Fri. Apr 19th, 2019

ਸਿਹਤ ਵਿਭਾਗ ਭਾਦਸੋਂ ਨੇ ਡਰਾਈ ਡੇ ਮਨਾਉਂਦਿਆਂ 48 ਕੰਟੇਨਰਾਂ ’ਚੋਂ ਕਰਵਾਇਆ ਪਾਣੀ ਸਾਫ

ਸਿਹਤ ਵਿਭਾਗ ਭਾਦਸੋਂ ਨੇ ਡਰਾਈ ਡੇ ਮਨਾਉਂਦਿਆਂ 48 ਕੰਟੇਨਰਾਂ ’ਚੋਂ ਕਰਵਾਇਆ ਪਾਣੀ ਸਾਫ

28-6
ਭਾਦਸੋਂ, 27 ਮਈ (ਪ.ਪ.)-ਮੁੱਢਲਾ ਸਿਹਤ ਕੇਂਦਰ ਭਾਦਸੋਂ ਦੇ ਸੀਨੀਅਰ ਮੈਡੀਕਲ ਅਫਸਰ ਡਾ: ਹੰਸ ਰਾਜ ਦੀ ਰਹਿਨੁਮਾਈ ਹੇਠ ਸਿਹਤ ਵਿਭਾਗ ਦੇ ਸੁਵਰਵਾਇਜਰ ਅਤੇ ਐਂਟੀ ਲਾਰਵਾ ਦੀ ਟੀਮ ਵੱਲੋਂ ਡਰਾਈ ਡੇ ਮਨਾਉਂਦਿਆ ਨਗਰ ਪੰਚਾਇਤ ਭਾਦਸੋਂ ਦੇ ਵੱਖ-ਵੱਖ ਵਾਰਡਾ ’ਚ ਮਲੇਰੀਆ ਮੱਛਰਾਂ ਦੇ ਲਾਰਵੇ ਦੇ ਖਾਤਮੇ ਸਬੰਧੀ 48 ਕੰਟੇਨਰਾਂ ਦੀ ਚੈਕਿੰਗ ਕਰਕੇ ਉਸ ’ਚ ਖੜੇ ਪਾਣੀ ਨੂੰ ਖਾਲੀ ਕਰਕੇ ਸਾਫ ਕਰਵਾਇਆ।
ਜਾਣਕਾਰੀ ਅਨੁਸਾਰ ਗਰਮੀਆਂ ਦੇ ਮੌਸਮ ਦੇ ਮੱਦੇਨਜ਼ਰ ਮੱਛਰਾਂ ਦੀ ਪੈਦਾਵਾਰ ਵਧਦਿਆਂ ਹੀ ਸਿਹਤ ਵਿਭਾਗ ਵੀ ਹਰਕਤ ’ਚ ਆ ਗਿਆ ਹੈ। ਜਿਸ ਤੇ ਅੱਜ ਐਸ.ਐਮ.ਓ ਡਾ: ਹੰਸ ਰਾਜ ਦੀ ਰਹਿਨੁਮਾਈ ਹੇਠ ਜਰਨੈਲ ਸਿੰਘ, ਰਾਮ ਸਿੰਘ ਤੇ ਸੱਤਿਆਪਾਲ ਤਿੰਨੇ ਮਲਟੀਪਰਪਜ਼ ਹੈਲਥ ਸੁਪਰਵਾਇਜਰ, ਨਗਰ ਪੰਚਾਇਤ ਭਾਦਸੋਂ ਦੇ ਸਾਬਰ ਅਲੀ, ਐਂਟੀ ਲਾਰਵਾ ਦੇ ਫੀਲਡ ਵਰਕਰ ਪਿਆਰ ਸਿੰਘ ਨਿਰਧਾਰਤ ਟੀਮ ਵੱਲੋਂ ਨਗਰ ਪੰਚਾਇਤ ਭਾਦਸੋਂ ਏਰੀਏ ਦੇ ਸੈਂਕੜੇ ਘਰਾਂ ਦੀ ਚੈਕਿੰਗ ਕਰਕੇ ਘਰਾਂ ’ਚ ਪਾਣੀ ਜਮਾਂ ਕਰਨ ਲਈ ਬਣੀਆਂ ਹੋਦੀਆਂ, ਕੂਲਰਾਂ ਦੇ ਟਾਪਿਆਂ, ਛੱਤਾਂ ’ਤੇ ਕੰਡਮ ਸਮਾਨ ਸਣੇ 48 ਕੰਟੇਨਰਾਂ ਚੋਂ ਪਾਣੀ ਨੂੰ ਖਾਲੀ ਕਰਵਾ ਕੇ ਅੰਦਰ ਸੁੱਕਾ ਕੱਪੜਾ ਘੁਮਾਉਣ ਦੀਆਂ ਹਦਾਇਤਾਂ ਕੀਤੀਆਂ ਗਈ। ਡਾ: ਹੰਸ ਰਾਜ ਨੇ ਦੱਸਿਆ ਕਿ ਐਨਾਫਲੀਜ਼ ਨਾਮਕ ਮੱਛਰ ਦੇ ਕੱਟਣ ਨਾਲ ਮਲੇਰੀਆ ਬੁਖਾਰ ਹੁੰਦਾ ਹੈ ਤੇ ਇਹ ਮੱਛਰ ਖੜੇ ਸਾਫ ਪਾਣੀ ਤੇ ਬੈਠ ਕੇ ਉਬ ’ਚ ਆਪਣਾ ਲਾਰਵਾ ਛੱਡਦਾ ਹੈ। ਸਿਹਤ ਵਿਭਾਗ ਵੱਲੋਂ ਮਹੀਨੇ ਦੇ ਹਰੇਕ ਸ਼ੁਕਰਵਾਰ ਨੂੰ ਡਰਾਈ ਡੇ ਘੋਸ਼ਿਤ ਕਰ ਦਿੱਤਾ ਗਿਆ ਹੈ ਤੇ ਐਂਟੀ ਲਾਰਵਾ ਦੀਆਂ ਟੀਮਾਂ ਸ਼ਹਿਰ ਦੇ ਘਰੋਂ-ਘਰੀ ਜਾ ਕੇ ਗਲੀ ਮੁਹੱਲਿਆਂ ’ਚ ਲੱਗੇ ਕੂਲਰਾਂ ਤੇ ਹੋਰਨਾਂ ਕੰਟੇਨਰਾਂ ਦਾ ਪਾਣੀ ਖਾਲ ਕਰਵਾਇਆ ਕਰਨਗੀਆਂ। ਇਸ ਮੌਕੇ ਸਿਹਤ ਵਿਭਾਗ ਦੀ ਟੀਮ ਵਲੋਂ ਲੋਕਾਂ ਨੂੰ ਮਲੇਰੀਆ ਫੈਲਣ ਦੇ ਕਾਰਣ, ਲੱਛਣਾਂ ਅਤੇ ਇਲਾਜ਼ ਬਾਰੇ ਵੀ ਜਾਗਰੂਕ ਕਰਦਿਆਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਤੇਜ਼ ਬੁਖਾਰ, ਉਲਟੀਆਂ, ਸ਼ਰੀਰ ਨੂੰ ਗਰਮੀ ਆਉਣਾ ਵਰਗੀਆਂ ਨਿਸ਼ਾਨੀਆਂ ਪਾਈਆਂ ਜਾਣ ਤਾਂ ਤੁਰੰਤ ਨੇੜਲੇ ਸਿਹਤ ਕੇਂਦਰ ’ਚ ਜਾ ਕੇ ਖੂਨ ਦੀ ਜਾਚ ਕਰਵਾ ਕੇ ਸਹੀ ਸਮੇਂ ’ਤੇ ਆਪਣਾ ਇਲਾਜ਼ ਕਰਵਾਇਆ ਜਾਵੇ।

Share Button

Leave a Reply

Your email address will not be published. Required fields are marked *

%d bloggers like this: