ਸਿਵਲ ਸਰਜਨ ਹੁਸ਼ਿਆਰਪੁਰ ਨੇ ਕੀਤਾ ਬੀਣੇਵਾਲ ਹਸਪਤਾਲ ਦਾ ਦੌਰਾਨ

ss1

ਸਿਵਲ ਸਰਜਨ ਹੁਸ਼ਿਆਰਪੁਰ ਨੇ ਕੀਤਾ ਬੀਣੇਵਾਲ ਹਸਪਤਾਲ ਦਾ ਦੌਰਾਨ

20-18
ਗੜ੍ਹਸ਼ੰਕਰ 20 ਅਗਸਤ (ਅਸ਼ਵਨੀ ਸ਼ਰਮਾ) ਸਿਵਲ ਸਰਜਨ ਹੁਸ਼ਿਆਰਪੁਰ ਡਾਂ ਕੈਲਾਸ ਕਪੂਰ ਨੇ ਨਵੇ ਬਣੇ ਸਰਕਾਰੀ ਹਸਪਤਾਲ ਬੀਣੇਵਾਲ ਬੀਤ ਦਾ ਦੌਰਾ ਕੀਤਾ। ਉਹਨਾ ਨੇ ਐਸ.ਐਮ.ਉ ਡਾਂ ਅਨੁਪਿੰਦਰ ਸਿੰਘ ਸੇਠੀ ਤੇ ਮੈਡੀਕਲ ਅਫਸ਼ਰ ਡਾਂ ਚਰਨਜੀਤ ਪਾਲ ਤੋ ਹਸਪਤਾਲ ਵਾਰੇ ਵਿਸਥਾਰਪੂਰਬਕ ਜਾਣਕਾਰੀ ਪ੍ਰਾਪਤ ਕੀਤੀ। ਡਾ ਕੈਲਾਸ ਕਪੂਰ ਨੇ ਸਰਕਾਰ ਵਲੋ ਦਿਤੀਆ ਜਾਂ ਰਹੀਆ ਸਹੂਲਤਾ ਨੂੰ ਆਮ ਜਨਤਾ ‘ਚ ਪਹੁੰਚਾਉਣ ਅਤੇ ਇਲਾਕੇ ਦੇ ਲੋਕਾਂ ਨੂੰ ਇਲਾਜ ਸਰਕਾਰੀ ਹਸਪਤਾਲਾ ‘ਚ ਕਰਵਾਉਣ ਲਈ ਜਾਗਰੂਕਤ ਕਰਨ ਲਈ ਕਿਹਾ ਕਿਉਕਿ ਆਮ ਜਨਤਾ ਪਿੰਡਾ ‘ਚ ਬੈਠੇ ਝੋਲਾ ਛਾਪ ਡਾਕਟਰਾ ਤੋ ਇਲਾਜ ਕਰਵਾਕੇ ਇੱਕ ਤਾਂ ਪੈਸੇ ਦੀ ਬਰਬਾਦੀ ਕਰਦੇ ਹਨ ਦੂਜਾ ਉਹਨਾ ਡਾਂਕਟਰਾਂ ਨੂੰ ਕਿਹੜੀ ਦਵਾਈ ਕਿਸ ਮਰਜ ਲਈ ਦੇਣੀ ਹੈ ਨਹੀ ਪਤਾ ਹੁੰਦਾ। ਇਸ ਲਈ ਲੋਕਾ ਨੂੰ ਸਰਕਾਰੀ ਹਸਪਤਾਲਾ ‘ਚ ਇਲਾਜ ਕਰਵਾਉਣ ਲਈ ਜਾਗਰੂਕ ਕੀਤਾ ਜਾਵੇ। ਉਹਨਾ ਨੇ ਹਸਪਤਾਲ ਦੇ ਸਮੂਹ ਸਟਾਫ ਦੇ ਕੰਮ ਤੇ ਤੱਸਲੀ ਪ੍ਰਗਟਾਈ। ਇਸ ਮੌਕੇ ਹਸਪਤਾਲ ਦੇ ਸਟਾਫ ਨੇ ਡਾਂ ਅਨੁਪਿੰਦਰ ਸਿੰਘ ਸੇਠੀ ਦੀ ਅਗਵਾਈ ‘ਚ ਸਿਵਲ ਸਰਜਨ ਡਾਂ ਕੈਲਾਸ ਕਪੂਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਨਾਲ ਪੀ.ਏ ਅਨਿਲ ਕੁਮਾਰ, ਡਾਂ ਅਨੁਪਿੰਦਰ ਸਿੰਘ ਸੇਠੀ, ਡਾਂ ਚਰਨਜੀਤ ਪਾਲ, ਫਾਰਮਸਿਸਟ ਰਾਮ ਕੁਮਾਰ, ਫਾਰਮਸਿਸਟ ਵਰਿੰਦਰ ਪ੍ਰਾਸਰ, ਸਟਾਫ ਨਰਸ ਰਾਜਵੀਰ ਕੌਰ, ਨਰੇਸ਼ ਕੁਮਾਰੀ, ਸੁਰਿੰਦਰ ਕੁਮਾਰ, ਬਲਵੀਰ ਚੰਦ ਆਦਿ ਸਮੂਹ ਸਟਾਫ ਹਾਜਰ ਸੀ।

Share Button

Leave a Reply

Your email address will not be published. Required fields are marked *