ਸਿਹਤ ਜਾਗਰੂਕਤਾ ਵੈਨ ਵੱਲੋਂ ਬਲਾਕ ਕੌਲੀ ਅਧੀਨ 27 ਦਿਨ੍ਹਾਂ ’ਚ 154 ਪਿੰਡਾਂ ਦਾ ਦੌਰਾ ਕੀਤਾ ਮੁਕੰਮਲ

ss1

ਸਿਹਤ ਜਾਗਰੂਕਤਾ ਵੈਨ ਵੱਲੋਂ ਬਲਾਕ ਕੌਲੀ ਅਧੀਨ 27 ਦਿਨ੍ਹਾਂ ’ਚ 154 ਪਿੰਡਾਂ ਦਾ ਦੌਰਾ ਕੀਤਾ ਮੁਕੰਮਲ

ਵੱਖ-ਵੱਖ ਡਾਕਟਰਾਂ ਦੀਆਂ ਟੀਮਾਂ ਵੱਲੋਂ ਓ.ਪੀ.ਡੀ ਦੌਰਾਨ 20, 886 ਮਰੀਜ਼ਾ ਦਾ ਚੈਕਅੱਪ

3-dec-photo-1ਪਟਿਆਲਾ, 3 ਦਸੰਬਰ (ਪ. ਪ.)-ਸਿਵਲ ਸਰਜਨ, ਪਟਿਆਲਾ ਡਾ: ਸੁਬੋਧ ਗੁਪਤਾ ਦੇ ਦਿਸ਼ਾ ਨਿਰਦੇਸ਼ਾ ਹੇਠ ਮੁੱਢਲਾ ਸਿਹਤ ਕੇਂਦਰ ਕੌਲੀ ਦੀ ਸੀਨੀਅਰ ਮੈਡੀਕਲ ਅਫਸਰ ਡਾ: ਅੰਜਨਾ ਗੁਪਤਾ ਦੀ ਰਹਿਨੁਮਾਈ ’ਚ 5 ਨਵੰਬਰ ਤੋਂ ਬਲਾਕ ਕੌਲੀ ਤੋਂ ਪਿੰਡਾਂ ਦੇ ਲੋਕਾਂ ਨੂੰ ਸਿਹਤ ਸਹੂਲਤਾਵਾਂ ਦੇਣ ਲਈ ਲਗਾਏ ਗਏ ਮੈਡੀਕਲ ਚੈਕਅੱਪ ਕੈਂਪ ਅਤੇ ਸਿਹਤ ਸਹੂਲਤਾਵਾਂ ਸਬੰਧੀ ਜਾਣਕਾਰੀ ਦੇਣ ਲਈ ਚਲਾਈ ਸਿਹਤ ਜਾਗਰੂਕਤਾ ਵੈਨ ਦਾ ਦੌਰਾ ਅੱਜ ਮੁਕੰਮਲ ਹੋ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆ ਮੁਹਿੰਮ ਦੀ ਨੋਡਲ ਅਫਸਰ ਡਾ: ਅੰਜਨਾ ਗੁਪਤਾ ਐਸ.ਐਮ.ਓ ਕੌਲੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਵਸਨੀਕਾਂ ਨੂੰ ਸਿਹਤ ਸੇਵਾਵਾਂ ਦੇਣ ਦੇ ਲਈ ਸਿਹਤ ਜਾਗਰੂਕਤਾ ਵੈਨ ਭੇਜੀ ਗਈ ਸੀ। ਇਸ ਵੈਨ ਵੱਲੋਂ 27 ਦਿਨ੍ਹਾਂ ਤੱਕ ਬਲਾਕ ਦੇ 154 ਪਿੰਡਾਂ ਵਿੱਚ ਜਿਥੇ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਸਬੰਧੀ ਪ੍ਰਚਾਰ ਕੀਤਾ ਗਿਆ, ਉਥੇ ਵੱਖ-ਵੱਖ ਡਾਕਟਰਾਂ ਦੀਆਂ ਟੀਮਾਂ ਜਿਨ੍ਹਾਂ ’ਚ ਐਲੋਪੈਥੀ ਡਾਕਟਰਾਂ ਵੱਲੋਂ 11, 013, ਆਯੂਰਵੈਦਿਕ ਡਾਕਟਰਾਂ ਵੱਲੋਂ 4621 ਅਤੇ ਹੋਮੀਓਪੈਥੀ ਡਾਕਟਰ ਵੱਲੋਂ 5252 ਮਰੀਜ਼ਾ ਦੀ ਓ.ਪੀ.ਡੀ ਕੀਤੀ ਗਈ ਤੇ ਦਵਾਈਆਂ ਮੁਫਤ ਵੰਡੀਆਂ ਗਈਆਂ। ਇਸ ਤਰ੍ਹਾਂ 0-5 ਸਾਲ ਤੱਕ ਦੇ 526 ਬੱਚਿਆਂ ਅਤੇ 4803 ਲੋਕਾਂ ਦੇ ਖੂਨ ਅਤੇ ਪਿਸ਼ਾਬ ਦੇ ਟੈਸਟ ਕੀਤੇ ਗਏ।

ਇਸ ਸਬੰਧੀ ਬਲਾਕ ਐਕਸਟੈਸ਼ਟ ਐਜੂਕੇਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਸਿਹਤ ਜਾਗਰੂਕਤਾ ਮੁਹਿੰਮ ਤਹਿਤ ਪਿੰਡਾਂ ਦੇ ਲੋਕਾਂ ਨੂੰ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ, ਕੈਂਸਰ ਕੰਟਰੋਲ ਪ੍ਰੋਗਰਾਮ, ਹੈਪਾਟਾਇਟਸ-ਸੀ ਦਾ ਮੁਫਤ ਇਲਾਜ਼, ਜਨਨੀ ਸ਼ਿਸ਼ੂ ਸੁਰੱਖਿਆ ਕਾਰਿਆਕਰਮ, ‘ਬੇਟੀ ਬਚਾਓ-ਬੇਟੀ ਪੜ੍ਹਾਓ’ ਤਹਿਤ 5 ਸਾਲ ਤੱਕ ਦੀਆਂ ਲੜਕੀਆਂ ਦਾ ਮੁਫਤ ਇਲਾਜ਼, ਸਿਹਤ ਸੇਵਾਵਾਂ ਸਬੰਧੀ ਜਾਣਕਾਰੀ ਅਤੇ ਸ਼ਿਕਾਇਤ ਲਈ ਨੰਬਰ: 104, ਐਬੂਲੈਸ 108, ਰਾਸ਼ਟਰੀ ਬਾਲ ਸੁਰੱਖਿਆ ਕਾਰਿਆਕਰਮ, ਦਿਮਾਗੀ ਲਕਵੇ ਸਬੰਧੀ ਰਜਿੰਦਰਾ ਮੈਡੀਕਲ ਕਾਲਜ ਅਤੇ ਹਸਪਤਾਲ ਪਟਿਆਲਾ ’ਚ ਮੁਫਤ ਇਲਾਜ਼ ਸਬੰਧੀ ਜਾਣਕਾਰੀ ਦਿੱਤੀ ਅਤੇ ਲਿਟਰੇਚਰ ਵੀ ਵੰਡਿਆ ਗਿਆ। 3 ਹਜਾਰ ਤੋਂ ਵੱਧ ਅਬਾਦੀ ਵਾਲੇ ਪਿੰਡਾਂ ’ਚ ਨੁੱਕੜ ਨਾਟਕ ਮੰਡਲੀ ਵੱਲੋਂ ਨਾਟਕਾਂ ਦੇ ਰਾਹੀ ਨਸ਼ਿਆਂ, ਬੇਟੀ ਬਚਾਓ-ਬੇਟੀ ਪੜ੍ਹਾਓ ਤੇ ਵੱਖ-ਵੱਖ ਸਿਹਤ ਸਕੀਮਾਂ ਸਬੰਧੀ ਨਾਟਕ ਦੇ ਰੂਪ ’ਚ ਪੇਸ਼ ਕਰਕੇ ਜਾਣਕਾਰੀ ਦਿੱਤੀ। ਅਖੀਰ ਡਾ: ਗੁਪਤਾ ਨੇ ਮੁਹਿੰਮ ਨੂੰ ਸਫਲ ਬਣਾਉਣ ਦੇ ਲਈ ਸਮੂਹ ਮੈਡੀਕਲ ਅਫਸਰਾਂ ਰੂਰਲ ਮੈਡੀਕਲ ਅਫਸਰਾਂ, ਫਾਰਮਾਸਿਸਟ, ਲੈਬਾਰਟੀ ਤਕਨੀਸ਼ੀਅਨ, ਸਕੂਲ ਹੈਲਥ ਦੀ ਟੀਮ, ਮਲਟੀਪਰਪਜ਼ ਹੈਲਥ ਸੁਪਰਵਾਇਜਰ ਮੇਲ/ਫੀਮੇਲ, ਮਲਟੀਪਰਪਜ਼ ਹੈਲਥ ਵਰਕਰ ਮੇਲ/ਫੀਮੇਲ ਅਤੇ ਆਪਣੇ-ਆਪਣੇ ਏਰੀਏ ਦੇ ਰੂਰਲ ਮੈਡੀਕਲ ਅਫਸਰਾਂ ਦਾ ਧੰਨਵਾਦ ਕੀਤਾ।

Share Button

Leave a Reply

Your email address will not be published. Required fields are marked *