ਸਿਰਦਰਦ ਦਾ ਰਾਮਬਾਨ ਇਲਾਜ ਹੈ ਇਹ ਘਰੇਲੂ ਨੁਸਖਾ

ਸਿਰਦਰਦ ਦਾ ਰਾਮਬਾਨ ਇਲਾਜ ਹੈ ਇਹ ਘਰੇਲੂ ਨੁਸਖਾ

ਅੱਜਕਲ ਸਿਰ ਦਰਦ ਹੋਣਾ ਆਮ ਜਿਹੀ ਗੱਲ ਹੈ ਪਰ ਕਈ ਬਾਰ ਇਹ ਸਾਧਾਰਨ ਜਿਹੇ ਦਿਖਣ ਵਾਲੇ ਦਰਦ ਨੂੰ ਸਹਿਣ ਕਰਨਾ ਬਹੁਤ ਹੀ ਮੁਸ਼ਕਿਲ ਹੁੰਦਾ ਹੈ। ਇਹ ਸਿਰਫ ਵੱਡੇ ਲੋਕਾਂ ਹੀ ਨਹੀਂ ਸਗੋਂ ਬੱਚਿਆਂ ਨੂੰ ਵੀ ਹੋ ਸਕਦਾ ਹੈ। ਸਿਰ ਦਰਦ ਹੋਣ ‘ਤੇ ਕਿਸੇ ਵੀ ਕੰਮ ਨੂੰ ਕਰਨ ਦਾ ਦਿਲ ਨਹੀਂ ਕਰਦਾ। ਇੱਥੋਂ ਤਕ ਕਿ ਆਰਾਮ ਨਾਲ ਸੁੱਤਾ ਵੀ ਨਹੀਂ ਜਾਂਦਾ ਹੈ। ਇਸ ਦਰਦ ਤੋਂ ਰਾਹਤ ਪਾਉਣ ਲਈ ਲੋਕ ਦਵਾਈਆਂ ਦਾ ਸਹਾਰਾ ਲੈਂਦੇ ਹਨ। ਇਹ ਪੇਨਕਿਲਰ ਸਿਰਫ ਦਰਦ ਤੋਂ ਰਾਹਤ ਦਿਵਾਉਂਦੇ ਹਨ ਪਰ ਸਰੀਰ ‘ਤੇ ਇਸ ਦਾ ਗਲਤ ਅਸਰ ਪੈਂਦਾ ਹੈ। ਅਜਿਹੇ ‘ਚ ਤੁਸੀਂ ਇਹ ਜੂਸ ਪੀ ਕੇ ਸਿਰਫ 5 ਮਿੰਟ ‘ਚ ਸਿਰਦਰਦ ਤੋਂ ਰਾਹਤ ਪਾ ਸਕਦੇ ਹੋ। ਇਸ ਨੂੰ ਪੀਣ ਨਾਲ ਕੋਈ ਸਾਈਡ ਇਫੈਕਟ ਵੀ ਨਹੀਂ ਹੋਵੇਗਾ।

ਸਿਰਦਰਦ ਦੇ ਕਾਰਨ
– ਹੈਂਗਓਵਰ
– ਖੂਨ ਦੇ ਥੱਕੇ
– ਤਣਾਅ
– ਥਕਾਵਟ
– ਪਿੱਠ ਅਤੇ ਗਰਦਨ ਦੀਆਂ ਮਾਸਪੇਸ਼ੀਆਂ ‘ਚ ਤਣਾਅ
– ਕਾਰਬਨ ਮੋਨੋਆਕਸਾਈਡ ਦਾ ਵਧਣਾ
– ਸਰੀਰ ‘ਚ ਪਾਣੀ ਦੀ ਕਮੀ ਹੋਣਾ
– ਬਲੱਡ ਸਰਕੁਲੇਸ਼ਨ ਘੱਟ ਹੋਣਾ
– ਬ੍ਰੇਨ ਟਿਊਮਰ
– ਕੋਲਡ ਅਤੇ ਫਲੂ
– ਪੋਸ਼ਕ ਤੱਤਾਂ ਦੀ ਕਮੀ
– ਕੰਪਿਊਟਰ ‘ਤੇ ਜ਼ਿਆਦਾ ਦੇਰ ਬੈਠਣਾ

ਜੂਸ ਬਣਾਉਣ ਦੀ ਵਿਧੀ

ਗਲਾਸ ‘ਚ 1/2 ਕੱਪ ਨਿੰਬੂ ਦਾ ਰਸ, 1 ਚੱਮਚ ਸ਼ਹਿਦ, 2 ਬੂੰਦਾਂ ਲੈਵੇਂਡਰ ਆਇਲ ਮਿਲਾ ਕੇ ਜੂਸ ਤਿਆਰ ਕਰੋ। ਇਸ ਨੂੰ ਪੀਣ ਨਾਲ ਸਿਰਫ 5 ਮਿੰਟ ‘ਚ ਤੁਹਾਨੂੰ ਸਿਰਦਰਦ ਤੋਂ ਰਾਹਤ ਮਿਲੇਗੀ।

Share Button

Leave a Reply

Your email address will not be published. Required fields are marked *

%d bloggers like this: