ਸਿਹਤ ਕੇਂਦਰ ਹਰਪਾਲਪੁਰ ’ਚ ਰੀਵਿਊ ਮੀਟਿੰਗ ਦੋਰਾਨ ਸਿਹਤ ਸੇਵਾਵਾਂ ’ਤੇ ਹੋਈ ਵਿਚਾਰ ਚਰਚਾ

ss1

ਸਿਹਤ ਕੇਂਦਰ ਹਰਪਾਲਪੁਰ ’ਚ ਰੀਵਿਊ ਮੀਟਿੰਗ ਦੋਰਾਨ ਸਿਹਤ ਸੇਵਾਵਾਂ ’ਤੇ ਹੋਈ ਵਿਚਾਰ ਚਰਚਾ
-ਸਮੂਹ ਫੀਲਡ ਸਟਾਫ ਨੂੰ ਨਿਰਵਿਘਨ ਸਿਹਤ ਸੇਵਾਵਾਂ ਦੇਣ ਦੀਆਂ ਹਦਾਇਤਾਂ ਜਾਰੀ

28-36 (3)ਰਾਜਪੁਰਾ, 27 ਮਈ (ਐਚ.ਐਸ.ਸੈਣੀ): ਮੁੱਢਲਾ ਸਿਹਤ ਕੇਂਦਰ ਹਰਪਾਲਪੁਰ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ: ਰਘਵਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਹੈਲਥ ਸੁਪਰਵਾਇਜ, ਮਲਟੀਪਰਪਜ਼ ਹੈਲਥ ਵਰਕਰ ਮੇਲ ਤੇ ਫੀਮੇਲ ਵੱਲੋਂ ਕੀਤੇ ਜਾਂਦੇ ਕੰਮਾਂ ਦੀ ਸਮੀਖਿਆ ਕਰਨ ਸਬੰਧੀ ਰੀਵਿਊ ਮੀਟਿੰਗ ਕਰਵਾਈ ਗਈ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਜ਼ਿਲਾ ਟੀਕਾਕਰਨ ਅਫਸਰ ਡਾ: ਸੁਧਾ ਗਰੋਵਰ ਪਹੁੰਚੇ ਤੇ ਉਨਾਂ ਦੇ ਨਾਲ ਜ਼ਿਲਾ ਪ੍ਰੋਗਰਾਮ ਮੈਨੇਜਰ ਰਘਬੀਰ ਸਿੰਘ, ਕਮਿਊਨਿਟੀ ਮੋਬੀਲਾਇਜਰ ਹੇਮਾ ਰਾਵਲ, ਨੋਡਲ ਅਧਿਕਾਰੀ ਕਮ ਬੀ.ਈ.ਈ ਸਰਬਜੀਤ ਸਿੰਘ ਤੇ ਜੁਪਿੰਦਰਪਾਲ ਕੌਰ ਹਾਜਰ ਸਨ।
ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਡਾ: ਸੁਧਾ ਗਰੋਵਰ ਨੇ ਕਿਹਾ ਕਿ ਮਾਂ ਅਤੇ ਬੱਚੇ ਦੀ ਮੌਤ ਦਰ ਨੂੰ ਘਟਾਉਣਾ ਹੀ ਸਿਹਤ ਵਿਭਾਗ ਦਾ ਮੁੱਖ ਟੀਚਾ ਹੈ। ਉਨਾਂ ਕਿਹਾ ਕਿ ਏਰੀਏ ਅਧੀਨ ਆਉਂਦੀਆਂ ਹਰੇਕ ਗਰਭਵਤੀ ਔਰਤਾਂ ਦੀ ਜਲਦੀ ਰਜਿਸਟ੍ਰੇਸ਼ਨ ਕਰਕੇ ਜਾਂਚ ਸ਼ੁਰੂ ਕੀਤੀ ਜਾਵੇ ਅਤੇ ਔਰਤਾਂ ’ਚ ਖੂਨ ਦੀ ਘਾਟ, ਹਾਈ ਬਲੱਡ ਪ੍ਰੈਸ਼ਰ, ਵੱਡੀ ਉਮਰ ’ਚ ਗਰਭਵਤੀ ਹੋਣ, ਗਰਭਵਤੀ ਔਰਤ ਦਾ ਕੱਦ ਛੋਟਾ ਹੋਣਾ ਸਮੇਤ ਹੋਰਨਾਂ ਨਿਸ਼ਾਨੀਆਂ ਦੇ ਅਧਾਰ ਤੇ ਜੇਕਰ ਕੋਈ ਗਰਭਵਤੀ ਔਰਤ ਹਾਈ ਰਿਸਕ ’ਚ ਆਉਂਦੀ ਹੈ ਤਾਂ ਉਸ ਦੀ ਸਮੇਂ-ਸਮੇਂ ਤੇ ਜਾਂਚ ਕਰਵਾਈ ਜਾਵੇ ਤਾਂ ਜੋ ਔਰਤਾਂ ਦਾ ਸਰਕਾਰੀ ਸਿਹਤ ਕੇਂਦਰਾਂ ’ਚ ਸੁਰੱਖਿਅਤ ਜਣੇੇਪਾ ਕਰਵਾਇਆ ਜਾ ਸਕੇ। ਡੀ.ਪੀ.ਐਮ ਰਘਬੀਰ ਸਿੰਘ ਨੇ ਸਮੂਹ ਸਟਾਫ ਨੂੰ ਕੀਤੇ ਜਾਦੇ ਕੰਮਾਂ ’ਚ ਪਾਰਦਸ਼ਤਤਾ ਲਿਆਉਣ ਅਤੇ ਲੋਕਾਂ ਨੂੰ ਸਾਰੀਆਂ ਸਿਹਤ ਸੇਵਾਵਾਂ ਨਿਰਵਿਘਨ ਦੇਣ ਲਈ ਕਿਹਾ। ਇਸ ਤਰਾਂ ਕਮਿਊਨਿਟੀ ਮੋਬੀਲਾਈਜਰ ਰਾਵਲ ਨੇ ਫੀਲਡ ’ਚ ਪ੍ਰਤੀ 1 ਹਜਾਰ ਦੀ ਅਬਾਦੀ ਪਿੱਛੇ ਕੰਮ ਕਰਦੀਆਂ ਆਸ਼ਾ ਵਰਕਰਾਂ ਵੱਲੋਂ ਕੀਤੇ ਜਾਂਦੇ ਕੰਮਾਂ ਬਦਲੇ ਮਿਲਦੇ ਭੱਤਿਆਂ ਸਬੰਧੀ ਕੀਤੀ ਗਈ ਸ਼ੋਧ ਬਾਰੇ ਚਾਨਣਾ ਪਾਇਆ।
ਅਖੀਰ ਡਾ: ਮਾਨ ਐਸਐਮਓ ਨੇ ਵਿਸ਼ਵਾਸ਼ ਦੁਆਇਆ ਕਿ ਉਨਾਂ ਵੱਲੋਂ ਬਲਾਕ ਅਧੀਨ ਆਉਂਦੇ ਏਰੀਏ ’ਚ ਕਿਸੇ ਵੀ ਵਿਅਕਤੀ ਨੂੰ ਆਪਣਾ ਇਲਾਜ ਅਤੇ ਹੋਰਨਾਂ ਸਿਹਤ ਸਹੂਲਤਾਵਾਂ ਮੁਹੱਈਆ ਕਰਵਾਉਣ ’ਚ ਕੋਈ ਘਾਟ ਨਹੀ ਆਉਣ ਦਿੱਤੀ ਜਾਵੇਗੀ।

Share Button

Leave a Reply

Your email address will not be published. Required fields are marked *