ਸਿੰਗਲ ਟ੍ਰੈਕ ‘ਕਾਲਾ ਕੁੜਤਾ ਪਜਾਮਾ’ ਲੈ ਕੇ ਹਾਜ਼ਰ ਹੈ ਗਾਇਕ ਰਾਜਵੀਰ ਵਿਰਦੀ

ss1

ਸਿੰਗਲ ਟ੍ਰੈਕ ‘ਕਾਲਾ ਕੁੜਤਾ ਪਜਾਮਾ’ ਲੈ ਕੇ ਹਾਜ਼ਰ ਹੈ ਗਾਇਕ ਰਾਜਵੀਰ ਵਿਰਦੀ

photo
ਸਾਦਿਕ, 8 ਜੂਨ (ਗੁਲਜ਼ਾਰ ਮਦੀਨਾ)-ਮਾਲਵੇ ਦੇ ਸ਼ਹਿਰ ਜਗਰਾਉਂ ਵਿੱਚ ਰਹਿੰਦੇ ਉੱਭਰਦੇ ਗਾਇਕ ਰਾਜਵੀਰ ਵਿਰਦੀ ਆਪਣੇ ਨਵੇਂ ਜਾਰੀ ਹੋਏ ਸਿੰਗਲ ਟ੍ਰੈਕ ‘ਕਾਲਾ ਕੁੜਤਾ ਪਜਾਮਾ’ ਨਾਲ ਪੂਰੀ ਤਰਾਂ ਚਰਚਾ ਵਿੱਚ ਹੈ। ਗਾਇਕ ਰਾਜਵੀਰ ਵਿਰਦੀ ਆਪਣੇ ਪਹਿਲੇ ਸਿੰਗਲ ਟ੍ਰੈਕ ‘ਸਰਦਾਰ ਵਰਸਜ਼ ਜੋਕ’ ਨਾਲ ਸੰਗੀਤ ਵਿੱਚ ਆਪਣੀ ਵੱਖਰੀ ਜਗਾ ਬਣਾ ਚੁੱਕੇ ਹਨ। ਆਪਣੇ ਨਵੇਂ ਸਿੰਗਲ ਟ੍ਰੈਕ ‘ਕਾਲਾ ਕੁੜਤਾ ਪਜਾਮਾ’ ਬਾਰੇ ਦੱਸਦਿਆਂ ਕਿਹਾ ਕਿ ਇਸ ਸਿੰਗਲ ਟ੍ਰੈਕ ਨੂੰ ਪ੍ਰਸਿੱਧ ਕੰਪਨੀ ‘ਮਿਊਜ਼ਿਕ ਕੇਅਰ’ ਨੇ ਮਾਰਕੀਟ ਵਿੱਚ ਲਾਂਚ ਕੀਤਾ ਹੈ ਅਤੇ ਇਸ ਗੀਤ ਨੂੰ ਗੀਤਕਾਰ ‘ਹੈਰੀ ਕੈਂਸਰੇ ਮੋਗਾ’ ਨੇ ਬਹੁਤ ਹੀ ਖੂਬਸੂਰਤ ਲਫ਼ਜ਼ਾਂ ਨਾਲ ਸ਼ਿੰਗਾਰਿਆ ਹੈ। ਇਸ ਗੀਤ ਦੇ ਸੰਗੀਤਕਾਰ ‘ਅਸ਼ਵਨੀ ਰਾਣਾ’ ਹਨ। ਉਨਾਂ ਦੱਸਿਆ ਕਿ ਇਹ ਸਿੰਗਲ ਟ੍ਰੈਕ ਨੂੰ ਸੋਸ਼ਲ ਮੀਡੀਆ, ਕੈਨੇਡਾ ਅਤੇ ਅਮਰੀਕਾ ਵਿੱਚ ਵੱਖ-ਵੱਖ ਰੇਡੀਓ ਚੈਨਲਾਂ ਤੋਂ ਵੀ ਦਰਸ਼ਕਾਂ ਵੱਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਉਨਾਂ ਕਿਹਾ ਕਿ ਜਲਦੀ ਹੀ ਇਸ ਗੀਤ ਦਾ ਵੀਡੀਓ ਦਰਸ਼ਕਾਂ ਨੂੰ ਵੱਖ-ਵੱਖ ਪੰਜਾਬੀ ਚੈਨਲਾਂ ’ਤੇ ਦੇਖਣ ਨੂੰ ਮਿਲੇਗਾ। ਗਾਇਕ ਰਾਜਵੀਰ ਵਿਰਦੀ ਨੇ ਆਸ ਜਿਤਾਈ ਕਿ ਜਿਸ ਤਰਾਂ ਸਰੋਤਿਆਂ ਨੇ ਉਸਦੇ ਪਹਿਲੇ ਗੀਤ ਨੂੰ ਭਰਪੂਰ ਪਿਆਰ ਦਿੱਤਾ ਉਸੇ ਤਰਾਂ ਇਸ ਸਿੰਗਲ ਟ੍ਰੈਕ ਨੂੰ ਵੀ ਮਣਾਂ ਮੂੰਹੀ ਪਿਆਰ ਬਖ਼ਸ਼ਣਗੇ।

Share Button

Leave a Reply

Your email address will not be published. Required fields are marked *