Fri. Jul 19th, 2019

ਸਿਹਤ ਕੇਂਦਰ ਭਾਦਸੋਂ ’ਚ ਵਿਸ਼ਵ ਨੋਂ ਤੰਬਾਕੂ ਦਿਵਸ ਸਬੰਧੀ ਸੈਮੀਨਾਰ ਕਰਵਾਇਆ

ਸਿਹਤ ਕੇਂਦਰ ਭਾਦਸੋਂ ’ਚ ਵਿਸ਼ਵ ਨੋਂ ਤੰਬਾਕੂ ਦਿਵਸ ਸਬੰਧੀ ਸੈਮੀਨਾਰ ਕਰਵਾਇਆ
ਤੰਬਾਕੂ ਪਦਾਰਥਾਂ ਦਾ ਸੇਵਨ ਮੌਤ ਨੂੰ ਗਲੇ ਲਗਾਉਣ ਦੇ ਬਰਾਬਰ ਹੈ-ਡਾ: ਹੰਸ ਰਾਜ

1-16
ਭਾਦਸੋਂ, 31 ਮਈ (ਐਚ.ਐਸ.ਸੈਣੀ)- ਮੁੱਢਲਾ ਸਿਹਤ ਕੇਂਦਰ ਭਾਦਸੋਂ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ: ਹੰਸ ਰਾਜ ਦੀ ਅਗਵਾਈ ਹੇਠ ‘ਵਿਸ਼ਵ ਨੋਂ ਤੰਬਾਕੂ ਦਿਵਸ’ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਬਲਾਕ ਦੇ ਸਮੂਹ ਮੈਡੀਕਲ ਅਫਸਰ ਅਤੇ ਪੈਰਾ ਮੈਡੀਕਲ ਸਟਾਫ, ਸੀ.ਐਚ.ਸੀ ’ਚ ਆਪਣਾ ਇਲਾਜ਼ ਕਰਵਾਉਣ ਲਈ ਆਏ ਮਰੀਜ਼ਾ ਨੇ ਸਮੂਲੀਅਤ ਕੀਤੀ।
ਡਾ: ਹੰਸ ਰਾਜ ਨੇ ਸੰਬੋਧਨ ਕਰਦਿਆਂ ਕਿਹਾ ਕਿ ਤੰਬਾਕੂ ਪਦਾਰਥਾਂ ਦਾ ਸੇਵਨ ਇਸ ਕਦਰ ਮਾਰੂ ਸਾਬਤ ਹੋ ਰਿਹਾ ਹੈ ਕਿ ਭਾਰਤ ਦੇਸ਼ ਅੰਦਰ ਰੋਜਾਨਾਂ 2000 ਤੋਂ ਵੱਧ ਮੌਤਾਂ ਤੰਬਾਕੂ ਪਦਾਰਥਾਂ ਦਾ ਸੇਵਨ ਕਰਨ ਨਾਲ ਹੋ ਰਹੀਆਂ ਹਨ ਜਿਨਾਂ ਵਿਚੋਂ ਮੂੰਹ ਦੇ ਕੈਂਸਰ ਨਾਲ ਸਬੰਧਤ ਕੇਸ ਜਿਆਦਾ ਹੁੰਦੇ ਹਨ, ਜੋ ਕਿ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ। ਉਨਾਂ ਕਿਹਾ ਕਿ ਕੈਂਸਰ ਦੇ ਕੁੱਲ ਕੇਸਾ ਵਿਚੋ 40% ਕੇਸ ਤੰਬਾਕੁ ਦਾ ਸੇਵਨ ਕਰਨ ਵਾਲੇ ਹੁੰਦੇ ਹਨ ਅਤੇ ਤਕਰੀਬਨ 90% ਮੂੰਹ ਦੇ ਕੈਂਸਰ ਤੰਬਾਕੂੁ ਯੁਕਤ ਪਾਨ ਮਾਸਾਲਾ, ਗੁਟਕਾ, ਖੈਣੀ ਆਦਿ ਦੀ ਵਰਤੋ ਕਾਰਨ ਹੂੰਦੇ ਹਨ। ਇਸ ਦੇ ਸੇਵਨ ਨਾਲ ਲੋਕਾਂ ਨੂੰ ਕੈਂਸਰ ਤੋਂ ਇਲਾਵਾ ਦਿਲ ਦਾ ਦੋਰਾ ਪੈਣਾ, ਫੇਫੜਿਆਂ, ਸਾਹ ਅਤੇ ਤਪਦਿਕ ਦੀ ਬਿਮਾਰੀ ਆਦਿ ਹੋਣ ਦਾ ਖਤਰਾ ਵੱਧ ਜਾਂਦਾ ਹੈੇ।
ਮੈਡੀਕਲ ਅਫਸਰ ਡਾ: ਪੁਰਸ਼ੋਤਮ ਨੇ ਕੌਟਪਾ ਐਕਟ ਤਹਿਤ 1 ਅਪ੍ਰੈਲ 2016 ਤੋਂ ਸਾਰੇ ਤੰਬਾਕੂ ਪਦਾਰਥਾਂ ਤੇ ਨਿਯਮਾਂ ਮੁਤਾਬਿਕ ਅਧਿਸੂਚਿਤ ਚਿਤਾਵਨੀਆਂ 85 ਪ੍ਰਤੀਸ਼ਤ ਮੂਲ ਪ੍ਰਦਰਸ਼ਿਤ ਖੇਤਰ ਨੂੰ ਕਵਰ ਕਰਦੀਆਂ ਹੋਣੀਆਂ ਲਾਜਮੀ ਹਨ। ਇਸ ਤੋਂ ਇਲਾਵਾ ਉਨਾਂ ਤੰਬਾਕੂ ਪਦਾਰਥਾਂ ਦੀ ਵਿੱਕਰੀ ਅਤੇ ਅਣਗਹਿਲੀ ਕਰਨ ਵਾਲਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਜ਼ਾਵਾਂ ਤੇ ਜੁਰਮਾਨੇ ਸਬੰਧੀ ਚਾਨਣਾ ਪਾਇਆ।
ਡਾ: ਨਵਜੋਤ ਕੌਰ ਮੈਡੀਕਲ ਅਫਸਰ ਨੇ ਦੱਸਿਆ ਕਿ ਤੰਬਾਕੂਨੋਸ਼ੀ ਕਰਨ ਵਾਲਾ ਵਿਅਕਤੀ ਆਪਣੇ ਸ਼ਰੀਰ ਨੂੰ ਨੁਕਸਾਨ ਪਹੁੰਚਾਉਣ ਦੇ ਨਾਲ ਖੁੱਲੀ ਹਵਾ ’ਚ ਛੱਡੇ ਜਾ ਰਹੇ ਧੂੰਏ ਕਾਰਣ ਨਾਲ ਦੇ ਵਿਅਕਤੀ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ। ਡਾ: ਪ੍ਰਭਸ਼ਰਨ ਬਰਾੜ ਨੇ ਦੱਸਿਆ ਕਿ ਤੰਬਾਕੂ ਉਤਪਾਦਾ ਦੀ ਵਰਤੋਂ ਕਰਨ ਵਾਲਾ ਵਿਅਕਤੀ ਗੰਭੀਰ ਬਿਮਾਰੀਆਂ ਦੀ ਜਕੜ ’ਚ ਆ ਕੇ ਆਪਣੀ ਅਸਲ ਜਿੰਦਗੀ ਨੂੰ ਭੁੱਲ ਮੌਤ ਵਾਲੇ ਪਾਸੇ ਵਧਦਾ ਜਾਂਦਾ ਹੈ। ਉਨਾਂ ਕਿਹਾ ਕਿ ਸਿਗਰਟ ਦੇ ਧੂੰਏ ’ਚ 4000 ਦੇ ਕਰੀਬ ਹਾਨੀਕਾਰਨ ਕੈਮੀਕਲ ਹੁੰਦੇ ਹਨ ਜਿਹੜੇ ਸਿਹਤ ਲਈ ਜਹਿਰ ਦਾ ਕੰਮ ਕਰਦੇ ਹਨ। ਡਾ: ਰੇਖਾ ਗੁਪਤਾ ਔਰਤਾਂ ਦੇ ਰੋਗਾਂ ਦੀ ਮਾਹਰ ਵੱਲੋਂ ਗਰਭਵਤੀ ਅਵਸਥਾ ’ਚ ਔਰਤਾਂ ਦੁਆਰਾ ਕੀਤੀ ਜਾਂਦੀ ਸਮੋਕਿੰਗ ਨਾਲ ਉਸ ਦੇ ਗਰਭ ’ਚ ਪਲ ਰਹੇ ਬੱਚੇ ਤੇ ਪੈਣ ਵਾਲੇ ਮਾਰੂ ਪ੍ਰਭਾਵਾਂ ਸਬੰਧੀ ਚਾਨਣਾ ਪਾਇਆ। ਇਸ ਮੌਕੇ ਮਹਾਵੀਰ ਸਿੰਘ, ਕੁਲਜੀਤ ਸਿੰਘ ਦੋਵੇ ਬੀ.ਈ.ਈ, ਨਛੱਤਰ ਕੌਰ ਚੀਫ ਫਾਰਮਾਸਿਸਟ, ਸਮੂਹ ਸਿਹਤ ਸਟਾਫ, ਸੰਤ ਇੰਦਰਦਾਸ ਨਰਸਿੰਗ ਕਾਲਜ਼ ਦੀਆਂ ਵਿਦਿਆਰਥਾਂ ਹਾਜਰ ਸਨ।

Leave a Reply

Your email address will not be published. Required fields are marked *

%d bloggers like this: