Thu. Apr 18th, 2019

ਸਿਹਤ ਜਾਗਰੁਕਤਾ ਕੈਂਪ ਅਧੀਨ ਵੱਡੀ ਤਦਾਦ ਵਿੱਚ ਮਰੀਜਾਂ ਨੇ ਲਿਆ ਲਾਹਾ

ਸਿਹਤ ਜਾਗਰੁਕਤਾ ਕੈਂਪ ਅਧੀਨ ਵੱਡੀ ਤਦਾਦ ਵਿੱਚ ਮਰੀਜਾਂ ਨੇ ਲਿਆ ਲਾਹਾ

2-sunam-23-novਸ਼ੁਨਾਮ 23 ਨਵੰਬਰ ( ਹਰਬੰਸ ਸਿੰਘ ਮਾਰਡੇ ) ਸਿਹਤ ਵਿਭਾਗ ਅਤੇ ਪੰਜਾਬ ਸਰਕਾਰ ਵੱਲੋ ਪੂਰੇ ਪੰਜਾਬ ਅੰਦਰ ਸਿਹਤ ਜਾਗਰੁਕਤਾ ਅਧੀਨ ਵੈਨਾਂ ਅਤੇ ਸ਼ਿਹਤ ਕੈਂਪ ਲਗਾਏ ਜਾ ਰਹੇ ਹਨ। ਇਸੇ ਲੜੀ ਵਜੋ ਬਲਾਕ ਕੋਹਰੀਆਂ ਦੇ ਪਿੰਡਾਂ ਬਖਸ਼ੀਵਾਲਾ, ਉਗਰਾਹਾਂ, ਫਤਿਹਗੜ, ਫਲੇੜਾ ਅਤੇ ਗੰਡੂਆਂ ਵਿਖੇ ਐਸ.ਐਮ.ਓ ਕੋਹਰੀਆਂ ਦੀ ਅਗਵਾਈ ਹੇਠ ਕੈਂਪ ਲਗਾਏ ਗਏ।ਇਸ ਸਬੰਧੀ ਜਾਂਣਕਾਰੀ ਦਿੰਦੇ ਹੋਏ ਸ਼ਿਹਤ ਕਰਮਚਾਰੀ ਅਵਤਾਰ ਸਿੰਘ ਗੰਢੂਆਂ ਨੇ ਕਿਹਾ ਕਿ ਸ਼ਿਹਤ ਜਾਗਰੁਕਤਾ ਕੈਂਪਾਂ ਦਾ ਲੋਕਾ ਵਿੱਚ ਭਾਰੀ ਉਤਸ਼ਾਹ ਅਤੇ ਲਾਭ ਪ੍ਰਾਪਤ ਕੀਤਾ।ਇਸ ਮੋਕੇ ਲੈਬੋਰੇਟਰੀ ਦੇ ਟੈਸਟ ਅਤੇ ਦਵਾਈਆਂ ਫਰੀ ਦਿੱਤੀਆਂ ਗਈਆਂ ਜਿਸ ਵਿੱਚ ਮਰੀਜਾਂ ਵੱਲੋ ਵੱਡੀ ਤਦਾਦ ਵਿੱਚ ਪਹੁੰਚ ਕੇ ਕੈਂਪ ਦਾ ਲਾਹਾ ਲਿਆ।ਉੱਨਾਂ ਦੱਸਿਆ ਕਿ ਇੱਨਾਂ ਕੈਂਪਾਂ ਵਿੱਚ ਡਾਕਟਰਾਂ ਅਤੇ ਪੈਰਾ ਮੈਡੀਕਲ ਟੀਮਾਂ ਨੇ ਆਪਣੀਆਂ ਸੇਵਾਵਾਂ ਬਾਖੁਬੀ ਦਿੱਤੀਆਂ ਗਈਆਂ।ਇਸ ਮੋਕੇ ਪ੍ਰਚਾਰ ਵੈਂਨਾਂ ਵਿੱਚ ਫਿਲਮਾਂ ਅਤੇ ਨੁੱਕੜ ਨਾਟਕ ਪੇਸ਼ ਕਰਕੇ ਸ਼ਿਹਤ ਵਿਭਾਗ ਦੀਆਂ ਸਕੀਮਾਂ ਬਾਰੇ ਚਾਨਣਾਂ ਪਾਇਆ ਗਿਆ।ਇੱਨਾਂ ਕੈਂਪਾਂ ਵਿੱਚ ਪਿੰਡਾ ਦੇ ਸਰਪੰਚਾ ਨੇ ਵੀ ਭਾਰੀ ਸਹਿਯੋਗ ਦਿੱਤਾ ਜਿੱਨਾਂ ਵਿੱਚ ਸਰਪੰਚ ਸੁਖਦੀਪ ਸਿੰਘ ਫਤਿਹਗੜ, ਸੁਖਵਿੰਦਰ ਸਿੰਘ ਫਲੇੜਾ ਨੇ ਸ਼ਿਹਤ ਵਿਭਾਗ ਦੀਆਂ ਟੀਮਾਂ ਦਾ ਇੱਥੇ ਆਉਣ ਤੇ ਧੰਨਵਾਦ ਕੀਤਾ।ਇਸ ਮੋਕੇ ਡਾਕਟਰਾਂ ਅਤੇ ਪੈਰਾ ਮੈਡੀਕਲ ਟੀਮਾਂ ਦੇ ਸਟਾਫ ਤੋ ਇਲਾਵਾ ਸ਼ਿਹਤ ਕਰਮਚਾਰੀ ਅਵਤਾਰ ਸਿੰਘ ਗੰਡੂਆਂ, ਫਾਰਮਾਸ਼ਿਸ਼ਟ ਅਸ਼ੋਕ ਰਿਸਿ, ਮਲਟੀਪਰਪਜ ਫੀਮੇਲ ਹ੍ਰਪਰੀਤ ਕੋਰ, ਗੀਤਾ ਰਾਣੀ, ਕ੍ਰਿਸ਼ਨਾ ਕੋਰ ਤੋ ਇਲਾਵਾ ਆਸ਼ਾ ਵਰਕਰ ਅਤੇ ਨਗਰ ਵਾਸੀ ਵੱਡੀ ਗਿਣਤੀ ਵਿੱਚ ਹਾਜਿਰ ਸਨ।

Share Button

Leave a Reply

Your email address will not be published. Required fields are marked *

%d bloggers like this: