ਸਿਹਤ ਕੇਂਦਰ ਟੱਲੇਵਾਲ ਵਿਖੇ ਮਲੇਰੀਆ ਤੇ ਡੇਂਗੂ ਜਾਗਰੂਕਤਾ ਕੈਂਪ ਲਗਾਇਆ

ss1

ਸਿਹਤ ਕੇਂਦਰ ਟੱਲੇਵਾਲ ਵਿਖੇ ਮਲੇਰੀਆ ਤੇ ਡੇਂਗੂ ਜਾਗਰੂਕਤਾ ਕੈਂਪ ਲਗਾਇਆ

17-4 (3)
ਭਦੌੜ 16 ਜੂਨ (ਵਿਕਰਾਂਤ ਬਾਂਸਲ) ਮੁੱਢਲਾ ਸਿਹਤ ਕੇਂਦਰ ਟੱਲੇਵਾਲ ਵਿਖੇ ਸਿਵਲ ਸਰਜਨ ਡਾਂ ਕੌਸ਼ਲ ਸਿੰਘ ਸੈਣੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਵਲੋਂ ਡੇਂਗੂ ਅਤੇ ਮਲੇਰੀਆਂ ਸਬੰਧੀ ਜਾਣਕਾਰੀ ਦੇਣ ਸਬੰਧ ਜਾਗਰੂਕਤਾ ਕੈਂਪ ਲਗਾਇਆ ਗਿਆ।ਜਿਸ ਵਿਚ ਸਿਹਤ ਵਿਭਾਗ ਦੇ ਐੱਸਆਈ ਜਗਦੇਵ ਸਿੰਘ ਨੇ ਦੱਸਿਆ ਕਿ ਮੱਛਰਾਂ ਦੀ ਰੋਕਥਾਮ ਲਈ ਆਪਣੇ ਘਰਾਂ ਦੇ ਆਲੇ ਦੁਆਲੇ ਪਾਣੀ ਨਾ ਖੜਨ ਦਿਓ ਅਤੇ ਆਪਣੇ ਘਰਾਂ ਵਿਚ ਪਾਣੀ ਦੇ ਸਰੋਤ ਅਣਢੱਕੀਆਂ ਟੈਂਕੀਆਂ, ਪੁਰਾਣੇ ਟਾਇਰ, ਗਮਲੇ ਅਤੇ ਫਰਿਜਾਂ ਦੇ ਪਿਛਲੇ ਪਾਸੇ ਟਰੇਅ ਅਤੇ ਕੂਲਰਾਂ ਦਾ ਪਾਣੀ ਹਫਤੇ ਵਿਚ ਇਕ ਵਾਰ ਜ਼ਰੂਰ ਬਦਲੋ।ਉਨਾਂ ਕਿਹਾ ਕਿ ਮਲੇਰੀਆਂ ਦੇ ਮੱਛਰ ਤੋ ਬਚਣ ਲਈ ਮੱਛਰਦਾਨੀ ਅਤੇ ਡੇਂਗੂ ਦੇ ਮੱਛਰ ਤੋ ਬਚਣ ਲਈ ਪੂਰੀਆਂ ਬਾਂਹਾਂ ਦੇ ਕੱਪੜੇ ਪਾਉਣੇ ਚਾਹੀਦੇ ਹਨ।ਇਸ ਸਮੇਂ ਉਨਾਂ ਡੇਂਗੂ ਅਤੇ ਮਲੇਰੀਆਂ ਹੋਣ ਦੀਆਂ ਨਿਸ਼ਾਨੀਆਂ ਵਾਰੇ ਵੀ ਦੱਸਿਆ।ਉਨਾਂ ਕਿਹਾ ਕਿ ਡੇਂਗੂ ਜਾਂ ਮਲੇਰੀਆਂ ਹੋਣ ਤੇ ਸਰਕਾਰੀ ਹਸਪਤਾਲਾਂ ਵਿਚ ਸੰਪਰਕ ਕਰਨਾ ਚਾਹੀਦਾ ਹੈ।ਇਸ ਸਮੇਂ ਨਿਸ਼ਾ ਰਾਣੀ ਫਾਰਮਾਸਿਸਟ, ਗੁਰਪ੍ਰੀਤ ਸਿੰਘ, ਸਿਹਤ ਕਰਮਚਾਰੀ ਮਿੱਠੂ ਸਿੰਘ, ਏਐਨਐਮ ਗੁਰਪ੍ਰੀਤ ਕੌਰ, ਆਂਗਣਵਾਵੀ ਵਰਕਰ, ਆਸ਼ਾ ਵਰਕਰ ਅਤੇ ਔਰਤਾਂ ਆਦਿ ਵੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *