ਸਿਹਤ ਵਿਭਾਗ ਨੇ ਮਨਾਇਆ ਵਿਸ਼ਵ ਵਾਤਾਵਰਣ ਦਿਵਸ

ss1

ਸਿਹਤ ਵਿਭਾਗ ਨੇ ਮਨਾਇਆ ਵਿਸ਼ਵ ਵਾਤਾਵਰਣ ਦਿਵਸ

-ਪੌਦੇ, ਪੰਛੀ ਅਤੇ ਪਾਣੀ ਦੀ ਸੰਭਾਲ ਪ੍ਰਤੀ ਕੀਤਾ ਜਾਗਰੂਕ-

8-1 (1) 8-1 (2)
ਸਾਦਿਕ, 7 ਜੂਨ (ਗੁਲਜ਼ਾਰ ਮਦੀਨਾ)-ਡਾ. ਸੰਪੂਰਨ ਸਿੰਘ ਸਿਵਲ ਸਰਜਨ ਫਰੀਦਕੋਟ ਦੇ ਦਿਸ਼ਾ ਨਿਰਦੇਸ਼ਾਂ ਅਤ ਡਾ. ਮਨਜੀਤ ਕਿ੍ਰਸ਼ਨ ਭੱਲਾ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਹਿਮੂਆਣਾ ਵਿਖੇ ਵਾਤਾਵਰਣ ਦਿਵਸ ਮਨਾਇਆ ਗਿਆ। ਸਮਾਗਮ ਦੀ ਸ਼ੁਰਆਤ ਸਮਰ ਕੈਂਪ ਇੰਚਾਰਜ਼ ਸ੍ਰੀ ਮਤੀ ਸੁੱਖਜਿੰਦਰ ਕੌਰ ਨੇ ਕੀਤੀ ਉਨਾਂ ਸਿਖਿਆ ਵਿਭਾਗ ਵੱਲੋਂ ਆਯੋਜਿਤ ਕੀਤੇ ਜਾ ਰਹੇ ਸਮਰ ਕੈਂਪ ਦੀ ਰੂਪ ਰੇਖਾ ’ਤੇ ਚਾਨਣਾ ਪਾਉਂਦਿਆ ਸਿਹਤ ਵਿਭਾਗ ਦੀ ਟੀਮ ਨੂੰ ਜੀ ਆਇਆ ਆਖਿਆ। ਇਸ ਮੌਕੇ ਬਲਾਕ ਐਕਸਟੈਂਸ਼ਨ ਐਜੂਕੇਟਰ ਡਾ. ਪ੍ਰਭਦੀਪ ਸਿੰਘ ਚਾਵਲਾ ਨੇ ਵਿਸ਼ਵ ਵਾਤਾਵਰਣ ਦਿਵਸ ਮੌਕੇ ਵਿਦਿਆਰਥੀਆ ਨੂੰ ਪੌਦੇ, ਪੰਛੀ ਅਤੇ ਪਾਣੀ ਦੀ ਸੰਭਾਲ ਪ੍ਰਤੀ ਜਾਗਰੂਕ ਕੀਤਾ ਉਨਾਂ ਵਿਦਿਆਰਥੀਆ ਨੂੰ ਆਲਾ ਦੁਆਲਾ ਸਾਫ-ਸੱੁਥਰਾ ਰੱਖਣ ਅਤੇ ਕੁਦਰਤੀ ਸੋਮਿਆ ਦੀ ਵਰਤੋ ਸਬੰਧੀ ਵੀ ਪ੍ਰੇਰਿਤ ਕੀਤਾ।

ਇਸ ਮੌਕੇ ਮਲਟੀ ਪਰਪਜ਼ ਹੈਲਥ ਵਰਕਰ ਕੰਵਲਜੀਤ ਕੌਰ ਅਤੇ ਮਹਿੰਦਰ ਕੌਰ ਨੇ ਵੀ ਸਿਹਤ ਲਈ ਵਾਤਾਵਰਣ ਦੀ ਮਹੱਤਤਾ, ਨਿੱਜੀ ਸਾਫ-ਸਫਾਈ ਅਤੇ ਹੱਥ ਧੌਣ ਸਬੰਧੀ ਵਿਚਾਰ ਪੇਸ਼ ਕੀਤੇ। ਪ੍ਰਵੇਸ਼ ਕੋ-ਆਰਡੀਨੇਟਰ ਸ੍ਰੀ ਰਜਿੰਦਰ ਕੁਮਾਰ ਅਤੇ ਤਰਸੇਮ ਸਿੰਘ ਨੇ ਬੱਚਿਆ ਨੂੰ ਵਾਤਾਵਰਣ ਸਬੰਧੀ ਪ੍ਰਸ਼ਨ ਵੀ ਪੁੱਛੇ ਅਤੇ ਉਨਾਂ ਨੂੰ ਵਾਤਾਵਰਣ ਦੀ ਸੰਭਾਲ ਅਤੇ ਸ਼ੁੱਧਤਾ ਦਾ ਸੁਨੇਹਾ ਘਰ-ਘਰ ਪਹੁੰਚਾਉਣ ਲਈ ਵਚਨਬੱਧ ਕੀਤਾ। ਵਿਭਾਗ ਵੱਲੋਂ ਸਾਰੇ ਬੱਚਿਆ ਨੂੰ ਇਕ-ਇਕ ਜਮੈਟਰੀ ਬੋਕਸ ਦੇ ਕਿ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਪੌਦੇ, ਪੰਛੀ ਅਤੇ ਪਾਣੀ ਦੀ ਸੰਭਾਲ ਸਬੰਧੀ ਲਗਾਈ ਜਾਗਰੂਕਤਾ ਪਰਦਰਸ਼ਨੀ ਖਿੱਚ ਦਾ ਕੇਂਦਰ ਰਹੀ ਅੰਤ ਵਿੱਚ ਕੈਂਪ ਇੰਚਾਰਜ਼ ਮੈਡਮ ਸੁਖਜਿੰਦਰ ਕੌਰ ਦਾ ਸਿਹਤ ਵਿਭਾਗ ਦੀ ਟੀਮ ਵੱਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਆਸ਼ਾ ਵਰਕਰ ਨਿੰਦਰਪਾਲ ਕੌਰ ਨੇ ਸਮਾਗਮ ਦੇ ਪ੍ਰਬੰਧ ਵਿੱਚ ਚੰਗੀਆ ਸੇਵਾਵਾਂ ਨਿਭਾਈਆ

Share Button

Leave a Reply

Your email address will not be published. Required fields are marked *