ਸਿਹਤ ਵਰਕਰਾਂ ਦੀ ਭਰਤੀ ਲਈ ਰੱਖੀਆਂ ਨਵੀਆਂ ਸ਼ਰਤਾਂ ਤੇ ਬੇਰੁਜ਼ਗਾਰ ਖਫ਼ਾ

ss1

ਸਿਹਤ ਵਰਕਰਾਂ ਦੀ ਭਰਤੀ ਲਈ ਰੱਖੀਆਂ ਨਵੀਆਂ ਸ਼ਰਤਾਂ ਤੇ ਬੇਰੁਜ਼ਗਾਰ ਖਫ਼ਾ

ਬਰਨਾਲਾ, ਤਪਾ ਮੰਡੀ (ਨਰੇਸ਼ ਗਰਗ ਸੋਮ ਨਾਥ ਸ਼ਰਮਾ): ਪਿਛਲੇ 9 ਸਾਲ ਤੋਂ ਲੈਕੇ ਸਿਹਤ ਵਿਭਾਗ ਵਿੱਚ ਆਪਣੀ ਭਰਤੀ ਲਈ ਸੰਘਰਸ਼ ਕਰ ਰਹੇ ਬੇਰੁਜ਼ਗਾਰ ਮਲਟੀਪਰਪਜ ਹੈਲਥ ਵਰਕਰਾਂ ਦੀਆਂ 30 ਅਪ੍ਰੈਲ ਨੂੰ ਕੈਬਨਿਟ ਵਿੱਚ ਮੰਨਜੂਰ ਹੋਈਆਂ 1263 ਅਸਾਮੀਆਂ ਲਈ ਰੱਖੀਆਂ ਨਵੀਆਂ ਸ਼ਰਤਾਂ ਨੇ ਬੇਰੁਜ਼ਗਾਰਾਂ ਨੂੰ ਭੰਬਲਭੂਸੇ ਵਿੱਚ ਪਾ ਦਿੱਤਾ ਹੈ। ਯੂਨੀਅਨ ਦੇ ਸੂਬਾ ਚੇਅਰਮੈਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸ਼ੁਰੂ ਤੋਂ ਲੈਕੇ ਮਲਟੀਪਰਪਜ ਹੈਲਥ ਵਰਕਰਾਂ ਦਾ ਕੋਰਸ ਕਰਨ ਲਈ ਮੁਢਲੀ ਯੋਗਤਾ ਮੈਟ੍ਰਿਕ ਰੱਖੀ ਹੋਈ ਹੈ। ਖਰੜ, ਨਾਭਾ ਅਤੇ ਅੰਮ੍ਰਿਤਸਰ ਵਿੱਚ ਤਿੰਨ ਸਰਕਾਰੀ ਸੰਸਥਾਵਾਂ 10ਵੀਂ ਦੇ ਨੰਬਰਾਂ ਦੀ ਮੈਟ੍ਰਿਕ ਬਣਾਕੇ ਵਿਦਿਆਰਥੀਆਂ ਨੂੰ ਹੈਲਥ ਵਰਕਰਾਂ ਦਾ ਡੇਢ ਸਾਲ ਦਾ ਕੋਰਸ ਕਰਵਾਉਂਦਾ ਹੈ। ਇਸੇ ਤਰਾਂ ਹੀ ਅਨੇਕਾਂ ਪ੍ਰਾਈਵੇਟ ਸੰਸਥਾਵਾਂ ਵੀ ਕੋਰਸ ਕਰਵਾਉਂਦੀਆਂ ਆ ਰਹੀਆਂ ਹਨ। ਹਜ਼ਾਰਾਂ ਵਿਦਿਆਰਥੀ ਲੱਖਾਂ ਰੁਪਏ ਖਰਚ ਕਰਕੇ ਉਪਰੋਕਤ ਕੋਰਸ ਕਰਕੇ ਬੇਰੁਜ਼ਗਾਰ ਫਿਰ ਰਹੇ ਹਨ।

ਬੇਰੁਜ਼ਗਾਰ ਯੂਨੀਅਨ ਵੱਲੋਂ ਅਰੰਭੇ ਸੰਘਰਸ਼ ਦੀ ਬਦੌਲਤ ਆਖਿਰ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ 1263 ਅਸਾਮੀਆਂ ਦੀ ਮੰਨਜੂਰੀ ਦਿੱਤੀ ਸੀ, ਪਰੰਤੂ ਭਾਰਤੀ ਨਿਯਮਾਂ ਵਿੱਚ ਡਾਇਰੈਕਟਰ ਪਰਿਵਾਰ ਭਲਾਈ ਵੱਲੋਂ ਉਪਰੋਕਤ ਭਰਤੀ ਲਈ ਮੁਢਲੀ ਯੋਗਤਾ ਪਲੱਸ-2 ਦੀ ਰੱਖੀ ਗਈ ਸ਼ਰਤ ਕਾਰਨ ਬੇਰੁਜ਼ਗਾਰਾਂ ਅੰਦਰ ਰੋਸ ਦੀ ਲਹਿਰ ਦੋੜੀ ਹੈ। ਕਿਉਂਕਿ ਉਕਤ ਸ਼ਰਤ ਨਵਾਂ ਕੋਰਸ ਕਰਨ ਵਾਲਿਆਂ ਉਪਰ ਲਾਗੂ ਕੀਤੀ ਜਾ ਸਕਦੀ ਹੈ ਨਾ ਕਿ ਪਹਿਲਾਂ ਕੋਰਸ ਕਰ ਚੁੱਕੇ ਹੈਲਥ ਵਰਕਰਾਂ ਉਪਰ। ਉਨਾਂ ਕਿਹਾ ਕਿ ਜੇਕਰ ਸਿਹਤ ਵਿਭਾਗ ਨੇ ਆਪਣਾ ਉਪਰੋਕਤ ਫੈਸਲਾ ਵਾਪਿਸ ਨਾ ਲਿਆ ਤਾਂ ਮਹਿਕਮੇ ਖਿਲਾਫ਼ ਤਿੱਖਾ ਸੰਘਰਸ਼ ਵਿਢਿਆ ਜਾਵੇਗਾ। ਕਿਉਂਕਿ ਹਜ਼ਾਰਾਂ ਬੇਰੁਜ਼ਗਾਰ ਨੌਜਵਾਨ ਨੌਕਰੀ ਦੀ ਉਮੀਦ ਵਿੱਚ ਓਵਰਏਜ਼ ਹੋ ਚੁੱਕੇ ਹਨ ਅਤੇ ਹੋਣ ਜਾ ਰਹੇ ਹਨ। ਇਸ ਲਈ ਅਜਿਹਾ ਗੈਰ ਤਰਕ ਫਾਰਮੂਲਾ ਅਪਨਾਕੇ ਮਹਿਕਮਾ ਹੋਰ ਬਾਕੀ ਸਾਰੇ ਬੇਰੁਜ਼ਗਾਰਾਂ ਲਈ ਰੁਜ਼ਗਾਰ ਦੇ ਬੂਹੇ ਬੰਦ ਕਰ ਰਿਹਾ ਹੈ। ਅਜਿਹੇ ਮਨਸੂਬੇ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ।

Share Button

Leave a Reply

Your email address will not be published. Required fields are marked *