ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਸਿਰਸਾ ਅਤੇ ਪਾਰਟੀ ਅਪਣੀ ਪੰਸਦ ਤੇ ਟੀਵੀ ਚੈਨਲ ਤੇ ਉਨ੍ਹਾਂ ਵਲੋਂ ਸਿੱਖ ਮਰਿਆਦਾਵਾਂ ਦੀ ਉਡਾਈ ਜਾ ਰਹੀ ਧਜਿਆਂ ਤੇ ਸਾਡੇ ਨਾਲ ਬਹਿਸ ਕਰਨ: ਪਰਮਜੀਤ ਸਿੰਘ ਸਰਨਾ

ਸਿਰਸਾ ਅਤੇ ਪਾਰਟੀ ਅਪਣੀ ਪੰਸਦ ਤੇ ਟੀਵੀ ਚੈਨਲ ਤੇ ਉਨ੍ਹਾਂ ਵਲੋਂ ਸਿੱਖ ਮਰਿਆਦਾਵਾਂ ਦੀ ਉਡਾਈ ਜਾ ਰਹੀ ਧਜਿਆਂ ਤੇ ਸਾਡੇ ਨਾਲ ਬਹਿਸ ਕਰਨ: ਪਰਮਜੀਤ ਸਿੰਘ ਸਰਨਾ

ਕਿਹਾ: ਸਾਢੇ ਪੰਜ ਸੌ ਸਾਲਾ ਇਤਿਹਾਸ ਵਿਚ ਪਹਿਲਾ ਪ੍ਰਧਾਨ ਜੋ ਟੀਵੀ ਤੇ ਲੰਗਰ ਲਈ ਪੈਸੇ ਮੰਗ ਰਿਹਾ

ਨਵੀਂ ਦਿੱਲੀ 7 ਜੁਲਾਈ (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਅਤੇ ਸਾਬਕਾ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਲੰਗਰ ਦੇ ਇਤਿਹਾਸ ਨੂੰ ਭੰਗ ਨਾ ਕਰਨ ਲਈ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਮੌਜੂਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਚੇਤਾਵਨੀ ਦਿੱਤੀ ਹੈ । ਸਰਨਾ ਨੇ ਸਿਰਸਾ ਤੇ ਇਲਜਾਮ ਲਗਾਦਿਆਂ ਕਿਹਾ ਕੀ ਸਿਰਸੇ ਨੇ ਲੰਗਰ ਨੂੰ ਕਾਰਪੋਰੇਟ ਲੰਗਰ ਬਣਾ ਕੇ ਰੱਖ ਦਿੱਤਾ ਹੈ, ਜੋ ਕਿ ਸਿੱਖ ਮਰਿਯਾਦਾ ਦੇ ਖਿਲਾਫ ਹੈ ਤੇ ਪਿਛਲੇ ਕੁਝ ਸਾਲਾਂ ਤੋਂ ਸਿਰਸਾ ਉਹ ਸਭ ਕੁਝ ਕਰ ਰਹੇ ਹਨ ਜੋ ਸਿੱਖ ਹਿਤਾਂ ਦੇ ਖਿਲਾਫ ਹੈ। ਉਨ੍ਹਾਂ ਕਿਹਾ ਚਾਹੇ ਇਹ ਗੁਰਬਾਣੀ ਦਾ ਗਲਤ ਪ੍ਰਚਾਰ ਹੈ ਜਾਂ ਗੁਰੂ ਦੇ ਸਰਮਾਏ ਨੂੰ ਲੁੱਟਣ ਦਾ ਕੰਮ ਹੈ, ਅੱਜ ਲੰਗਰ ਦੇ ਨਾਮ ਤੇ, ਕਦੇ ਸਕੂਲਾਂ ਦੇ ਨਾਮ ਤੇ, ਕਦੇ ਸਾਢੇ ਪੰਜ ਸੌ ਸਾਲਾ ਨਗਰ ਕੀਰਤਨ ਦੇ ਨਾਮ ਤੇ ਧਨਾਢ ਪਰਿਵਾਰਾਂ ਵਿਚੋਂ ‘ਤੇ ਪੈਸੇ ਇਕੱਠੇ ਕਰਨ ਵਿਚ ਜੁਟਿਆ ਹੋਇਆ ਹੈ ਤੇ ਹੁਣ ਤਾਜਾ ਮਾਮਲਾ ਪਿਛਲੇ 550 ਸਾਲਾਂ ਦੌਰਾਨ, ਬਾਦਲ ਪਰਿਵਾਰ ਦੇ ਇਸ਼ਾਰੇ’ ਤੇ ਅੱਜ ਸਿਰਸਾ ਦੇਸ ਅੰਦਰ ਨੈਸ਼ਨਲ ਟੀਵੀ ਚੈਨਲ ਤੇ ਧਨਾਢ ਪਰਿਵਾਰਾਂ ਤੋਂ ਲੰਗਰ ਦੇ ਨਾਮ ਤੇ ਪੈਸੇ ਮੰਗ ਰਿਹਾ ਹੈ ।
ਉਨ੍ਹਾਂ ਕਿਹਾ ਕਿ ਟੀ ਵੀ ਚੈਨਲ ਦੇ ਜ਼ਰੀਏ ਕਰੋੜਾਂ ਰੁਪਏ ਲੰਗਰ ਦੇ ਨਾਮ ‘ਤੇ ਰਸੂਖਦਾਰ ਪਰਿਵਾਰਾਂ ਤੋਂ ਇਕੱਠੇ ਕੀਤੇ ਜਾ ਰਹੇ ਹਨ, ਜਿਸ ਦੀ ਸਿਰਸਾ ਵੱਲੋਂ ਕਮੇਟੀ ਦੇ ਮੈਂਬਰਾਂ ਅਤੇ ਵਿਰੋਧੀ ਧਿਰ ਕੋਲੋਂ ਇਜਾਜ਼ਤ ਨਹੀਂ ਲਈ ਗਈ ਹੈ । ਉਨ੍ਹਾਂ ਕਿਹਾ ਕੀ ਸਿਰਸਾ ਆਪਣੇ ਆਕਾ ਬਾਦਲ ਪਰਿਵਾਰ ਦੇ ਨਿਜੀ ਟੀਵੀ ਚੈਨਲ ਰਾਹੀਂ ਪੈਸੇ ਕਿਉਂ ਨਹੀਂ ਮੰਗ ਰਿਹਾ ਹੈ, ਕਿਉਂਕਿ ਸਿਰਸਾ ਜਾਣਦਾ ਹੈ ਕਿ ਬਾਦਲ ਪਰਿਵਾਰ ਦੇ ਟੀਵੀ ਚੈਨਲਾਂ ਤੇ ਸੰਗਤਾਂ ਦਾ ਭਰੋਸਾ ਨਹੀਂ ਹੈ ਤੇ ਉਨ੍ਹਾਂ ਦੇ ਪੱਲੁ ਕੂਝ ਨਹੀ ਪੈਣਾਂ ਹੈ, ਇਸੇ ਲਈ ਉਸਨੂੰ ਹਿੰਦੀ ਦੇ ਨਾਮਵਰ ਚੈਨਲ ਰਾਹੀਂ ਲੰਗਰ ਦੇ ਨਾਮ ‘ਤੇ ਪੈਸੇ ਇੱਕਠੇ ਕਰਣ ਦੀ ਮੰਗ ਕਰਨੀ ਪੈ ਰਹੀ ਹੈ।

ਸ਼ਰਨਾ ਨੇ ਕਿਹਾ ਕਿ ਸਿਰਸਾ ਨੂੰ ਗੁਰੂ ਮਰਿਯਾਦਾ ਦਾ ਕੋਈ ਗਿਆਨ ਨਹੀਂ ਹੈ, ਜਦੋਂ ਸਮਰਾਟ ਅਕਬਰ ਵੀ ਅਮਰਦਾਸ ਪਾਤਸ਼ਾਹ ਜੀ ਨੂੰ ਜਦੋਂ ਮਿਲਣ ਆਇਆ ਸੀ, ਤਦ ਗੁਰੂ ਸਾਹਿਬ ਜੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਉਸ ਨੇ ਵੀ ਜ਼ਮੀਨ ‘ਤੇ ਬੈਠ ਕੇ ਪੰਗਤ ਅੰਦਰ ਲੰਗਰ ਛਕਿਆ ਸੀ ਨਾ ਕਿ ਲੰਗਰ ਬਾਦਸ਼ਾਹ ਦੇ ਘਰ ਭੇਜਿਆ ਗਿਆ ਸੀ । ਜਦੋਂ ਬਾਦਸ਼ਾਹ ਨੇ ਗੁਰੁ ਸਾਹਿਬ ਨੂੰ ਜਾਗੀਰ ਪੇਸ਼ ਕੀਤੀ ਤਾਂ ਉਨ੍ਹਾਂ ਨੇ ਉਹ ਲੈਣ ਤੋਂ ਮਨਾ ਕਰ ਦਿੱਤੀ ਸੀ ਤੇ ਅੱਜ ਸਿਰਸਾ ਰਸੂਖਦਾਰ ਪਰਿਵਾਰਾਂ ਤੋਂ ਲੰਗਰ ਲਈ ਬੋਲੀ ਦਾ ਪ੍ਰਬੰਧ ਕਰ ਰਿਹਾ ਹੈ ਅਤੇ ਲੰਗਰ ਦੀ ਪਰਿਆਦਾ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾ ਰਿਹਾ ਹੈ । ਉਨ੍ਹਾਂ ਕਿਹਾ ਟੀਵੀ ਰਾਹੀ ਉਹ ਆਪਣੇ ਅਤੇ ਬਾਦਲ ਪਰਿਵਾਰ ਦੇ ਜੇਬਾਂ ਨੂੰ ਭਰਨ ਲਈ ਪੈਸੇ ਇਕੱਠੇ ਕਰ ਰਿਹਾ ਹੈ । ਸਰਨਾ ਨੇ ਦੱਸਿਆ ਕਿ 2013 ਵਿਚ, ਜਦੋਂ ਅਕਾਲੀ ਦਲ ਬਾਦਲ ਨੇ ਚੋਣ ਜਿੱਤੀ ਸੀ ਉਸ ਸਮੇਂ ਅਸੀ ਦਿੱਲੀ ਕਮੇਟੀ ਦੇ ਖਾਤੇਆਂ ਅੰਦਰ ਉਨ੍ਹਾਂ ਵਲੋਂ ਐਫਡੀ/ਨਕਦੀ ਦੇ ਰੂਪ ਵਿਚ 120 ਕਰੋੜ ਰੁਪਏ ਛੱਡੇ ਗਏ ਸਨ, ਪਰ ਅੱਜ ਹਾਲਾਤ ਇਸ ਤਰ੍ਹਾਂ ਹਨ ਕੀ ਕਮੇਟੀ ਦੇ ਬੈਂਕ ਖਾਤੇ ਖਾਲੀ ਹਨ ਕਮੇਟੀ ਕੋਲ ਆਪਣੇ ਸਕੂਲਾਂ ਦੇ ਅਧਿਆਪਕਾਂ ਨੂੰ ਅਤੇ ਸੇਵਾਦਾਰਾਂ ਨੂੰੰ ਅਦਾ ਕਰਨ ਲਈ ਪੈਸੇ ਵੀ ਨਹੀਂ ਹਨ ।

ਉਨ੍ਹਾਂ ਕਿਹਾ ਕੀ ਅਸੀ ਸਿਰਸਾ ਨੂੰ ਉਨ੍ਹਾਂ ਵਲੋਂ ਕੀਤੇ ਗਏ ਭ੍ਰਿਸ਼ਟਾਚਾਰ ਦੇ ਮਾਮਲੇ ਬਾਰੇ, ਕਿਸੇ ਖੁੱਲੇ ਪਲੇਟਫਾਰਮ ਜਾਂ ਤੁਹਾਡੀ ਪਸੰਦ ਦੇ ਟੀਵੀ ਚੈਨਲ ‘ਤੇ ਬਹਿਸ ਕਰਨ’ ਦਾ ਸੱਦਾ ਦੇਦੇਂ ਹਾਂ ਜੇਕਰ ਉਨ੍ਹਾਂ ਅੰਦਰ ਹਿੰਮਤ ਹੈ ਇਸ ਨੂੰ ਸਵੀਕਾਰ ਕਰਕੇ ਸਾਹਮਣੇ ਆ ਕੇ ਬਹਿਸ ਕਰਨ ਜਿਸ ਨਾਲ ਸਾਰਾ ਸੱਚ ਸੰਗਤਾਂ ਦੇ ਸਾਹਮਣੇ ਆ ਜਾਵੇਗਾ, ਸਾਨੂੰ ਪਤਾ ਹੈ ਸਿਰਸਾ ਜਾਂ ਬਾਦਲ ਪਰਿਵਾਰ ਇਹ ਹਿੰਮਤ ਨਹੀਂ ਵਿਖਾ ਸਕਦਾ ਕਿਉਕਿਂ ਝੂਠ ਦੇ ਅਧਾਰ ਤੇ ਉਨ੍ਹਾਂ ਦੀ ਸਿਆਸਤ ਚਲ ਰਹੀ ਹੈ ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: