ਸਿਹਤ ਵਿਭਾਗ ਨੇ ਸ਼ਹਿਣਾ ‘ਚ ਮੈਡੀਕਲ ਕੈਂਪ ਲਗਾਇਆ

ss1

ਸਿਹਤ ਵਿਭਾਗ ਨੇ ਸ਼ਹਿਣਾ ‘ਚ ਮੈਡੀਕਲ ਕੈਂਪ ਲਗਾਇਆ

vikrant-bansal-2ਭਦੌੜ 25 ਨਵੰਬਰ (ਵਿਕਰਾਂਤ ਬਾਂਸਲ) ਨੈਸ਼ਨਲ ਸਿਹਤ ਮਿਸ਼ਨ ਤਹਿਤ ਜ਼ਿਲੇ ‘ਚ ਸਿਹਤ ਜਾਗਰੂਕਤਾ ਮੁਹਿੰਮ ਤਹਿਤ ਕਸਬਾ ਸ਼ਹਿਣਾ ਦੇ ਮੁੱਢਲਾ ਸਿਹਤ ਕੇਂਦਰ ਵਿਚ ਮੈਡੀਕਲ ਅਫਸਰ ਡਾਂ ਸ਼ਿਲਪਾ ਗਰਗ ਦੀ ਅਗਵਾਈ ਹੇਠ ਮੋਬਾਇਲ ਬੱਸਾਂ ਰਾਂਹੀ ਆਈ ਡਾਕਟਰਾਂ ਦੀ ਟੀਮ ਨੇ ਮਰੀਜ਼ਾਂ ਦਾ ਚੈਕਅੱਪ ਕੀਤਾ ਇਸ ਸਬੰਧੀ ਮੈਡੀਕਲ ਅਫਸਰ ਡਾਂ ਸ਼ਿਲਪਾ ਗਰਗ ਨੇ ਦੱਸਿਆ ਸਿਹਤ ਜਾਗਰੂਕਤਾ ਮੁਹਿੰਮ ਦੌਰਾਨ ਸ਼ਹਿਣਾ ਖੇਤਰ ‘ਚ ਮੋਬਾਇਲ ਬੱਸਾਂ ਅਤੇ ਸਮੂਹ ਸਿਹਤ ਕਰਮੀ ਆਪਣੀਆਂ ਡਿਊਟੀਆਂ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ ਅਤੇ ਸਿਹਤ ਵਿਭਾਗ ਵੱਲੋਂ ਜਾਗਰੂਕਤਾ ਦੇ ਨਾਲ-ਨਾਲ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਵੀ ਮੁਫਤ ਦਿੱਤੀਆਂ ਜਾ ਰਹੀਆਂ ਹਨ ਉਨਾਂ ਦੱਸਿਆ ਕਿ ਸਿਹਤ ਜਾਗਰੂਕਤਾ ਦਾ ਟੀਚਾ ਲੈ ਕੇ ਨਿਕਲਿਆ ਇਹ ਕਾਫਲਾ ਪੂਰੀ ਤਰਾਂ ਨਾਲ ਹਰ ਸਿਹਤ ਸੇਵਾਵਾਂ ਦੇ ਹਰ ਵਿਸ਼ੇ ਨਾਲ ਭਰਪੂਰ ਹੈ ਫਾਰਮਾਸਿਸਟ ਹਰਪਾਲ ਸਿੰਘ ਪਾਲੀ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਨੁੱਕੜ ਨਾਟਕਾਂ ਰਾਹੀਂ ਲੋਕਾਂ ਦਾ ਮਨੋਰੰਜਨ ਤੇ ਆਕਰਸ਼ਿਤ ਕਰਕੇ ਸਿਹਤ ਸਕੀਮਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਉਨਾਂ ਕਿਹਾ ਕਿ ਸਿਹਤ ਵਿਭਾਗ ਦੀ ਸਮੁੱਚੀ ਟੀਮ ਇਸ ਕਾਰਜ ਨੂੰ ਨੇਪਰੇ ਚੜਾਉਣ ਲਈ ਲੱਗੀ ਹੋਈ ਹੈ ਤੇ ਲੋਕਾਂ ਦਾ ਮਿਲ ਰਿਹਾ ਉਤਸ਼ਾਹ ਸਿਹਤ ਵਿਭਾਗ ਦੀ ਸਮੁੱਚੀ ਟੀਮ ਦੇ ਹੌਸਲੇ ਬੁਲੰਦ ਕਰ ਰਿਹਾ ਹੈ ਅਤੇ ਲੋਕਾਂ ਵੱਲੋਂ ਸਿਹਤ ਵਿਭਾਗ ਦੀਆਂ ਵੈਨਾਂ ‘ਚ ਚੱਲ ਰਹੀਆਂ ਫਿਲਮਾਂ ਨੂੰ ਦੇਖਿਆ ਜਾ ਰਿਹਾ ਹੈ ਇਸ ਦੌਰਾਨ ਵੱਖ-ਵੱਖ ਡਾਕਟਰਾਂ ਦੀ ਟੀਮ ਨੇ ਐਯੁਰਵੈਦਿਕ, ਹੋਮੋਪੈਥੀ ਅਤੇ ਐਲੋਪੈਥੀ ਮਰੀਜ਼ਾਂ ਦੇ ਮੁਫਤ ਟੈਸਟ ਅਤੇ ਮੁਫਤ ਦਵਾਈਆਂ ਦਿੱਤੀਆ ਗਈਆਂ ਇਸ ਮੌਕੇ ਸਿਹਤ ਕਰਮਚਾਰੀ ਗੁਰਪ੍ਰੀਤ ਸ਼ਹਿਣਾ, ਉਪ ਵੈਦ ਜਗਦੀਪ ਸਿੰਘ, ਪ੍ਰੀਤਮ ਸਿੰਘ, ਜਗਦੇਵ ਸਿੰਘ ਮੌੜ, ਮਿੱਠੂ ਸਿੰਘ ਆਦਿ ਹਾਜ਼ਰ ਸਨ

Share Button

Leave a Reply

Your email address will not be published. Required fields are marked *