Mon. May 27th, 2019

ਸਿਮਰਨਜੀਤ ਸਿੰਘ ਮਾਨ ਦੇ ਖਿਲਾਫ਼ ਭੱਦੀ ਸ਼ਬਦਾਵਲੀ ਵਰਤਣ ਵਾਲੇ ਬਾਜ ਆਉਣ : ਪੀਰ ਮੁਹੰਮਦ

ਸਿਮਰਨਜੀਤ ਸਿੰਘ ਮਾਨ ਦੇ ਖਿਲਾਫ਼ ਭੱਦੀ ਸ਼ਬਦਾਵਲੀ ਵਰਤਣ ਵਾਲੇ ਬਾਜ ਆਉਣ : ਪੀਰ ਮੁਹੰਮਦ

ਫ਼ਰੀਦਕੋਟ 24 ਦਸੰਬਰ ( ਜਗਦੀਸ਼ ਬਾਂਬਾ ) ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ੍ਰ.ਕਰਨੈਲ ਸਿੰਘ ਪੀਰ ਮੁਹੰਮਦ ਨੇ ਸਿੱਖ ਕੌਮ ਦੇ ਮਹਾਨ ਆਗੂ ਅਤੇ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸ੍ਰ.ਸਿਮਰਨਜੀਤ ਸਿੰਘ ਮਾਨ ਦੇ ਖਿਲਾਫ਼ ਕੁਝ ਟੁੱਕੜਬੋਚਾ ਵੱਲੋਂ ਕੀਤੀ ਜਾ ਰਹੀ ਆਏ ਦਿਨ ਬਿਆਨਬਾਜੀ ਦਾ ਸਖਤ ਨੋਟਿਸ ਲੈਂਦਿਆਂ ਚਿਤਾਵਨੀ ਦਿੱਤੀ ਕਿ ਸ੍ਰ.ਸਿਮਰਨਜੀਤ ਸਿੰਘ ਦੇ ਖਿਲਾਫ ਭੱਣੀ ਸ਼ਬਦਾਵਲੀ ਵਰਤਣ ਵਾਲੇ ਬਾਜ ਆਉਣ ਤਾਂ ਜੋ ਪੰਜਾਬ ਦੇ ਸ਼ਾਤਮਈ ਮਹੌਲ ਬਣਿਆ ਰਹਿ ਸਕੇ । ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਸਮੇਤ ਸਮੁੱਚੀ ਸਿੱਖ ਕੌਮ ਅੰਦਰ ਸ.ਮਾਨ ਪ੍ਰਤੀ ਬੇਹੱਦ ਸਤਿਕਾਰ ਅਤੇ ਪਿਆਰ ਹੈ । ਸ੍ਰ.ਪੀਰ ਮਹੁੰਮਦ ਨੇ ਕਿਹਾ ਕਿ ਸਾਡੇ ਆਪਸੀ ਮਤਭੇਦ ਹੋ ਸਕਦੇ ਹਨ ਪ੍ਰੰਤੂ ਸਿੱਖ ਕੌਮ ਪ੍ਰਤੀ ਸਿੱਖ ਦੀ ਆਨ ਬਾਣ, ਸ਼ਾਨ ਅਤੇ ਦਸਤਾਰ ਪ੍ਰਤੀ ਸਮੇਤ ਸ੍ਰ.ਸਿਮਰਨਜੀਤ ਸਿੰਘ ਮਾਨ ਪ੍ਰਤੀ ਕੀਤੀ ਗਈ ਭੱਦੀ ਸਬਦਾਵਲੀ ਕਦੇ ਵੀ ਬਰਦਾਸ਼ਤ ਨਹੀ ਕੀਤੀ ਜਾਵੇਗੀ । ਉਨਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਅਜਿਹੇ ਸਰਾਰਤੀ ਅਨਸਰਾਂ ਨੂੰ ਤਰੁੰਤ ਨੱਥ ਪਾਈ ਜਾਵੇ ਤਾਂ ਜੋ ਪੰਜਾਬ ਦਾ ਮਾਹੌਲ ਵਿਗਾੜ ਰਹੇ ਇਹਨਾਂ ਲੋਕਾਂ ਨੂੰ ਨਸੀਅਤ ਮਿਲ ਸਕੇ ‘ਤੇ ਨਾਲ ਹੀ ਉਨਾਂ ਕਿਹਾ ਕਿ ਅਜਿਹੇ ਲੋਕਾਂ ਦਾ ਕਿਸੇ ਵੀ ਧਰਮ ਨਾਲ ਕੋਈ ਸਬੰਧ ਨਹੀ ਹੁੰਦਾ ਕਿਉਂਕਿ ਅਜਿਹੇ ਲੋਕਾਂ ਦਾ ਕੰਮ ਸਿਰਫ ‘ਤੇ ਸਿਰਫ ਆਏ ਦਿਨ ਘਟੀਆ ਪੱਧਰ ਦੀ ਬਿਆਨਬਾਜੀ ਕਰਕੇ ਸ਼ਾਤਮਈ ਮਹੌਲ ਨੂੰ ਲਾਂਬੂ ਲਾਉਣਾ ਹੁੰਦਾ ਹੈ । ਜਿਕਰਯੋਗ ਹੈ ਕਿ ਬੀਤੇਂ ਦਿਨੀਂ ਇਕ ਹਿੰਦੂ ਪ੍ਰਚਾਰਕ ਨੇ ਇਹ ਬਿਆਨ ਦਿੱਤਾ ਸੀ ਕਿ ਸਿਮਰਨਜੀਤ ਸਿੰਘ ਮਾਨ ਨੂੰ ਚਪੇੜ ਮਾਰਨ ਵਾਲੇ ਨੂੰ 51 ਹਜਾਰ ਰੁਪੈ ਦਾ ਨਗਦ ਇਨਾਮ ਦਿੱਤਾ ਜਾਵੇਗਾ ਜਿਸ ਦਾ ਸਖਤ ਨੋਟਿਸ ਲੈਂਂਦਿਆਂ ਪੀਰ ਮੁਹੰਮਦ ਨੇ ਕਿਹਾ ਕਿ ਸ.ਮਾਨ ਸਿੱਖ ਕੌਮ ਦੀ ਸਤਿਕਾਰਤ ਹਸਤੀ ਹੈ,ਜਿਨੈ ਨੇ ਹਰ ਮੋਰਚੇ ‘ਤੇ ਡੱਟਵਾਂ ਪਹਿਰਾ ਦਿੱਤਾ ਹੈ । ਉਨਾਂ ਨੇ ਸਿੱਖ ਕੌਮ ਖਿਲਾਫ ਵਿਰੋਧੀ ਤਾਕਤਾ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ । ਉਨਾਂ ਕਿਹਾ ਪੰਜਾਬ ਦੇ ਮੁੱਖ ਮਤਰੀ ਪ੍ਰਕਾਸ ਸਿੰਘ ਬਾਦਲ ਅਤੇ ਪੰਜਾਬ ਦੇ ਡੀਜੀਪੀ ਤੋਂ ਮੰਗ ਕੀਤੀ ਕਿ ਉਕਤ ਬਿਆਨਬਾਜੀ ਕਰਨ ਵਾਲੇ ਵਿਅਕਤੀ ਖਿਲਾਫ਼ ਤਰੁੰਤ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਪੰਜਾਬ ਦੇ ਸ਼ਾਤਮਈ ਮਾਹੌਲ ਨੂੰ ਵਿਗਾੜਨ ਤੋਂ ਬਚਾਇਆ ਜਾ ਸਕੇ ।

Leave a Reply

Your email address will not be published. Required fields are marked *

%d bloggers like this: