ਸਿਰਫ 999 ’ਚ ਇੰਝ ਖਰੀਦੋ ਸ਼ਿਓਮੀ ਦੇ ਇਹ ਮਹਿੰਗੇ ਫ਼ੋਨ

ss1

ਸਿਰਫ 999 ’ਚ ਇੰਝ ਖਰੀਦੋ ਸ਼ਿਓਮੀ ਦੇ ਇਹ ਮਹਿੰਗੇ ਫ਼ੋਨ

ਚੰਡੀਗੜ੍ਹ: ਮੋਬਾਈਲ ਨਿਰਮਾਤਾ ਚੀਨੀ ਕੰਪਨੀ ਸ਼ਿਓਮੀ ਨੇ ਆਪਣੇ ਦੋ ਬਿਹਤਰ ਫ਼ੋਨ ਬਾਜ਼ਾਰ ’ਚ ਉਤਾਰੇ ਜਿਨ੍ਹਾਂ ’ਚ ਸ਼ਿਓਮੀ ਰੈੱਡਮੀ ਨੋਟ 5 ਤੇ ਰੈੱਡਮੀ ਨੋਟ 5 ਪ੍ਰੋ ਸ਼ਾਮਲ ਹਨ। ਦੋਵੇਂ ਫ਼ੋਨ ਬਜਟ ਵਾਲੇ ਫ਼ੋਨ ਹਨ ਜਿਨ੍ਹਾਂ ਨੂੰ ਫਲਿੱਪਕਾਰਟ ਤੋਂ ਖਰੀਦਿਆ ਜਾ ਸਕਦਾ ਹੈ। ਫਲਿੱਪਕਾਰਟ ਇਨ੍ਹਾਂ ਦੋਵਾਂ ਫੋਨਜ਼ ’ਤੇ ਭਾਰੀ ਛੋਟ ਵੀ ਦੇ ਰਿਹਾ ਹੈ। ਫਲਿੱਪਕਾਰਟ ਸ਼ਿਓਮੀ ਨੋਟ 5 ਤੇ ਨੋਟ 5 ਪ੍ਰੋ ਦੋਵਾਂ ਮੋਬਾਈਲਾਂ ਨੂੰ ਮਹਿਜ਼ 999 ਰੁਪਏ ਵਿੱਚ ਵੇਚ ਰਿਹਾ ਹੈ।

11 ਹਜ਼ਾਰ ਰੁਪਏ ਦਾ ਐਕਸਚੇਂਜ ਆਫ਼ਰ

ਦੋਵੇਂ ਸਮਾਰਟਫ਼ੋਨ ਕਈ ਆਫਰ ’ਤੇ ਭਾਰੀ ਛੋਟ ਨਾਲ ਗਾਹਕਾਂ ਲਈ ਉਪਲਬਧ ਹਨ। ਕੰਪਨੀ ਐਕਸਚੇਂਜ ਆਫਰ ਵਿੱਚ ਦੋਵਾਂ ਫ਼ੋਨ ’ਤੇ 11 ਹਜ਼ਾਰ ਰੁਪਏ ਦੀ ਛੋਟ ਦੇ ਰਹੀ ਹੈ।ਰੈਡਮੀ ਨੋਟ 5 ਦੋ ਵੈਰੀਐਂਟ ਵਿੱਚ ਆਉਂਦਾ ਹੈ, ਪਹਿਲਾ 64 ਜੀਬੀ ਤੇ ਦੂਜਾ 32 ਜੀਬੀ, ਜਿਸ ਦੀ ਕੀਮਤ 11, 999 ਰੁਪਏ ਤੇ 9,999 ਰੁਪਏ ਹੈ। ਜੇ ਐਕਸਚੇਂਜ ਆਫਰ ਦੀ ਗੱਲ ਕੀਤੀ ਜਾਵੇ ਤਾਂ ਕੰਪਨੀ 64 ਜੀਬੀ ਵਾਲੇ ਵੇਰੀਐਂਟ ’ਤੇ 11 ਹਜ਼ਾਰ ਰੁਪਏ ਤਕ ਦੀ ਛੋਟ ਦੇ ਰਹੀ ਹੈ ਜਿਸ ਦੀ ਕੀਮਤ 999 ਰੁਪਏ ਹੋ ਰਹੀ ਹੈ। ਨਾਲ ਹੀ 32 ਜੀਬੀ ਵਾਲੇ ਵੈਰੀਐਂਟ ’ਤੇ ਵੀ 9 ਹਜ਼ਾਰ ਰੁਪਏ ਦੀ ਐਕਸਚੇਂਜ ਆਫਰ ਹੈ ਜਿਸ ਨਾਲ ਇਸ ਦੀ ਕੀਮਤ ਫਿਰ 999 ਰੁਪਏ ਹੋ ਰਹੀ ਹੈ। ਹਾਲਾਂਕਿ ਐਕਸਚੇਂਜ ਆਫਰ ਦੇ ਪੂਰਾ ਲਾਹਾ ਲੈਣ ਲਈ ਤੁਹਾਨੂੰ ਸਹੀ ਡਿਵਾਈਸ ਦੇਣੀ ਪਵੇਗੀ।

 

ਰਿਲਾਇੰਸ ਜੀਓ ਤੇ ਐਕਸਿਸ ਬੈਂਕ ਦੇ ਗਾਹਕਾਂ ਲਈ ਖ਼ਾਸ ਆਫਰ

ਐਕਸਿਸ ਬੈਂਕ ਦੇ ਕ੍ਰੈਡਿਟ ਕਾਰਡ ਧਾਰਕਾਂ ਲਈ 5 ਫ਼ੀ ਸਦੀ ਦੀ ਵਾਧੂ ਛੋਟ ਦਿੱਤੀ ਜਾ ਰਹੀ ਹੈ। ਇਸ ਦਾ ਨਾਲ ਹੀ 582 ਰੁਪਏ ਦੀਆਂ ਮਹੀਨਾਵਾਰੀ ਕਿਸ਼ਤਾਂ ਵੀ ਉਪਲੱਬਧ ਹਨ।ਦੂਜੇ ਆਫਰ ਵਿੱਚ ਫਲਿੱਪਕਾਰਟ ਰਿਲਾਇੰਸ ਜੀਓ ਟੈਲੀਕਾਮ ਆਪਰੇਟਰਾਂ ਨੂੰ 2200 ਰੁਪਏ ਦਾ ਕੈਸ਼ਬੈਕ ਵੀ ਦੇ ਰਿਹਾ ਹੈ।  ਇਹ ਕੈਸ਼ਬੈਕ 50 ਰੁਪਏ ਦੇ 44 ਵਾਊਚਰਸ ਦੇ ਰੂਪ ’ਚ ਉਪਲਬਧ ਹੋਵੇਗਾ। ਇਸ ਪਿੱਛੋਂ 198 ਤੇ 299 ਰੁਪਏ ਦੇ ਰਿਚਾਰਜ ਕਰਾਉਂਦਿਆਂ ਹੀ ਵਾਊਚਰ ਸਿੱਧਾ ਤੁਹਾਡੇ ਜੀਓ ਖਾਤੇ ਵਿੱਚ ਚਲਾ ਜਾਵੇਗਾ ਜਿਸ ਨੂੰ ਬਾਅਦ ’ਚ ਰਿਚਾਰਜ ਦੇ ਤੌਰ ’ਤੇ ਵਰਤਿਆ ਜਾ ਸਕਦਾ ਹੈ।

Share Button

Leave a Reply

Your email address will not be published. Required fields are marked *