Mon. Sep 23rd, 2019

ਸਿਮਰਨਜੀਤ ਸਿੰਘ ਮਾਨ ਦੇ ਹੱਕ ‘ਚ ਚੋਣ ਪ੍ਰਚਾਰ ਤੇਜ਼

ਸਿਮਰਨਜੀਤ ਸਿੰਘ ਮਾਨ ਦੇ ਹੱਕ ‘ਚ ਚੋਣ ਪ੍ਰਚਾਰ ਤੇਜ਼

ਸ਼ੇਰਪੁਰ, 15 ਮਈ ( ਹਰਜੀਤ ਕਾਤਿਲ ) – 19 ਮਈ ਨੂੰ ਪੰਜਾਬ ਅੰਦਰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਉਮੀਦਵਾਰ ਸ: ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿਚ ਅੱਜ ਪਾਰਟੀ ਵਰਕਰਾਂ ਨੇ ਚੋਣ ਪ੍ਰਚਾਰ ਵਿਚ ਤੇਜ਼ੀ ਲਿਆਂਉਂਦਿਆਂ ਲੋਕਾਂ ਨੂੰ ਟਰੱਕ ਦੇ ਚੋਣ ਨਿਸ਼ਾਨ ‘ਤੇ ਮੋਹਰ ਲਾਉਣ ਦੀ ਅਪੀਲ ਕੀਤੀ।
ਪਾਰਟੀ ਦੇ ਸੀਨੀਅਰ ਆਗੂ ਨਰਿੰਦਰ ਸਿੰਘ ਸਿੰਕੂ ਅਤੇ ਹਰਬੰਸ ਸਿੰਘ ਸਲੇਮਪੁਰ ਦੀ ਅਗਵਾਈ ਹੇਠ ਵਰਕਰਾਂ ਵੱਲੋਂ ਚਾਂਗਲੀ, ਕਲੇਰਾਂ, ਕਾਤਰੋਂ, ਘਨੌਰ ਕਲਾਂ ਅਤੇ ਬਮਾਲ ਆਦਿ ਪਿੰਡਾਂ ਦੇ ਲੋਕਾਂ ਨੂੰ ਸਿਮਰਨਜੀਤ ਸਿੰਘ ਮਾਨ ਦੀਆਂ ਪ੍ਰਾਪਤੀਆਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਸਾਡੇ ਕੋਲ ਪਰਖੇ ਅਤੇ ਸਿੱਖ ਕੌਮ ਦੇ ਨਿਧੱੜਕ ਜਰਨੈਲ ਸ: ਮਾਨ ਹੀ ਇੱਕੋ ਇਕ ਅਜਿਹੇ ਲੀਡਰ ਹਨ ਜੋ ਪੰਜਾਬ, ਪੰਜਾਬੀਅਤ, ਕਿਸਾਨਾਂ ਮਜ਼ਦੂਰਾਂ ਅਤੇ ਘੱਟ ਗਿਣਤੀ ਲੋਕਾਂ ਦੀ ਪਾਰਲੀਮੈਂਟ ਵਿਚ ਆਵਾਜ਼ ਬੁਲੰਦ ਕਰ ਸਕਦੇ ਹਨ। ਅਜਿਹੇ ਆਗੂ ਨੂੰ ਹਲਕਾ ਸੰਗਰੂਰ ਤੋਂ ਭਾਰੀ ਬਹੁਮਤ ਨਾਲ ਜਿਤਾਉਣਾ ਬੇਹੱਦ ਜਰੂਰੀ ਹੈ। ਹੋਰਨਾਂ ਤੋਂ ਇਲਾਵਾ ਬੀਬੀ ਜਸਪਾਲ ਕੌਰ ਘਨੌਰੀ ਕਲਾਂ ਅਤੇ ਗੁਰਪ੍ਰੀਤ ਸਿੰਘ ਵੀ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: