ਸਿਵਲ ਹਸਪਤਾਲ ਵਿਚ ਫੈਲੀ ਗੰਦਗੀ ਅਤੇ ਲੋਕਾਂ ਦੀ ਹੋ ਰਹੀ ਅਣਦੇਖੀ ਤੇ ਸੰਵਿਧਾਨਕ ਅਧਿਕਾਰਾਂ ਨਾਲ ਹੋ ਰਹੇ ਖਿਲਵਾੜ ਨੂੰ ਲੈ ਕੇ ਦਿਤਾ ਰੋਸ ਧਾਰਨਾ

ss1

ਸਿਵਲ ਹਸਪਤਾਲ ਵਿਚ ਫੈਲੀ ਗੰਦਗੀ ਅਤੇ ਲੋਕਾਂ ਦੀ ਹੋ ਰਹੀ ਅਣਦੇਖੀ ਤੇ ਸੰਵਿਧਾਨਕ ਅਧਿਕਾਰਾਂ ਨਾਲ ਹੋ ਰਹੇ ਖਿਲਵਾੜ ਨੂੰ ਲੈ ਕੇ ਦਿਤਾ ਰੋਸ ਧਾਰਨਾ
ਲੋਕਾਂ ਨੂੰ ਜਾਣਬੁਝ ਬੀਮਾਰ ਕਰਨ ਅਤੇ ਵਾਤਾਵਰਣ ਦੀ ਖਸਤਾ ਹਾਲਤ ਨੂੰ ਜਾਣਬੁਝ ਕੇ ਪੈਦਾ ਕਰਨਾ ਦੇਸ਼ ਦੇ ਭਵਿੱਖ ਨਾਲ ਖਿਲਵਾੜ : ਧੀਮਾਨ
ਸੇਹਿਤ ਸਹੂਲਤਾਂ ਵਿਚ ਵਿਤਕਰਾ ਕਰਨਾ ਗੈਰ ਸੰਵਿਧਾਨਕ

22-25

ਗੜ੍ਹਸ਼ੰਕਰ, 22 ਅਗਸਤ (ਅਸ਼ਵਨੀ ਸ਼ਰਮਾ): ਲੇਬਰ ਪਾਰਟੀ ਭਾਰਤ ਵਲੋਂ ਸਿਵਲ ਹਸਪਤਾਲ ਦੇ ਅੰਦਰ ਅਤੇ ਚਾਰ ਚੁਫੇਰੇ ਗੰਦਗੀ ਦੇ ਥਾਂ ਥਾਂ ਲੱਗੇ ਢੇਰ, ਉਸ ਦੇ ਅੰਦਰ ਅਵਾਰਾ ਕੁੱਤੇ, ਕੁੱਤੀਆਂ ਅਤੇ ਉਨਾਂ ਦੇ ਬੱਚਿਆਂ ਦਾ ਭੰਡਾਰ, ਮੱਖੀਆਂ ਤੇ ਉਨਾਂ ਦੇ ਬੱਚੇ, ਮਛੱਰ ਅਤ ਉਸ ਦਾ ਪਰ ਰਿਹਾ ਲਾਰਵਾ, ਟੁਟੀਆਂ ਧੁੜ ਭਰੀਆਂ ਸੜਕਾਂ, ਖੜੀਆਂ ਬੱਸਾਂ ਵਿਚ ਫੁੰਕਾਰੇ ਮਾਰ ਰਹੀ ਕੁਤੜੀ ਤੇ ਜ਼ਹਿਰੀਲਾ ਮਛੱਰ, ਬਦਬੂ ਮਾਰਦੀਆਂ ਪਬਲਿਕ ਟੁਆਲਿਟਾਂ, ਪਰਚੀਆਂ ਲੈਣ ਲੱਗ ਦੀਆਂ ਲੰਬੀਆਂ ਲੰਬੀਆਂ ਕਤਾਰਾਂ, ਓ ਐਸ ਟੀ ਸੈਂਟਰ ਅੰਦਰ ਦਵਾਈ ਲੈਣ ਆਉਂਦੇ ਨੋਜਵਾਨਾ ਲਈ ਵੇਟਿੰਗ ਰੂਮ ਦਾ ਨਾ ਹੋਣਾ, ਹਸਪਤਾਲ ਅੰਦਰ ਇਕ ਇਕ ਕਮਰੇ ਵਿਚ 8,8 ਬੈੱਡਾਂ ਦਾ ਹੋਣਾ ਅਤੇ ਗਰਮੀ ਦੀ ਰੁੱਤ ਵਿਚ ਮਰੀਜਾਂ ਨਾਲ ਵਿਤਕਰੇ ਹੋਣਾ ਅਤੇ ਸੇਹਿਤ ਨਾਲ ਹੋ ਰਹੇ ਖਿਲਾਵੜ ਅਤੇ ਸੰਵਿਧਾਨਕ ਅਧਿਕਾਰਾਂ ਦੇ ਹੋ ਰਹੀ ਅਣਦੇਖੀ ਨੂੰ ਲੈ ਕੇ ਹਸਪਤਾਲ ਦੇ ਮੁੱਖ ਗੇਟ ਦੇ ਅੱਗੇ ਪਾਰਟੀ ਪ੍ਰਧਾਨ ਜੈ ਗੋਪਾਲ ਧੀਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਅਤੇ ਹਸਪਤਾਲ ਦੀ ਘਟੀਆ ਮੇਨੇਜਮੈਂਟ ਨੂੰ ਲੈ ਕੇ ਧਰਨਾ ਦਿਤਾ ਜਿਸ ਵਿਚ ਹਸਪਤਾਲ ਨੂੰ ਗੰਦਗੀ ਤੋਂ ਮੁੱਕਤ ਕਰਵਾਓ, ਹਸਪਤਾਲ ਨੂੰ ਸੁੰਦਰ ਬਣਾਓ, ਪੰਜਾਬ ਸਰਕਾਰ ਮੁਰਦਾ ਬਾਦ, ਢੀਠ ਤੇ ਭ੍ਰਿਸ਼ਟ ਪ੍ਰਬੰਧ ਮੁਰਦਾ ਦੇ ਨਾਹਰੇ ਲਗਾਏ ਤੇ ਜਿਸ ਵਿਚ ਪਾਰਟੀ ਦੇ ਜਨਰਲ ਸਕਤਰ ਮਨੀਸ਼ ਸਤੀਜਾ, ਮੀਤ ਪ੍ਰਧਾਨ ਜਸਵਿੰਦਰ ਧੀਮਾਨ, ਦਵਿੰਦਰ ਸਿੰਘ ਥਿੰਦ ਜ਼ਿਲਾ ਸਕਤਰ ਅਤੇ ਧਰਮਪਾਲ ਸ਼ਰਮਾ ਹਾਜਰ ਸਨ। ਇਸ ਸਬੰਧ ਵਿਚ ਧੀਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਵਕਤ ਸਮਾਜ ਦੇ ਗਰੀਬ ਤੇ ਮੱਧ ਵਰਗ ਦੇ ਲੋਕ ਆਰਥਿਕ ਪਖੋਂ ਟੁੱਟ ਚੁੱਕੇ ਹਨ ਤੇ ਉਤੋਂ ਹਸਪਤਾਲਾਂ ਵਿਚ ਫੈਲੀ ਗੰਦਗੀ ਵਾਤਾਵਰਣ ਨੂੰ ਐਨਾ ਪ੍ਰਦੂਸ਼ਤ ਕਰ ਰਹੀ ਹੈ ਕਿ ਹਸਪਤਾਲ ਵਿਚ ਹਰ ਦਾਖਲ ਮਰੀਜ ਅਤੇ ਆਉਂਦੇ ਲੋਕਾਂ ਦੀ ਸੇਹਿਤ ਬੁਰੀ ਤਰਾਂ ਪ੍ਰਭਾਵਿਤ ਹੋ ਰਹੀ ਹੈ, ਜਿਨਾਂ ਗੰਦਗੀ ਅਤੇ ਬਾਓਮੇਡੀਕਲ ਦਾ ਮੇਲ ਖੁਲੀ ਹਵਾ ਵਿਚ ਪਿਆ ਹੋਣ ਕਰਕੇ ਨੁਕਸਾਨ ਹੋ ਰਿਹਾ ਹੈ ਉਹ ਕਿਸੇ ਪ੍ਰਮਾਣੂ ਯੁੱਧ ਵਿਚ ਫੈਲੀਆਂ ਰਸਾਇਣ ਕ੍ਰਿਨਾ ਤੋਂ ਘੱਟ ਨਹੀਂ ਹਨ। ਉਨਾਂ ਕਿਹਾ ਕਿ ਹਸਪਤਾਲ ਦਾ ਕੋਈ ਹੀ ਖੁੰਜਾਂ ਮਛੱਰਾਂ ਅਤੇ ਮੱਖੀਆਂ ਤੇ ਬਦਬੂ ਤੋਂ ਖਾਲੀ ਹੋਵੇਗਾ ਜਿਥੇ ਭੈੜੀ ਸਕਿਤੀ ਵੇਖਣ ਨੂੰ ਲਾ ਮਿਲਦੀ ਹੋਵੇ। ਭੰਗ ਅਤੇ ਗਾਰਜ ਬੂਟੀ ਐਨੀ ਫੈਲੀ ਹੋਈ ਹੈ ਕਿ ਉਸ ਵਿਚ ਮਛੱਰ ਫੁੰਕਾਰੀਆਂ ਮਾਰ ਰਿਹਾ ਤੇ ਲੋਕਾਂ ਨੂੰ ਡੱਸ ਰਿਹਾ, ਸਵਾਲ ਇਹ ਪੈਦਾ ਹੁੰਦਾ ਹੈ ਜਿਹੜੇ ਬੋਰਡ ਜਿਥੇ ਸਫਾਈ ਉਥੇ ਖੁਦਾਈ ਦੇ ਸਭ ਲੋਕ ਵਿਖਾਵੇ ਲਈ ਲਗਾਏ ਹੋਏ ਹਨ, ਨਾ ਤਾਂ ਉਥੇ ਸਫਾਈ ਵੇਖਣ ਨੂੰ ਮਿਲਦੀ ਹੇ ਤੇ ਨਾ ਹੀ ਖੁਦਾਈ, ਸਭ ਕੁਝ ਮਿਕਸ ਹੋਇਆ ਪਿਆ ਹੈ।
ਧੀਮਾਨ ਨੇ ਦਸਿਆ ਕਿ ਦੇਸ਼ ਅੰਦਰ ਜਾਣਬੁਝ ਕੇ ਗੰਦਗੀ ਭਰੇ ਸਰਕਾਰੀ ਹਸਪਤਾਲ ਬਣਾ ਕੇ ਰੱਖੇ ਜਾਂਦੇ ਹਨ ਤਾ ਕਿ ਲੋਕ ਅਪਣੇ ਆਪ ਸਰਕਾਰੀ ਹਸਪਤਾਲਾਂ ਤੋਂ ਦੁੱਖੀ ਹੋ ਕੇ ਪ੍ਰਾਇਵੇਟ ਤੋਰ ਤੇ ਲੋਕਾਂ ਦੇ ਇਲਾਜ ਲਈ ਚਲ ਰਹੀ ਹੈਲਥ ਇੰਡਸਟ੍ਰੀਜ ਵਿਚ ਚਲੇ ਜਾਣ। ਹਲਾਤ ਇਹ ਹਨ ਕਿ ਲੋਕਾਂ ਨੂੰ ਅਪਣੇ ਇਲਾਜ ਲਈ ਅਪਣੀਆਂ ਜਮੀਨਾ, ਔਰਤਾਂ ਨੂੰ ਅਪਣੇ ਗਹਿਣੇ ਅਤੇ ਕਰਜਾ ਲੈ ਕੇ ਇਲਾਜ ਕਰਵਾਉਣ ਲਈ ਮਜਬੂਰ ਕਰ ਦਿਤਾ ਹੈ, ਦੇਸ਼ ਅੰਦਰ ਅਸਲ ਹਕੀਕਤਾਂ ਨੂੰ ਪਹਿਚਾਣ ਦੀ ਸਖਚਤ ਜਰੂਰਤ ਹੈ। ਉਨਾਂ ਹਸਪਤਾਲ ਦੇ ਬਾਹਰ ਲੋਕਾਂ ਨੂੰ ਰੋਂਦੇ ਵੇਖਿਆ ਹੈ ਤੇ ਇਹ ਵੀ ਕਹਿੰਦੇ ਵੇਖਿਆ ਹੈ ਕਿ ਜਿਸ ਤਰਾਂ ਆਏ ਸੀ ਉਸੇ ਤਰਾਂ ਵਾਪਿਸ ਜਾ ਰਹੇ ਹਾਂ। ਧੀਮਾਨ ਨੇ ਕਿਹਾ ਕਿ ਮੋਦੀ ਜੀ ਗੱਪਾਂ ਮਾਰਨ ਦੀ ਥਾਂ ਦੇਸ਼ ਅੰਦਰ ਲੋਕਾ ਨੂੰ ਖਾਨਾ ਪੂਰਤੀ ਨਾਲ ਦਿਤੀਆਂ ਜਾ ਰਹੀਆਂ ਸੇਹਿਤ ਸਹੂਲਤਾਂ ਦਾ ਵਿਸ਼ਵ ਨਾਲ ਤੁਲਣਾ ਕਰਕੇ ਵੇਖੋ ਤੇ ਫਿਰ ਪਤਾ ਲੱਗੇਗਾ ਕਿ ਦੇਸ਼ ਦਾ ਸੇਹਿਤ ਵਿਭਾਗ ਤੇ ਉਸ ਕਾਰਗੁਜਾਰੀ ਕਿਥੇ ਖੜੀ ਹੈ। ਧੀਮਾਨ ਨੇ ਕਿਹਾ ਕਿ ਅਗਰ ਹਸਪਤਾਲ ਦਾ ਸੇਹਿਤ ਜਲਦੀ ਨਹੀਂ ਸੁਧਾਰੀ ਗਈ ਤਾਂ ਹਸਪਤਾਲ ਦੇ ਸਾਹਮਣੇ ਕੇੀਦਰ ਸਰਕਾਰ ਦਾ ਪੁਤਲਾ ਫੂਕਿਆ ਜਾਵੇਗਾ। ਉਨਾਂ ਦਸਿਆ ਕਿ ਹਸਪਤਾਲ ਵਿਚ ਫੈਲੀ ਅਨਾਰਕੀ ਵਾਰੇ ਪ੍ਰਧਾਨ ਮੰਤਰੀ ਨੂੰ ਈ ਮੇਲ ਕੀਤੀ ਹੈ ਤਾਂ ਕਿ ਲੋਕਾਂ ਵਧੀਆਂ ਸੇਹਿਤ ਸਹੂਲਤਾਂ ਮਿਲ ਸਕਦ। ਇਸ ਮੋਕੇ ਕ੍ਰਿਸ਼ਨ ਕੁਮਾਰ, ਮਾਆ, ਗੁਰਪਾਲ ਪਾਲੀ, ਜਸਕਮਲ, ਮੁਕੇਸ਼ ਸੰਧੂ ਘੁਮਿਆਲਾ, ਹਨੀ ਅਜਾਦ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *