ਸਿਵਲ ਹਸਪਤਾਲ ਮਲੋਟ ਵੱਲੋਂ ਵਾਰਡ ਨੰ 26 ਵਿਖੇ ਮੈਡੀਕਲ ਕੈਂਪ ਲਾਇਆ

ਸਿਵਲ ਹਸਪਤਾਲ ਮਲੋਟ ਵੱਲੋਂ ਵਾਰਡ ਨੰ 26 ਵਿਖੇ ਮੈਡੀਕਲ ਕੈਂਪ ਲਾਇਆ

28malout02ਮਲੋਟ, 28 ਨਵੰਬਰ (ਆਰਤੀ ਕਮਲ) : ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਮੁੱਢਲੀਆਂ ਸਿਹਤ ਜਰੂਰਤਾਂ ਨੂੰ ਧਿਆਨ ਵਿਚ ਰੱਖਦਿਆਂ ਸਿਹਤ ਵਿਭਾਗ ਰਾਹੀਂ ਸ਼ਹਿਰਾਂ ਦੇ ਵੱਖ ਵੱਖ ਵਾਰਡਾਂ ਤੇ ਪਿੰਡਾਂ ਵਿਚ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ । ਸਿਵਲ ਹਸਪਤਾਲ ਮਲੋਟ ਦੀ ਟੀਮ ਡ੍ਰਾ. ਸਿਮਰਨਜੀਤ ਸਿੰਘ, ਡ੍ਰਾ. ਸ਼ਕਤੀਪਾਲ, ਡ੍ਰਾ. ਗੀਤਾ ਗੋਇਲ, ਡ੍ਰਾ. ਪ੍ਰਿਯਾ ਰਾਮਪਾਲ ਅਤੇ ਡ੍ਰਾ. ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿਚ ਇਕ ਟੀਮ ਵੱਲੋਂ ਮਲੋਟ ਦੇ ਵਾਰਡ ਨੰ 26 ਵਿਖੇ ਮੈਡੀਕਲ ਕੈਂਪ ਲਾਇਆ । ਇਸ ਮੌਕੇ ਮੈਡੀਕਲ ਕੈਂਪ ਦੇ ਨਾਲ ਨਾਲ ਹੋਮਿਊਪੈਥੀ ਅਤੇ ਆਯੂਰਵੈਦਿਕ ਡਾਕਟਰਾਂ ਵੱਲੋਂ ਵੀ ਲੋੜਵੰਦ ਮਰੀਜਾਂ ਦੀ ਜਾਂਚ ਕਰਕੇ ਮੁਫਤ ਦਵਾਈਆਂ ਦਿੱਤੀਆਂ ਗਈਆਂ । ਵਾਰਡ ਦੇ ਨਗਰ ਕੌਂਸਲਰ ਰਜਿੰਦਰ ਘੱਗਾ ਨੇ ਆਈ ਹੋਈ ਮੈਡੀਕਲ ਟੀਮ ਦਾ ਸਵਾਗਤ ਕੀਤਾ ਅਤੇ ਵਾਰਡ ਵਾਸੀਆਂ ਨੂੰ ਅਜਿਹੇ ਕੈਂਪਾਂ ਦਾ ਭਰੂਪਰ ਲਾਭ ਲੈਣ ਲਈ ਪ੍ਰੇਰਿਤ ਕੀਤਾ । ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਡ੍ਰਾ. ਸਿਮਰਨਜੀਤ ਨੇ ਦੱਸਿਆ ਕਿ ਇਸ ਮੌਕੇ ਕੁਲ 177 ਮਰੀਜਾਂ ਦੀ ਜਾਂਚ ਕੀਤੀ ਗਈ ਜਦਕਿ 72 ਮਰੀਜਾਂ ਦੈ ਲੈਬ ਟੈਸਟ ਕੀਤੇ ਗਏ । ਹੋਮਿਊਪੈਥਿਕ ਵਿਭਾਗ ਵੱਲੋਂ ਸਿਹਤ ਜਾਗਰੂਕਤਾ ਮੁਹਿੰਮ ਤਹਿਤ ਕੈਂਪ ਵਿਚ ਪੁੱਜੇ ਮਰੀਜਾਂ ਨੂੰ ਆਪਣੀ ਸਿਹਤ ਸੰਭਾਲ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਅਤੇ ਪ੍ਰਹੇੇਜ ਆਦਿ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ । ਇਸ ਮੌਕੇ ਨੁੱਕੜ ਨਾਟਕ ਰਾਹੀਂ ਵੀ ਲੋਕਾਂ ਨੂੰ ਸਿਹਤ ਪ੍ਰਤੀ ਧਿਆਨ ਰੱਖਣ ਲਈ ਸੁਚੇਤ ਕੀਤਾ ਗਿਆ ਜਿਸ ਦਾ ਲੋਕਾਂ ਨੇ ਭਰਪੂਰ ਆਨੰਦ ਵੀ ਮਾਣਿਆ । ਰਜਿੰਦਰ ਘੱਗਾ ਨੇ ਕਿਹਾ ਕਿ ਪੂਰੀ ਟੀਮ ਨੇ ਬੜੀ ਲਗਣ ਨਾਲ ਲੋਕਾਂ ਨੂੰ ਸਿਹਤ ਸੰਭਾਲ ਪ੍ਰਤੀ ਜਾਗਰੂਕ ਕੀਤਾ ਹੈ ਅਤੇ ਪੰਜਾਬ ਸਰਕਾਰ ਦਾ ਇਕ ਕਦਮ ਪੂਰੀ ਤਰਾਂ ਸਾਰਥਕ ਸਿੱਧ ਹੁੰਦਾ ਨਜਰ ਆ ਰਿਹਾ ਹੈ ।

Share Button

Leave a Reply

Your email address will not be published. Required fields are marked *

%d bloggers like this: