Sun. Aug 18th, 2019

ਸਿਹਤ ਲਈ ਵਰਦਾਨ ਹੈ ਮੂੰਗੀ ਦੀ ਦਾਲ

ਸਿਹਤ ਲਈ ਵਰਦਾਨ ਹੈ ਮੂੰਗੀ ਦੀ ਦਾਲ

ਦਾਲ ‘ਚ ਪ੍ਰੋਟੀਨ ਦੀ ਭਰਪੂਰ ਮਾਤਰਾ ਮੋਜੂਦ ਹੁੰਦੀ ਹੈ ਜੋ ਸਾਡੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਹੈ। ਹਰ ਰੋਜ਼ ਦਾਲ ਦੀ ਵਰਤੋਂ ਨਾਲ ਸਰੀਰ ਦੀ ਕਈ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕਦਾ ਹੈ। ਉਂਝ ਤਾਂ ਸਾਰੀਆਂ ਦਾਲਾਂ ‘ਚ ਪੋਸ਼ਟਿਕ ਤੱਤ ਹੁੰਦੇ ਹਨ। ਪਰ ਜੇਕਰ ਤੁਸੀਂ ਵਜਨ ਘੱਟ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਮੂੰਗੀ ਦੀ ਦਾਲ ਕਾਫ਼ੀ ਫਾਇਦੇਮੰਦ ਹੋਵੇਗੀ। ਇਹ ਦਾਲ ਨਾ ਸਿਰਫ ਤੁਹਾਡੀ ਕੈਲੋਰੀ ਇਨਟੇਕ ਘਟਾਉਂਦੀ ਹੈ ਸਗੋਂ ਤੁਹਾਨੂੰ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਣ ਦਿੰਦੀ।

ਰਾਤ ਦੇ ਖਾਣੇ ‘ਚ ਤੁਸੀਂ ਰੋਟੀ ਨਾਲ ਇੱਕ ਕੋਲੀ ਮੂੰਗ ਦਾਲ ਖਾਓ। ਮੂੰਗ ਦੀ ਦਾਲ ਰੋਜਾਨਾ ਖਾਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹਿੰਦਾ ਹੈ। ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਜਿਨ੍ਹਾਂ ਲੋਕਾਂ ਦਾ ਪਾਚਣ ਤੰਤਰ ਕਮਜੋਰ ਰਹਿੰਦਾ ਹੈ ਉਨ੍ਹਾਂ ਨੂੰ ਮੂੰਗ ਦਾਲ ਦਾ ਸੇਵਨ ਕਰਨਾ ਚਾਹੀਦਾ ਹੈ। ਮੂੰਗ ਦਾਲ ਹੀ ਨਹੀਂ ਸਗੋਂ ਇਸ ਦਾ ਪਾਣੀ ਵੀ ਇੰਮਿਊਨ ਸਿਸਟਮ ਨੂੰ ਮਜਬੂਤ ਬਣਾਉਂਦਾ ਹੈ।

ਇਹ ਦਾਲ ਬਹੁਤ ਜ਼ਿਆਦਾ ਹਲਕੀ ਹੁੰਦੀ ਹੈ। ਇਸ ਲਈ ਆਸਾਨੀ ਨਾਲ ਹਜ਼ਮ ਹੋ ਜਾਂਦੀ ਹੈ। ਮੂੰਗ ਦਾਲ ਦੀ ਖਿਚੜੀ ਖਾਣ ਨਾਲ ਕਬਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਮੂੰਗੀ ਦੀ ਦਾਲ ਸੋਡੀਅਮ ਦੇ ਪ੍ਰਭਾਵ ਨੂੰ ਘੱਟ ਕਰਦਾ ਹੈ। ਸ਼ਾਕਾਹਾਰੀ ਲੋਕਾਂ ਲਈ ਇਹ ਆਇਰਨ ਲੈਣ ਦਾ ਬਹੁਤ ਵਧੀਆ ਸੋਰਸ ਸਾਬਤ ਹੋ ਸਕਦਾ ਹੈ।

ਤੁਸੀਂ ਮੂੰਗੀ ਦੀ ਦਾਲ ਦੇ ਨੇਮੀ ਸੇਵਨ ਨਾਲ ਆਇਰਨ ਦੀ ਕਮੀ ਪੂਰੀ ਕਰ ਸੱਕਦੇ ਹੋ ਅਤੇ ਆਇਰਨ ਦੀ ਕਮੀ ਨਾਲ ਹੋਣ ਵਾਲੇ ਅਮੀਨਿਆ ਦਾ ਖ਼ਤਰਾ ਵੀ ਘੱਟ ਹੋ ਜਾਂਦਾ ਹੈ।ਜ਼ਿਕਰਯੋਗ ਹੈ ਕਿ ਛੋਟੇ ਬੱਚਿਆਂ ਨੂੰ 6 ਮਹੀਨੇ ਤੋਂ ਬਾਅਦ ਸਭ ਤੋਂ ਪਹਿਲਾਂ ਖਾਣ ਲਈ ਮੂੰਗ ਦੀ ਦਾਲ ਹੀ ਦਿੱਤੀ ਜਾਂਦੀ ਹੈ। ਇਹ ਬੱਚਿਆਂ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਹੈ।

Leave a Reply

Your email address will not be published. Required fields are marked *

%d bloggers like this: