ਸਿਵਲ ਹਸਪਤਾਲ ਅੰਦਰ ਮਛੱਰ, ਗੰਦਗੀ, ਭੰਗ, ਗਾਜਰ ਬੂਟੀ, ਟੁਟੀਆਂ ਬੱਸਾਂ ਤੇ ਉਨ੍ਹਾਂ ਵਿਚ ਮਛੱਰ, ਅਵਾਰਾ ਪਸ਼ੂ, ਕੁੱਤੇ ਤੇ ਉਨ੍ਹਾਂ ਦੇ ਬੱਚੇ

ਸਿਵਲ ਹਸਪਤਾਲ ਅੰਦਰ ਮਛੱਰ, ਗੰਦਗੀ, ਭੰਗ, ਗਾਜਰ ਬੂਟੀ, ਟੁਟੀਆਂ ਬੱਸਾਂ ਤੇ ਉਨ੍ਹਾਂ ਵਿਚ ਮਛੱਰ, ਅਵਾਰਾ ਪਸ਼ੂ, ਕੁੱਤੇ ਤੇ ਉਨ੍ਹਾਂ ਦੇ ਬੱਚੇ

ਭਾਰਤ ਸਰਕਾਰ ਦਾ ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰਾਲਾ ਸੁੱਤਾ ਕੁੰਭ ਕਰਨੀ ਨੀਂਦੇ
ਸੇਹਿਤ ਸਹੂਲਤਾਂ ਦੇ ਵੀ ਆਈ ਪੀ ਕਲਚਰ ਨੇ ਸਰਕਾਰੀ ਹਸਪਤਾਲਾਂ ਦੀ ਤੰਦਰੁਸਤੀ ਨੂੰ ਕੀਤਾ ਕੰਗਾਲ: ਧੀਮਾਨ

13-21 (1) 13-21 (2) 13-21 (3)

ਗੜ੍ਹਸ਼ੰਕਰ 13 ਅਗਸਤ (ਅਸ਼ਵਨੀ ਸ਼ਰਮਾ) ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ, ਜ਼ਿਲਾ ਸਕਤਰ ਦਵਿੰਦਰ ਸਿੰਘ ਸਿੰਘ, ਮੀਤ ਪ੍ਰਧਾਨ ਰਾਮ ਆਸਰਾ, ਦਲਵੀਰ ਸਿੰਘ ਠਾਕਰ ਅਤੇ ਬਲਜਿੰਦਰ ਕੋਰ ਬਡਵਾਲ ਨੇ ਸਿਵਲ ਹਸਪਤਾਲ ਹੁਸ਼ਿਆਰ ਵਿਚ ਚਾਰੇ ਪਾਸੇ ਫੈਲੀ ਗੰਦਗੀ, ਅਵਾਰਾ ਪਸ਼ੂਆਂ ਦੇ ਝੁੰਡ, ਗਾਜਰ ਬੂਟੀ ਤੇ ਭੰਗ ਦਾ ਫੈਲਿਆ ਸਾਮਰਾਜ, ਪਾਣੀ ਦੀਆਂ ਛੱਪੜੀਆਂ ਵਿਚ ਪਲ ਰਿਹਾ ਖਤਰਨਾਕ ਮਛੱਰ ਦਾ ਲਾਰਵਾ ਤੇ ਉਡਾਰੀਆਂ ਮਾਰ ਰਿਹਾ ਰਿਹਾ ਮਛੱਰ, ਥਾਂ ਥਾ ਕਿਚੜ, ਟੁਟੀ ਪੇਰੀ ਫੇਰੀ, ਸਿਵਲ ਸਰਜਨ ਦੇ ਦਫਤਰ ਅੱਗੇ ਪਸ਼ੂਆਂ ਲਈ ਬਣਿਆ ਮਲ ਮੂਤਰ ਦਾ ਅੱਡਾ ਅਤੇ ਸਟਾਫ ਦੇ ਕੁਆਟਰਾਂ ਵਿਚ ਫੈਲੀ ਅਨਾਰਕੀ ਦੇ ਸਬੰਧ ਵੱਲ ਹਸਪਤਾਲ ਪ੍ਰਬੰਕਕਾਂ ਵਲੋਂ ਧਿਆਨ ਨਾ ਦੇਣ ਦੇ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਲੋਕਾਂ ਨੂੰ ਡੈਂਗੂ ਮਛੱਰ ਤੋਂ ਬਚਣ ਦੀਆਂ ਸਲਾਂਹਾ ਦੇਣ ਵਾਲਿਓ ਲੋਕਾਂ ਨੂੰ ਇਹ ਦਸੋ ਕਿ ਹਸਪਤਾਲ ਦੀਆਂ ਟੁਟੀਆਂ ਹੋਈਆਂ ਬੱਸਾਂ ਤੇ ਉਥੇ ਖੜੇ ਪਾਣੀ ਵਿਚ ਮਛੱਰ ਪਲ ਰਿਹਾ ਕੀ ਉਹ ਕਿਹੜੀ ਲੋਕਾਂ ਅਤੇ ਸਟਾਫ ਨੂੰ ਸ਼ਰੀਕ ਤਾਕਤ ਦਿੰਦਾ ਹੈ ਜਿਸ ਨੂੰ ਕਿ ਖਤਮ ਨਹੀਂ ਕੀਤਾ ਜਾ ਰਿਹਾ ਹੈ। ਧੀਮਾਨ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਇਸ ਹਸਪਤਾਲ ਦੇ ਅੰਦਰ ਜ਼ਿਲਾ ਸੇਹਿਤ ਅਫਸਰ, ਸਿਵਲ ਸਰਜਨ, ਡਿਪਟੀ ਮੇਡੀਕਲ ਕਮਿਸ਼ਨਰ, ਪ੍ਰਬੰਧਕ, ਮਛੱਰ ਦਾ ਗਿਆਨ ਰਖਣ ਵਾਲੇ ਡਾਕਟਰ ਹਾਜਰ ਹਨ ਪਰ ਜਿਹੜੇ ਅਪਣਾ ਹਸਪਤਾਲ ਨਹੀਂ ਸੁਧਾਰ ਸਕਦੇ ਉਹ ਬਾਕੀ ਦੇ ਜ਼ਿਲੇ ਨੂੰ ਕੀ ਸੁਧਾਰਨਗੇ। ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਹੜਾ ਅਧਿਕਾਰੀਆਂ ਦੀਆਂ ਅਣਗਹਿਲੀਆਂ ਨਾਲ ਹਸਪਤਾਲ ਦੇ ਅੰਦਰ ਗੰਦਗੀ ਤੇ ਮਛੱਰ ਪੈਦਾ ਕੀਤਾ ਜਾਂਦਾ ਹੈ ਉਹ ਕੀ ਅਧਿਕਾਰੀਆਂ ਨੂੰ ਦੁੱਧ ਦਿੰਦਾ ਹੈ ਜਿਸ ਨੂੰ ਸੰਭਾਲਿਆ ਜਾ ਰਿਹਾ ਹੈ। ਧੀਮਾਨ ਨੇ ਕਿਹਾ ਮਛੱਰ ਚਾਹੇ ਕੋਈ ਵੀ ਹੋਵੇ ਮਨੁੱਖ ਦੇ ਜੀਵਨ ਲਈ ਬਹੁਤ ਵੱਡਾ ਨੁਕਸਾਨ ਦੇਹ ਹੈ ਤੇ ਅਨੇਕਾਂ ਤਰ੍ਹਾਂ ਦਾ ਵਾਇਰਸ ਤੇ ਛੂਤ ਦੇ ਰੋਗ ਆਦਿ ਵੀ ਪੈਦਾ ਕਰਦਾ ਹੈ ਪਰ ਭਾਰਤ ਸਰਕਾਰ ਦਾ ਸੇਹਿਤ ਵਿਭਾਗ ਲੋਕਾਂ ਨੂੰ ਪੂਰੀ ਤਰ੍ਹਾਂ ਮੂਰਖ ਬਣਾ ਰਿਹਾ ਏ ਕਿ ਮਛੱਰ ਸਾਫ ਖੜੇ ਪਾਣੀ ਵਿਚ ਪੈਦਾ ਹੁੰਦਾ ਹੈ, ਪਾਣੀਆਂ ਛਪੱੜੀਆਂ ਵਿਚ ਕਦੇ ਵੀ ਸਾਫ ਪਾਣੀ ਹੀ ਨਹੀਂ ਹੁੰਦਾ। ਸਾਰੀ ਤਰ੍ਹਾਂ ਦਾ ਮਛੱਰ ਗੰਦਗੀ ਵਿਚ ਹੀ ਹੁੰਦਾ ਹੈ। ਹਸਪਤਾਲ ਦੀ ਹਾਲਤ ਐਨੀ ਭੈੜੀ ਬਣੀ ਪਈ ਹੈ ਕਿ ਉਸ ਦੀ ਹਾਲਤ ਨੂੰ ਵੇਖ ਰੋਣਾ ਆ ਰਿਹਾ ਹੈ ਤੇ ਗੱਲਾਂ ਮਾਰੀਆਂ ਜਾ ਰਹੀਆਂ ਹਨ ਮਿਆਰੀ ਸੇਹਿਤ ਸਹੂਲਤਾਂ ਦੀਆਂ। ਇਹ ਕਿੰਨੀ ਸ਼ਰਮ ਦੀ ਗੱਲ ਹੈ ਕਿ ਕੇਂਦਰ ਸਰਕਾਰ ਨੇ ਹਸਪਤਾਲਾਂ ਵਿਚ ਮਿਆਰੀਆਂ ਸਰਵਿਸਜ ਦੇਣ ਲਈ ਵਿਸ਼ਵ ਸੇਹਿਤ ਸੰਸਥਾਂ ਅਤੇ ਦੇਸ਼ ਦੇ ਲੋਕਾਂ ਦੀਆਂ ਅੱਖਾ ਵਿਚ ਘੱਟਾ ਪਾਉਣ ਲਈ ਇੰਡੀਅਨ ਹੈਲਥ ਸਟੈਂਡਰਡਜ ਗਾਇਡ ਲਾਇਨਾ ਬਣਾਈਆਂ ਪਰ ਉਨ੍ਹਾਂ ਗਾਇਡ ਲਾਇਨਾ ਅਨੁਸਾਰਾ 1 ਪ੍ਰਤੀਸ਼ਤ ਵੀ ਕੰਮ ਸਰਕਾਰ ਵਲੋਂ ਨਹੀਂ ਕੀਤਾ ਜਾ ਰਿਹਾ ਹੈ, ਸਿਰਫ ਗਾਇਡ ਲਾਇਨਾ ਦੇ ਨਾਮ ਉਤੇ ਵਿਸ਼ਵ ਸੇਹਿਤ ਸੰਸਥਾਂ ਤੋਂ ਨੋਟ ਵਟੋਰੇ ਜਾ ਰਹੇ ਹਨ।
ਧੀਮਾਨ ਨੇ ਦਸਿਆ ਕਿ ਹਸਪਤਾਲ ਦੀ ਅੰਦਰਲੀ ਹਾਲਤ ਐਨੀ ਭੈਡੀ ਹੈ ਕਿ ਇਕ ਇਕ ਕਮਰੇ ਵਿਚ 6,6 ਤੇ 8,8 ਮਰੀਜਾਂ ਦੇ ਬੈੱਡ ਲੱਗੇ ਹੋਏ ਹਨ, ਸਵਾਲ ਇਹ ਹੈ ਕਿ ਕਦੇ ਲੋਕਾਂ ਦੇ ਪ੍ਰਤੀਨਿੱਧ ਵੀ ਵੀ ਬੀਮਾਰ ਹੋਣ ਤੇ ਇਨ੍ਹਾਂ ਬੈੱਡਾਂ ਉਤੇ ਲੰਮੇ ਪਏ, ਜਿਹਨਾਂ ਉਤੇ ਉਨ੍ਹਾਂ ਬਨਾਉਣ ਵਾਲੇ ਪੈਂਦੇ ਹਨ। ਜਿਹੜਾ ਹਸਪਤਾਲ ਖੁਦ ਕੈਂਸਰ ਦਾ ਮਰੀਜ ਹੈ ਉਹ ਦੁਸਰਿਆਂ ਨੂੰ ਕੀ ਤੰਦਰੁਸਤੀ ਦੇ ਸਕਦਾ ਹੈ। ਸੇਹਿਤ ਸਹੂਲਤਾਂ ਵਿਚ ਕੋਈ ਵੀ ਬਰਾਬਰਤਾ ਦਾ ਨਾਮੋ ਨਿਸ਼ਾਨ ਤਕ ਦੇਸ਼ ਦੇ ਕਿਸੇ ਵੀ ਕੋਣੇ ਵਿਚ ਵੇਖਣ ਨੂੰ ਨਹੀਂ ਮਿਲਦਾ। ਸੇਹਿਤ ਸਹੂਲਤਾਂ ਵਿਚ ਵੀ ਆਈ ਪੀ ਕਲਚਰ ਬਣਿਆ ਹੋਇਆ ਹੈ। ਧੀਮਾਨ ਨੇ ਕਿਹਾ ਕਿ ਸਭ ਤੋਂ ਖੁਸ਼ੀ ਦੀ ਗੱਲ ਹੈ ਕਿ ਸਮਾਜਿਕ ਨਿਆਂ ਅਤੇ ਸ਼ਕਤੀਕਰਨ ਦਾ ਮੰਤਰਾਲਾ ਵੀ ਹੁਸ਼ਿਆਰ ਪੁਰ ਦੇ ਮੈਂਬਰ ਪਾਰਲੀਮੈਂਟ ਦੇ ਪਾਸ ਹੈ ਪਰ ਸ਼ਹਿਰ ਅੰਦਰ ਸਮਾਜਿਕ ਨਿਆਂ ਦੀ ਥਾਂ ਲੋਕਾਂ ਨੂੰ ਮਿਲ ਰਿਹਾ ਸਮਾਜਿਕ ਅਨਿਆ, ਦੁਸਰਾ ਕੇਂਦਰ ਸਰਕਾਰ ਅੰਦਰ ਅਹਿਮ ਸਥਾਨ ਰਖਣ ਵਾਲੇ ਸ਼੍ਰੀ ਅਵਿਨਾਸ਼ ਰਾਏ ਖੰਨਾ ਦੇ ਅਪਣੇ ਸ਼ਹਿਰ ਦੇ ਜਖਮੀ ਹਸਪਤਾਲ ਨੂੰ ਫਰਸਟ ਏਡ ਦੇਣ ਲਈ ਕੋਈ ਸਮਾਂ ਤਕ ਨਹੀਂ ਹੈ, ਤੀਸਰਾ ਪੰਜਾਬ ਦੇ ਮੁੱਖ ਮੰਤਰੀ ਦੇ ਸਲਾਹਕਾਰ ਪਰ ਇਨ੍ਹਾਂ ਸ਼ਖਸ਼ੀਅਤਾਂ ਦੇ ਹੋਣ ਦੇ ਬਾਵਜੂਦ ਮੋਟੇ ਮੋਟੇ ਹੰਝੂ ਬਹਾ ਰਿਹਾ ਹੈ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਵਾਲਾ ਜ਼ਿਲੇ ਦਾ ਮੁੱਖ ਹਸਪਤਾਲ। ਅਜਿਹੀਆਂ ਤਰੁੱਟੀਆਂ ਡਾਕਟਰਾਂ ਦੀ ਕਾਰਗੁਜਾਰੀ ਨੂੰ ਵੀ ਧੁੰਦਲਾ ਕਰ ਰਹੀਆਂ ਹਨ ਪਰ ਹਿਸ ਦਾ ਸਾਰਾ ਖਮਿਆਜਾ ਡਾਕਟਰਾਂ ਨੂੰ ਭੁਗਤਣਾ ਪੈਂਦਾ ਹੈ ਤੇ ਲੋਕਾਂ ਦੇ ਅਕਰੋਸ਼ ਦਾ ਸਾਹਮਣਾ ਵੀ ਇਨ੍ਹਾਂ ਨੂੰ ਕਰਨਾ ਪੈ ਰਿਹਾ ਹੈ। ਧੀਮਾਨ ਨੇ ਕਿਹਾ ਕਿ ਲੇਬਰ ਪਾਰਟੀ ਹਸਪਤਾਲ ਦੀ ਖਸਤਾ ਹਾਲਤ ਨੂੰ ਲੈ ਕੇ ਲੋਕਾਂ ਵਿਚ ਜਾਵੇਗੀ ਤੇ 16 ਅਗਸਤ ਨੂੰ ਹਸਪਤਾਲ ਦੇ ਅੱਗੇ ਇਕ ਦਿਨ ਦੀ ਭੁੱਖ ਹੜਤਾਲ ਵੀ ਕੀਤੀ ਜਾ ਰਹੀ ਹੈ ਤਾਂ ਕਿ ਭਾਰਤ ਸਰਕਾਰ ਦਾ ਸਮਾਜਿਕ ਨਿਆਂ ਅਤੇ ਸ਼ਕਤੀਕਰਨ ਵਾਲਾ ਮੰਤਰਾਲਾ ਜਾਗਰੂਕ ਹੋਵੇ ਤੇ ਹਸਪਤਾਲ ਦੀ ਹਾਲਤ ਸੁਧਾਰਨ ਲਈ ਅੱਗੇ ਆਵ, ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ 16 ਅਗਸਤ ਮੰਗਲਵਾਰ ਨੂੰ ਸਵੇਰੇ 10 ਵਜੇ ਹਸਪਤਾਲ ਦੇ ਸਾਹਮਣੇ ਪਹੁੰਚਣ।

Share Button

Leave a Reply

Your email address will not be published. Required fields are marked *

%d bloggers like this: