ਸੁਰਖ਼ੀਆਂ’ ਹਰ ਵਰਗ ਦੀ ਬਣੇਗਾ ਪਹਿਲੀ ਪਸੰਦ-ਗਾਇਕ ਹਰਜੀਤ ਸਿੱਧੂ

photoਸਾਦਿਕ, 25 ਅਕਤੂਬਰ (ਗੁਲਜ਼ਾਰ ਮਦੀਨਾ)-ਪੰਜਾਬੀ ਲੋਕ ਗਾਇਕੀ ਦਾ ਉਹ ਸੁਰੀਲੀ, ਮਿੱਠੀ ਅਵਾਜ਼ ਅਤੇ ਖੂਬਸੂਰਤ ਅਦਾਵਾਂ ਦਾ ਮਾਲਿਕ ‘ਹਰਜੀਤ ਸਿੱਧੂ’ ਜਿਸ ਨੇ ਆਪਣੀ ਗਾਇਕੀ ਨਾਲ ਦੇਸ਼ਾਂ-ਵਿਦੇਸ਼ਾਂ ਵਿੱਚ ਵੀ ਇਕ ਵੱਖਰੀ ਹੀ ਪਹਿਚਾਣ ਬਣਾਈ ਹੋਈ ਹੈ ਅਤੇ ਆਪਣੇ ਮਾਰਕੀਟ ਵਿੱਚ ਚੱਲ ਰਹੇ ਸੁਪਰਹਿੱਟ ਗੀਤ ਜਿਵੇਂ ਕੇ ‘ਖੰਡ ਦੀ ਪੁੜੀ’, ‘ਐਵੇਂ ਤਾਂ ਨੀ ਜੱਟਾਂ ਦੀਆਂ ਗੱਲਾਂ ਹੁੰਦੀਆਂ’, ‘ਥੱਕਗੀ ਬਣਾਉਂਦੀ ਤੇਰੀ ਚਾਹ ਪਟਵਾਰੀਆਂ’, ‘ਦੱਸ ਕੇ ਤਾਂ ਜਾਂਦੀ ਤੁਰ ਜਾਣ ਵਾਲੀਏ’ ਆਦਿ ਗੀਤਾਂ ਨਾਲ ਸਰੋਤਿਆਂ ਤੋਂ ਵਾਹ-ਵਾਹ ਖੱਟੀ ਹੋਈ ਹੈ ਤੇ ਉਹੀ ਗਾਇਕ ਹਰਜੀਤ ਸਿੱਧੂ ਅਪਣੀ ਸਹਿ-ਗਾਇਕਾ ਪਰਵੀਨ ਦਰਦੀ ਨਾਲ ਇੰਨੀ ਦਿਨੀਂ ਅਪਣਾ ਬਿਲਕੁਲ ਨਵਾਂ ਸਿੰਗਲ ਟ੍ਰੈਕ ‘ਸੁਰਖ਼ੀਆਂ’ ਲੈ ਕੇ ਇਕ ਵਾਰ ਫਿਰ ਹਾਜ਼ਰ ਹੋਇਆ ਹੈ। ਇਸ ਸੰਬੰਧੀ ਗੱਲਬਾਤ ਦੌਰਾਨ ਗਾਇਕ ਹਰਜੀਤ ਸਿੱਧੂ ਨੇ ਦੱਸਿਆ ਕੇ ਇਸ ਗੀਤ ਨੂੰ ਪਿੰਕੀ ਧਾਲੀਵਾਲ ਅਮਰ ਆਡੀਓ ਦੇ ਲੇਬਲ ਹੇਠ ਪੇਸ਼ ਕੀਤਾ ਗਿਆ ਹੈ ਤੇ ਸੰਗੀਤ ਦੀਆਂ ਰਸ਼ਭਰੀਆਂ ਧੁਨਾ ਨਾਲ ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਜੁਆਏ ਅਤੁੱਲ ਨੇ ਸਿੰਗਾਰਿਆ ਹੈ। ਉਨਾਂ ਅੱਗੇ ਕਿਹਾ ਕੇ ਇਸ ਗੀਤ ਦਾ ਵੀਡੀਓ ਫ਼ਿਲਮਾਕਣ ਹੋ ਚੁੱਕਾ ਹੈ ਜਿਸ ਨੂੰ ਵੀਡੀਓ ਡਾਇਰੈਕਟਰ ਬੱਬੀਸ ਬਾਵਾ ਨੇ ਵੱਖ ਵੱਖ ਲੁਕੇਸ਼ਨਾਂ ਹੇਠ ਬਹੁਤ ਹੀ ਪਿਆਰੇ ਤਰੀਕੇ ਨਾਲ ਫ਼ਿਲਮਾਇਆ ਹੈ ਜੋ ਕੁਝ ਹੀ ਦਿਨਾਂ ਤੱਕ ਬਿਲਕੁਲ ਤਿਆਰ ਹੋ ਜਾਵੇਗਾ ਅਤੇ ਪੰਜਾਬੀ ਦੇ ਵੱਖ-ਵੱਖ ਚੈਨਲਾਂ ਦਾ ਸਿੰਗਾਰ ਬਣੇਗਾ। ਉਨਾਂ ਅੱਗੇ ਕਿਹਾ ਕੇ ਗੀਤ ਵਿੱਚ ਹਾਸ਼ਰਸ ਟੋਟਕਿਆਂ ਵਜੋਂ ਜਾਣੇ ਜਾਂਦੇ ਜੱਗਾ ਗਿੱਲ ਸਾਧੂਵਾਲੀਆ (ਸੀਬੋ ਭੁਆ) ਅਤੇ ਜੱਸ ਮਲਕ (ਜੈਲਾ ਫੁੱਫੜ) ਨੇ ਗੀਤ ਨੂੰ ਆਪਣੇ ਹਾਸ਼ਰਸ ਅਦਾਕਾਰੀ ਨਾਲ ਵੱਖਰੇ ਹੀ ਰੰਗ ਚੜਾਏ ਹਨ ਅਤੇ ਪੰਜਾਬੀ ਲੋਕ ਗਾਇਕ ਹਰਮਿਲਾਪ ਗਿੱਲ ਨੇ ਵੀ ਅਹਿਮ ਰੋਲ ਅਦਾ ਕੀਤੇ ਹਨ। ਉਨਾਂ ਅੱਗੇ ਕਿਹਾ ਕੇ ਮੇਨ ਮੌਡਲ ਦਾ ਰੋਲ ਸੀਆ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਨਿਭਾਇਆ। ਇਸ ਮੌਕੇ ਉਨਾਂ ਨੇ ਸੇਖੋਂ ਝੰਡੇਆਣਾ ਸਰਕੀ, ਗੁਰਸੇਵਕ ਰੰਧਾਵਾ, ਜੀਤਾ ਗਿੱਲ ਸਾਧੂਵਾਲੀਆ (ਕਨੇਡਾ), ਮਨਵੀਰ ਗਿੱਲ (ਕਨੇਡਾ) ਦਾ ਵਿਸ਼ੇਸ਼ ਧੰਨਵਾਦ ਕੀਤਾ। ਅੰਤ ਵਿਚ ਉਨਾਂ ਕਿਹਾ ਕਿ ਜਿਸ ਤਰਾਂ ਸਰੋਤਿਆਂ ਨੇ ਮੇਰੇ ਪਹਿਲੇ ਸਾਰੇ ਗੀਤਾਂ ਨੂੰ ਪਿਆਰ ਦੇ ਕੇ ਨਿਵਾਜ਼ਿਆ ਹੈ, ਉਸੇ ਤਰਾਂ ਇਹ ਗੀਤ ‘ਸੁਰਖ਼ੀਆਂ’ ਵੀ ਹਰ ਵਰਗ ਦੀ ਪਹਿਲੀ ਪਸੰਦ ਬਣੇਗਾ।

Share Button

Leave a Reply

Your email address will not be published. Required fields are marked *