ਸਿਮਰਨਜੀਤ ਸਿੰਘ ਮਾਨ ਨੂੰ ਲਖਣਪੁਰ ਬੈਰੀਅਰ ਤੇ ਹਿਰਾਸਤ ਵਿਚ ਲੈਣਾ ਹਿਊਮਨ ਰਾਈਟ ਦੀ ਊਲੰਘਨਾ :- ਸਿਕੰਦਰ ਸਿੰਘ ਵਰਾਨਾ

ss1

ਸਿਮਰਨਜੀਤ ਸਿੰਘ ਮਾਨ ਨੂੰ ਲਖਣਪੁਰ ਬੈਰੀਅਰ ਤੇ ਹਿਰਾਸਤ ਵਿਚ ਲੈਣਾ ਹਿਊਮਨ ਰਾਈਟ ਦੀ ਊਲੰਘਨਾ :- ਸਿਕੰਦਰ ਸਿੰਘ ਵਰਾਨਾ

IMG-20160726-WA0083

ਜੰਡਿਆਲਾ ਗੁਰੂ 26 ਜੁਲਾਈ ਵਰਿਦਰ ਸਿੰਘ :- ਜੰਮੂ ਕਸ਼ਮੀਰ ਵਿਚ ਭਾਰਤੀ ਫੌਜ ਵਲੋਂ ਮੁਸਲਿਮ ਭਾਈਚਾਰੇ ਊਪਰ ਕੀਤੇ ਜਾ ਰਹੇ ਅਤਿਆਚਾਰ ਵਿਰੁਧ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਪਨੀ ਕੌਮੀ ਲੀਡਰਸ਼ਿਪ ਸਮੇਤ ਜੰਮੂ ਕਸ਼ਮੀਰ ਜਾ ਰਹੇ ਸਨ। ਪਰ ਓਹਨਾ ਨੂਁ ਲਖਣਪੁਰ ਬੈਰੀਅਰ ਤੇ ਜੰਮੂ ਪੁਲਿਸ ਨੇ ਕਲ ਤੋਂ ਰੋਕਕੇ ਰਖਿਆ ਸੀ। ਅੱਜ ਓਹਨਾ ਨੂੰ ਸਾਥੀਆ ਸਮੇਤ ਪੁਲਿਸ ਵਲੋਂ ਹਿਰਾਸਤ ਵਿਚ ਲੈ ਲਿਆ ਗਿਆ ਹੈ। ੳਕਤ ਜਾਣਕਾਰੀ ਦਿਦੇ ਹੋਏ ਅਕਾਲੀ ਦਲ ਅੰਮ੍ਰਿਤਸਰ ਦੇ ਅਡਜੈਕਟਿਵ ਕਮੇਟੀ ਮੇਂਬਰ ਸਿਕੰਦਰ ਸਿੰਘ ਵਰਾਨਾ ਨੇ ਪਤਰਕਾਰ ਨਾਲ ਗੱਲਬਾਤ ਦੌਰਾਨ ਇਸਦੀ ਭਰਪੂਰ ਨਿਦਾ ਕਰਦੇ ਹੋਏ ਕਿਹਾ ਕਿ ਬੀ ਜੇ ਪੀ ਵਲੋਂ ਇਹ ਸਿਧਾ ਘੱਟ ਗਿਣਤੀਆਂ ਤੇ ਹਮਲਾ ਹੈ ਜੋ ਇਕ ਦੂਜੇ ਦੇ ਦੁਖ ਸੁਖ ਵੀ ਸ਼ਰੀਕ ਨਹੀ ਹੋ ਸਕਦੇ ਜਦੋਂ ਕਿ ਭਾਜਪਾ ਦਾ ਕੇਁਦਰੀ ਮੰਤਰੀ ਰਾਜਨਾਥ ਸਿਂਘ ਆਪ ਵੀ ਓਥੇ ਹੋਕੇ ਆਏਆ ਹੈ। ਓਹਨਾ ਕਿਹਾ ਕਿ ਮਾਨ ਦੀ ਗਿਰਫਤਾਰੀ ਮਨੁਖੀ ਅਧਿਕਾਰ ਦੀ ਸ਼ਰੇਆਮ ਊਲੰਘਨਾ ਹੈ।

Share Button

Leave a Reply

Your email address will not be published. Required fields are marked *