ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
September 20, 2020

ਸਿਰਸਾ ਵਲੋਂ ਗੁਰੂ ਘਰਾਂ ਅੰਦਰ ਬੰਦ ਲੰਗਰ ਅਤੇ ਸਰਾਵਾਂ ਨੂੰ ਮੁੜ ਕੀਤਾ ਜਾਏ ਚਾਲੂ : ਪਰਮਜੀਤ ਸਿੰਘ ਖੁਰਾਣਾ

ਸਿਰਸਾ ਵਲੋਂ ਗੁਰੂ ਘਰਾਂ ਅੰਦਰ ਬੰਦ ਲੰਗਰ ਅਤੇ ਸਰਾਵਾਂ ਨੂੰ ਮੁੜ ਕੀਤਾ ਜਾਏ ਚਾਲੂ : ਪਰਮਜੀਤ ਸਿੰਘ ਖੁਰਾਣਾ

ਕਿਹਾ-ਦਿੱਲੀ ਕਮੇਟੀ ਦੀਆਂ ਚੋਣਾਂ ਵਿੱਚ ਸਰਨਾ ਜੀ ਦਾ ਸਮਰਥਨ ਕੀਤਾ ਜਾਵੇ

ਨਵੀਂ ਦਿੱਲੀ 24 ਅਗਸਤ (ਮਨਪ੍ਰੀਤ ਸਿੰਘ ਖਾਲਸਾ): – ਸਰਦਾਰ ਪਰਮਜੀਤ ਸਿੰਘ ਸਰਨਾ ਅਤੇ ਹਰਵਿੰਦਰ ਸਿੰਘ ਸਰਨਾ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਮੌਜੂਦਾ ਕਮੇਟੀ ਤੋਂ ਪਹਿਲਾਂ ਦਿੱਲੀ ਦੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰ ਰਹੀ ਸੀ, ਉਨ੍ਹਾਂ ਦੀਆਂ ਸੇਵਾਵਾਂ ਦੇ ਮੱਦੇਨਜ਼ਰ, ਆਉਣ ਵਾਲੀ ਦਿੱਲੀ ਗੁਰਦੁਆਰਾ ਕਮੇਟੀ ਚੋਣ ਭਾਰੀ ਬਹੁਮਤ ਨਾਲ ਜਿੱਤਾਈ ਜਾਣੀ ਚਾਹੀਦੀ ਹੈ।

ਸਰਦਾਰ ਪਰਮਜੀਤ ਸਿੰਘ ਖੁਰਾਣਾ ਮੈਂਬਰ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਨੇ ਮੀਡੀਆ ਨੂੰ ਜਾਰੀ ਬਿਆਨ ਵਿੱਚ ਕਿਹਾ ਕਿ ਤੁਸੀਂ ਸਾਡੇ ਸਮੇਂ ਵਿੱਚ ਕੀਤੇ ਕੰਮਾਂ ਦੀ ਤੁਲਨਾ ਪਿਛਲੇ ਸੱਤ ਸਾਲਾਂ ਦੇ ਪ੍ਰਬੰਧਕਾਂ ਦੁਆਰਾ ਕੀਤੇ ਕੰਮਾਂ ਨਾਲ ਕਰੋ, ਤੁਹਾਨੂੰ ਆਪਣੇ ਆਪ ਪਤਾ ਲਗ ਜਾਵੇਗਾ ਕਿ ਕਿਸਨੇ ਸੇਵਾ ਕੀਤੀ ਹੈ ਤੇ ਕਿਸਨੇ ਸੰਗਤ ਦਾ ਪੈਸਾ ਖੁਰਦ ਬੁਰਦ ।
ਸਰਦਾਰ ਖੁਰਾਣਾ ਨੇ ਕਿਹਾ ਕਿ ਜਦੋਂ ਸ. ਸਰਨਾ ਨੇ ਕਮੇਟੀ ਦਾ ਕੰਮ ਛਡਿਆ ਸੀ, ਉਦੋਂ ਕਮੇਟੀ ਦੇ ਖਾਤੇ ਵਿਚ 123 ਕਰੋੜ ਰੁਪਏ ਸਨ, ਹੁਣ ਹਾਲਾਤ ਇਹ ਹਨ ਕਿ ਕਮੇਟੀ ਕੋਲ ਸਟਾਫ ਅਤੇ ਸਕੂਲ ਅਧਿਆਪਕਾਂ ਦੀਆਂ ਤਨਖਾਹਾਂ ਦੇਣ ਲਈ ਫੰਡ ਨਹੀਂ ਹਨ ।

ਸਰਦਾਰ ਖੁਰਾਣਾ ਨੇ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ‘ਤੇ ਵਰ੍ਹਦਿਆਂ ਕਿਹਾ ਕਿ ਉਹ ਨਾ ਤਾਂ ਸਿੱਖ ਧਰਮ ਦੇ ਇਤਿਹਾਸ ਬਾਰੇ ਜਾਣਦੇ ਹਨ ਅਤੇ ਨਾ ਹੀ ਗੁਰਬਾਣੀ ਬਾਰੇ, ਜਦੋਂ ਵੀ ਉਹ ਬੋਲਦੇ ਹਨ, ਇਕ ਨਵੀਂ ਜੰਗ ਦੀ ਸਿਰਜਣਾ ਕਰਦੇ ਹਨ ਜਿਸ ਨਾਲ ਕੌਮ ਦੀ ਜਗਹਸਾਈ ਹੁੰਦੀ ਹੈ ਤੇ ਕੌਮ ਨੂੰ ਨਾਮੋਸ਼ੀ ਸਹਿਣ ਕਰਨੀ ਪੈਂਦੀ ਹੈ ।
ਸਿਰਸਾ ਜਿਹੜੇ ਨਿਕੇ ਨਿਕੇ ਮਾਮਲਿਆਂ ਅਤੇ ਖ਼ਾਸਕਰ ਪਾਕਿਸਤਾਨ ਦੇ ਮੁੱਦਿਆਂ ‘ਤੇ ਬੋਲਦੇ ਹਨ, ਉਹ ਗੁਰਦੁਆਰਿਆਂ ਵਿਚ ਲੰਗਰ ਸੇਵਾ ਅਤੇ ਸਰਾਵਾਂ ਦੇ ਅਸਥਾਨ ਬੰਦ ਹੋਣ ਅਤੇ ਬਹੁਤ ਸਾਰੇ ਮਹੱਤਵਪੂਰਨ ਸਿੱਖ ਮਸਲਿਆਂ ਜਿਨ੍ਹਾਂ ਕਰਕੇ ਸ਼ਰਧਾਲੂਆਂ ਨੂੰ ਮੁਸੀਬਤਾਂ ਹੋ ਰਹੀਆਂ ਹਨ, ਬਾਰੇ ਨਹੀਂ ਬੋਲ ਰਹੇ .. ਕਿਉਂ?

ਉਨ੍ਹਾਂ ਵਿਅੰਗ ਕਰਦਿਆਂ ਕਿਹਾ ਕਿ ਪ੍ਰਧਾਨ ਸਾਹਿਬ ਲੰਗਰ ਨੂੰ ਚੱਕਰ ਤੇ (langar on wheel) ਚਲਾ ਸਕਦੇ ਹਨ, ਪਰ ਗੁਰੂਘਰਾਂ ਵਿਚ ਆਉਣ ਵਾਲੀ ਸੰਗਤ ਸਿੱਖ ਮਰਿਆਦਾ ਅਨੁਸਾਰ ਲੰਗਰ ਘਰ ਵਿਚ ਲੰਗਰ ਨਹੀਂ ਲਗਾ ਸਕਦੇ ।

ਸਰਦਾਰ ਪਰਮਜੀਤ ਸਿੰਘ ਖੁਰਾਣਾ ਨੇ ਕਿਹਾ ਕਿ ਹੁਣ ਦਿੱਲੀ ਦੇ ਸਿੱਖ ਲੋਕਾਂ ਨੂੰ ਆਗਾਮੀ ਚੋਣਾਂ ਵਿਚ ਦਿੱਲੀ ਗੁਰਦੁਆਰਾ ਕਮੇਟੀ ਦੇ ਗੁੰਡਾਗਰਦ ਅਤੇ ਭ੍ਰਿਸਟਾਚਾਰੀ ਲੋਕਾਂ ਤੋਂ ਖਹਿੜਾ ਛੁਡਵਾਉਣ ਅਤੇ ਕੌਮ ਦੀ ਸੇਵਾ ਕਰਨ ਲਈ ਸਿਰਫ ਇਕ ਸਾਫ਼-ਸੁਥਰੇ ਅਕਸ ਵਾਲੇ ਮੈਂਬਰ ਸਰਦਾਰ ਪਰਮਜੀਤ ਸਿੰਘ ਸਰਨਾ ਦੀ ਪਾਰਟੀ ਨੂੰ ਜਿਤਾਨ ਦਾ ਮੌਕਾ ਮਿਲਿਆ ਹੈ, ਜੋ ਹੱਥੋਂ ਨਹੀ ਗਵਾਣਾ ਚਾਹੀਦਾ ਹੈ ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: