Mon. Sep 23rd, 2019

ਸਿਰਫ਼ 100 ਰੁਪਏ ਦੇ ਕੇ ਇਸ ਤਰ੍ਹਾਂ ਰੱਦ ਹੋਵੇਗਾ ਚਲਾਨ, ਜੇਕਰ ਤੁਹਾਡੇ ਕੋਲ ਹੈ ਕਾਗਜ਼ਾਤ

ਸਿਰਫ਼ 100 ਰੁਪਏ ਦੇ ਕੇ ਇਸ ਤਰ੍ਹਾਂ ਰੱਦ ਹੋਵੇਗਾ ਚਲਾਨ, ਜੇਕਰ ਤੁਹਾਡੇ ਕੋਲ ਹੈ ਕਾਗਜ਼ਾਤ

ਦੇਸ਼ ਭਰ ਵਿੱਚ 1 ਸਤੰਬਰ 2019 ਤੋਂ ਨਵਾਂ ਮੋਟਰ ਵਹੀਕਲ ਐਕਟ ਲਾਗੂ ਹੋ ਗਿਆ ਹੈ । ਜਿਸ ਦੇ ਤਹਿਤ ਦੇਸ਼ ਭਰ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਲਈ ਜੁਰਮਾਨੇ ਵਜੋਂ ਵੱਡੀ ਰਕਮ ਵਸੂਲੀ ਜਾ ਰਹੀ ਹੈ । ਇੰਨੀਆਂ ਜ਼ਿਆਦਾ ਰਕਮਾਂ ਦੇ ਚਲਾਨ ਕੱਟੇ ਜਾਣ ਕਾਰਨ ਆਮ ਲੋਕ ਦਹਿਸ਼ਤ ਵਿੱਚ ਹਨ । ਜਿਸ ਕਾਰਨ ਲੋਕ ਆਪਣੇ ਦਸਤਾਵੇਜ਼ ਬਣਵਾਉਣ ਲਈ ਕਈ ਘੰਟਿਆਂ ਬੱਧੀ ਕਤਾਰਾਂ ਵਿੱਚ ਲੱਗ ਰਹੇ ਹਨ । ਪਰ ਅਜਿਹੀ ਦਹਿਸ਼ਤ ਵਿੱਚ ਭਾਰੀ ਚਲਾਨ ਸਿਰਫ਼ 100 ਰੁਪਏ ਵਿੱਚ ਰੱਦ ਕਰਵਾਇਆ ਜਾ ਸਕਦਾ ਹੈ ।

ਦਰਅਸਲ, ਮੋਟਰ-ਵਾਹਨ ਕਾਨੂੰਨ ਦੇ ਇਸ ਖ਼ਾਸ ਨਿਯਮ ਬਾਰੇ ਜਾਣਕਾਰੀ ਨਾ ਹੋਣ ਕਾਰਨ ਲੋਕਾਂ ਨੂੰ ਵੱਧ ਪਰੇਸ਼ਾਨੀ ਹੋ ਰਹੀ ਹੈ । ਦੱਸ ਦੇਈਏ ਕਿ ਜੇਕਰ ਤੁਹਾਡਾ 50 ਹਜ਼ਾਰ ਰੁਪਏ ਦਾ ਜਾਂ ਉਸ ਤੋਂ ਵੱਧ ਦਾ ਚਲਾਨ ਕੱਟਿਆ ਜਾਵੇ ਤਾਂ 100 ਰੁਪਏ ਜਮ੍ਹਾ ਕਰਵਾ ਕੇ ਸਭ ਰੱਦ ਕਰਵਾਇਆ ਜਾ ਸਕਦਾ ਹੈ ।

ਨਵੇਂ ਨਿਯਮਾਂ ਤਹਿਤ ਹਰੇਕ ਜੁਰਮ ਜਿਵੇਂ ਬਿਨ੍ਹਾਂ ਬੀਮਾ, ਬਿਨ੍ਹਾਂ ਆਰਸੀ, ਬਿਨ੍ਹਾਂ ਲਾਇਸੈਂਸ, ਪ੍ਰਦੂਸ਼ਣ ਸਰਟੀਫ਼ਿਕੇਟ ਆਦਿ ਦੇ ਵੱਖੋ-ਵੱਖਰੇ ਚਲਾਨ ਕੱਟੇ ਜਾ ਰਹੇ ਹਨ, ਜਿਨ੍ਹਾਂ ਦੀ ਕੁੱਲ ਰਕਮ ਬਹੁਤ ਜ਼ਿਆਦਾ ਬਣ ਜਾਂਦੀ ਹੈ, ਪਰ ਸਾਰੇ ਦਸਤਾਵੇਜ਼ ਵਿਖਾ ਕੇ ਤੇ 100 ਰੁਪਏ ਦੇ ਕੇ ਇਹ ਚਲਾਨ ਮਾਫ਼ ਕਰਵਾਇਆ ਜਾ ਸਕਦਾ ਹੈ ।

ਦੱਸ ਦੇਈਏ ਕਿ ਚਲਾਣ ਦੇ ਇਸ ਕੰਮ ਲਈ 15 ਦਿਨਾਂ ਦਾ ਸਮਾਂ ਮਿਲੇਗਾ । ਕਈ ਵਾਰ ਅਜਿਹੇ ਮਾਮਲੇ ਵੀ ਦੇਖਣ ਨੂੰ ਮਿਲਦੇ ਹਨ, ਜਿੱਥੇ ਨਿਯਮਾਂ ਦੀ ਜਾਣਕਾਰੀ ਨਾ ਹੋਣ ਕਾਰਨ ਵਾਹਨ ਡਰਾਇਵਰ ਪੂਰੇ ਪੈਸੇ ਜਮ੍ਹਾ ਕਰਵਾ ਦਿੰਦੇ ਹਨ । ਜੇਕਰ ਤੁਹਾਡਾ ਚਲਾਨ ਹੋ ਜਾਂਦਾ ਹੈ ਤਾਂ ਤੁਸੀਂ ਪਲਾਨਿੰਗ ਬ੍ਰਾਂਚ ਵਿੱਚ ਜਾ ਕੇ ਆਪਣੇ ਦਸਤਾਵੇਜ਼ ਚੈੱਕ ਕਰਵਾ ਕੇ ਚਲਾਨ ਮਾਫ਼ ਕਰਵਾ ਸਕਦੇ ਹੋ । ਪਰ ਇਹ ਦਸਤਾਵੇਜ਼ ਚਲਾਨ ਹੋਣ ਤੋਂ ਪਹਿਲਾਂ ਦੇ ਬਣੇ ਹੋਣੇ ਚਾਹੀਦੇ ਹਨ ।

Leave a Reply

Your email address will not be published. Required fields are marked *

%d bloggers like this: