Sat. Jul 13th, 2019

ਸਿਹਤ ‘ਤੇ ਭਾਰੀ ਪੈ ਸਕਦੀ ਹੈ ਬਹੁਤ ਜ਼ਿਆਦਾ ਕੌਫੀ

ਸਿਹਤ ‘ਤੇ ਭਾਰੀ ਪੈ ਸਕਦੀ ਹੈ ਬਹੁਤ ਜ਼ਿਆਦਾ ਕੌਫੀ

ਬਹੁਤ ਜ਼ਿਆਦਾ ਕੌਫੀ ਪੀਣ ਵਾਲੇ ਲੋਕ ਚੌਕਸ ਹੋ ਜਾਣ। ਇਕ ਅਧਿਐਨ ‘ਚ ਦਾਅਵਾ ਕੀਤਾ ਗਿਆ ਹੈ ਕਿ ਰੋਜ਼ਾਨਾ ਛੇ ਕੱਪ ਜਾਂ ਇਸ ਤੋਂ ਜ਼ਿਆਦਾ ਕੌਫੀ ਪੀਣ ਨਾਲ ਸਿਹਤ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ 22 ਫ਼ੀਸਦੀ ਤਕ ਵੱਧ ਸਕਦਾ ਹੈ।

ਆਸਟ੍ਰੇਲੀਆ ਦੀ ਯੂਨੀਵਰਸਿਟੀ ਆਫ ਸਾਊਥ ਆਸਟ੍ਰੇਲੀਆ ਦੇ ਖੋਜੀਆਂ ਨੇ ਇਕ ਅਧਿਐਨ ‘ਚ ਇਸ ਗੱਲ ‘ਤੇ ਗੌਰ ਕੀਤਾ ਕਿ ਕੌਫੀ ਦੀ ਕਿੰਨੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਉਨ੍ਹਾਂ ਨੇ ਲੰਬੇ ਸਮੇਂ ਤਕ ਕੌਫੀ ਦੇ ਇਸਤੇਮਾਲ ਅਤੇ ਦਿਲ ਦੀ ਬਿਮਾਰੀ ‘ਚ ਸਬੰਧ ਨੂੰ ਪਰਖਿਆ ਅਤੇ ਉਸ ਪੱਧਰ ਦਾ ਪਤਾ ਲਾਇਆ ਜਿਸ ਵਿਚ ਜ਼ਿਆਦਾ ਕੈਫੀਨ ਹੋਣ ‘ਤੇ ਹਾਈ ਬਲੱਡ ਪ੍ਰਰੈਸ਼ਰ ਦਾ ਕਾਰਨ ਬਣ ਸਕਦਾ ਹੈ। ਇਸ ਤਰ੍ਹਾਂ ਪਹਿਲੀ ਵਾਰ ਹੈ ਕਿ ਜਦੋਂ ਕੌਫੀ ਦੀ ਵਰਤੋਂ ਦੀ ਵੱਧ ਤੋਂ ਵੱਧ ਹੱਦ ਨੂੰ ਸਾਹਮਣੇ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਛੇ ਕੱਪ ਕੌਫੀ ਤੋਂ ਬਾਅਦ ਕੈਫੀਨ ਦਾ ਨਕਾਰਾਤਮਕ ਅਸਰ ਸ਼ੁਰੂ ਹੋ ਜਾਂਦਾ ਹੈ। ਯੂਨੀਵਰਸਿਟੀ ਆਫ ਸਾਊਥ ਆਸਟ੍ਰੇਲੀਆ ਦੀ ਪ੍ਰੋਫੈਸਰ ਏਲਿਨਾ ਹਾਇਪੋਨੇਨ ਨੇ ਕਿਹਾ, ‘ਦੁਨੀਆ ‘ਚ ਕੌਫੀ ਦਾ ਸਭ ਤੋਂ ਜ਼ਿਆਦਾ ਇਸਤੇਮਾਲ ਹੁੰਦਾ ਹੈ ਪਰ ਲੋਕ ਅਕਸਰ ਹੀ ਇਹ ਜਾਣਨਾ ਚਾਹੁੰਦੇ ਹਨ ਕਿ ਇਸ ਦੀ ਕਿੰਨੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ।’

Leave a Reply

Your email address will not be published. Required fields are marked *

%d bloggers like this: