ਸਿਵਾ ਹਸਪਤਾਲ ਵੱਲੋਂ ਸਰਕਾਰੀ ਸਕੂਲ ਦੇ ਅਹਾਤੇ ਵਿੱਚ ਪੌਦੇ ਲਾਏ

ss1

ਸਿਵਾ ਹਸਪਤਾਲ ਵੱਲੋਂ ਸਰਕਾਰੀ ਸਕੂਲ ਦੇ ਅਹਾਤੇ ਵਿੱਚ ਪੌਦੇ ਲਾਏ

19-32

ਬਨੂੜ, 18 ਜੁਲਾਈ(ਰਣਜੀਤ ਸਿੰਘ ਰਾਣਾ): ਸਿਵਾ ਹਸਪਤਾਲ ਵੱਲੋਂ ਵਿੱਢੀ ਮੁਹਿੰਮ ਤਹਿਤ ਅੱਜ ਪਿੰਡ ਖਾਸਪੁਰ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਪੌਦੇ ਲਾਏ ਗਏ। ਪੋਦੇ ਲਾਉਣ ਦੀ ਸੁਰੂਆਤ ਹਸਪਤਾਲ ਦੇ ਡਾਇਰੈਕਟਰ ਡਾ: ਸਿਵ ਪ੍ਰਾਸਰ ਤੇ ਮਨਮੋਹਨ ਸਿੰਘ ਵੜੈਚ ਨੇ ਪੌਦਾ ਲਾ ਕੇ ਕੀਤੀ।
ਉਨਾਂ ਵਿਦਿਆਰਥੀਆ ਨੂੰ ਦਰੱਖਤਾ ਦੀ ਮਹੱਤਤਾ ਬਾਰੇ ਦੱਸਦੇ ਹੋਏ ਕਿਹਾ ਕਿ ਪਿੱਪਲ ਦਾ ਇੱਕ ਪੌਦਾ ਸਿਲੰਡਰ ਜਿੰਨੀ ਆਕਸ਼ੀਜਨ ਛੱਡਦਾ ਹੈ, ਜਦਕਿ ਵੱਡਾ ਦਰੱਖਤ ਫੈਕਟਰੀ ਦੀ ਤਰਾਂ ਕੰਮ ਕਰਦਾ ਹੈ। ਜੋ ਦਿਨ-ਰਾਤ ਆਕਸ਼ੀਜਨ ਛੱਡਦਾ ਹੈ। ਉਨਾਂ ਪੌਦਿਆ ਦੇ ਪਾਲਣ-ਪੋਸ਼ਣ ਦਾ ਸੱਦਾ ਦਿੰਦਿਆ ਹਰੇ ਭਰੇ ਵਾਤਾਵਰਣ ਤੇ ਪ੍ਰਦੂਸ਼ਣ ਕੰਟਰੋਲ ਕਰਨ ਲਈ ਵੱਧ ਤੋਂ ਵੱਧ ਬੂਟੇ ਲਾਉਣ ਉੱਤੇ ਜੋਰ ਦਿੱਤਾ। ਉਨਾਂ ਸਕੂਲ ਦੇ ਅਹਾਤੇ ਵਿੱਚ ਪੰਜਾਹ ਦੇ ਕਰੀਬ ਅੰਬ, ਜਾਮਣ, ਨਿੰਮ, ਪਿੱਪਲ, ਗਲਮੋਹਰ, ਅਰਜਨ ਆਦਿ ਫਲ ਤੇ ਛਾਂਦਾਰ ਬੂਟੇ ਲਾਏ। ਸਕੂਲ ਦੀ ਮੁੱਖ ਅਧਿਆਪਕਾ ਵੀਨਾ ਰਾਣੀ ਤੇ ਪੀਟੀਈ ਰਾਜਿੰਦਰ ਸਿੰਘ ਨੇ ਸਾਰਿਆ ਦਾ ਧੰਨਵਾਦ ਕੀਤਾ। ਇਸ ਮੌਕੇ ਪਸਵਕ ਮੈਂਬਰ ਜੋਗਿੰਦਰ ਸਿੰਘ, ਰਣਜੀਤ ਸਿੰਘ ਤੋਂ ਇਲਾਵਾ ਸਮੂਹ ਸਟਾਫ ਹਾਜਰ ਸੀ।

Share Button

Leave a Reply

Your email address will not be published. Required fields are marked *