ਸਿਹਤ ਵਿਭਾਗ ਦੀ ਜਾਗਰੂਕਤਾ ਮੋਬਾਈਲ ਵੈਨ ਗਹਿਰੀ ਮੰਡੀ ਪੁੱਜੀ

ss1

ਸਿਹਤ ਵਿਭਾਗ ਦੀ ਜਾਗਰੂਕਤਾ ਮੋਬਾਈਲ ਵੈਨ ਗਹਿਰੀ ਮੰਡੀ ਪੁੱਜੀ

img-20161121-wa0280ਜੰਡਿਆਲਾ ਗੁਰੂ 22 ਨਵੰਬਰ ਵਰਿਦਰ ਸਿਂਘ :-ਸੇਹਤ ਵਿਭਾਗ ਵੱਲੋਂ ਚਲਾਈ ਗਈ ਮੋਬਾਇਲ ਵੈਨ ਅੱਜ ਗਹਿਰੀ ਮੰਡੀ ਪੁੱਜੀ । ਐਸ ਐਮ ਓ ਡਾਕਟਰ ਸੁਮੀਤ ਸਿੰਘ ਅਤੇ ਨੋਡਲ ਅਫਸਰ ਡਾਕਟਰ ਅਨੁਵਿੰਦਰ ਕੌਰ ਦੀ ਅਗਵਾਈ ਹੇਠ ਨਾਟਕ ਲੋਕ ਭਲਾਈ ,ਨਰਕ ਦੀ ਕੋਹੜੀ ਰਾਹੀਂ ਜਨਤਾ ਨੂੰ ਸਰਕਾਰ ਵੱਲੋ ਦਿਤੀਆਂ ਜਾ ਰਹੀਆਂ ਸੇਹਤ ਸਹੂਲਤਾਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ ਗਿਆ । ਇਸ ਮੌਕੇ ਮੈਡੀਕਲ ਕੈਂਪ ਵੀ ਲਗਾਇਆ ਗਿਆ । ਜਿਸ ਵਿਚ ਐਲੋਪੈਥੀ ,ਆਯੁਰਵੈਦਿਕ ,ਅਤੇ ਹੋਮਿਓਪੈਥਿਕ ਦੇ ਮਾਹਿਰ ਡਾਕਟਰਾਂ ਵੱਲੋਂ ਚੈਕ ਕਰਕੇ ਮੁਫ਼ਤ ਦਵਾਈਆਂ ਅਤੇ ਮੁਫ਼ਤ ਟੈਸਟ ਕੀਤੇ ਗਏ। ਕੈਂਪ ਨੂੰ ਸਫ਼ਲ ਬਣਾਉਣ ਵਿੱਚ ਸਰਪੰਚ ਮਨਜਿੰਦਰ ਸਿੰਘ ਭੀਰੀ ਨੇ ਪੂਰਾ ਸਹਿਯੋਗ ਦਿੱਤਾ। ਇਸ ਮੌਕੇ ਰਾਜੇਸ਼ ਕੁਮਾਰ,ਡਾਕਟਰ ਸਪਨਾ ਪਾਂਡੇ ,ਪਰਮਿੰਦਰ ਕੌਰ ,ਬਲਾਕ ਐਜੂਕੇਟਰ ਚਰਨਜੀਤ ਸਿੰਘ ,ਰਾਜਵੰਤ ਕੌਰ ,ਨਰੇਸ਼ ਬਾਲਾ ,ਰਾਜਿੰਦਰ ਕੌਰ ,ਕੀਰਤੀ ,ਰਮਿੰਦਰ ਕੌਰ ,ਕਰਮ ਸਿੰਘ ਪੰਚ ,ਆਸ਼ਾ ਵਰਕਰ ਤੇ ਪਿੰਡ ਦੇ ਪਤਵੰਤੇ ਸੱਜਣ ਹਾਜ਼ਿਰ ਸਨ।

Share Button

Leave a Reply

Your email address will not be published. Required fields are marked *