Tue. Apr 23rd, 2019

ਸਿਮਰਨਜੀਤ ਸਿੰਘ ਬੈਂਸ ਨੇ ਫ਼ੇਸਬੁੱਕ ਤੇ ਲਾਈਵ ਕੀਤੀ ਚਿੱਟਾ ਖ਼ਰੀਦਣ ਦੀ ਵੀਡੀਓ

ਸਿਮਰਨਜੀਤ ਸਿੰਘ ਬੈਂਸ ਨੇ ਫ਼ੇਸਬੁੱਕ ਤੇ ਲਾਈਵ ਕੀਤੀ ਚਿੱਟਾ ਖ਼ਰੀਦਣ ਦੀ ਵੀਡੀਓ

ਆਪਣੇ ਬੇਬਾਕ ਅਤੇ ਧਾਕੜ ਸੁਭਾਅ ਲਈ ਜਾਣੇ ਜਾਂਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪੰਜਾਬ ‘ਚ ਚੱਲ ਰਹੇ ਨਸ਼ੇ ਦੇ ਕਾਰੋਬਾਰ ਨੂੰ ਸਾਹਮਣੇ ਲਿਆਉਣ ਲਈ ਇੱਕ ਸ਼ਲਾਘਾਯੋਗ ਕੋਸ਼ਿਸ਼ ਕੀਤੀ ਹੈ।

ਬੈਂਸ ਨੇ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਦੀ ਪੋਲ ਖੋਲ੍ਹਣ ਲਈ ਆਪਣੇ ਇੱਕ ਦੋਸਤ ਨੂੰ ਚਿੱਟਾ ਖਰੀਦਣ ਲਈ ਲੁਧਿਆਣਾ ਦੇ ਚੀਮਾ ਚੌਕ ਨੇੜੇ ਰਹਿੰਦੇ ਨਸ਼ਾ ਤਸਕਰ ਕੋਲ ਭੇਜਿਆ। ਇਹ ਸਾਰੀ ਘਟਨਾ ਬੈਂਸ ਨੇ ਆਪਣੇ ਮੋਬਾਈਲ ਰਾਹੀਂ ਫ਼ੇਸਬੁੱਕ ਲਾਵੀਵ ‘ਤੇ ਵਿਖਾਈ। ਬੈਂਸ ਵੱਲੋਂ ਭੇਜੇ ਨੌਜਵਾਨ ਨੇ ਨਸ਼ਾ ਤਸਕਰਾਂ ਕੋਲੋਂ ਚਿੱਟੇ ਦੇ 4 ਪੈਕੇਟ ਖ਼ਰੀਦੇ। ਤਸਕਰ ਨੇ ਉਸ ਕੋਲੋਂ ਹਰ ਪੈਕੇਟ ਦੇ 300 ਰੁਪਏ ਲਏ।

ਇਸ ਮਗਰੋਂ ਸਿਮਰਨਜੀਤ ਸਿੰਘ ਬੈਂਸ ਨਸ਼ਾ ਤਸਕਰ ਵੱਲੋਂ ਖ਼ਰੀਦੇ ਚਿੱਟੇ ਨੂੰ ਲੈ ਕੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੋਲ ਸ਼ਿਕਾਇਤ ਕਰਨ ਪੁੱਜੇ। ਇਸ ਦੌਰਾਨ ਬੈਂਸ ਨੇ ਫ਼ੇਸਬੁੱਕ ‘ਤੇ ਸੰਦੇਸ਼ ਦਿੱਤਾ ਕਿ ਨੌਜਵਾਨਾਂ ਨੂੰ ਲੁਧਿਆਣਾ ‘ਚ ਹੋ ਰਹੀ ਮਜੀਠੀਆ ਦੀ ਰੈਲੀ ਦਾ ਬਾਈਕਾਟ ਕਰਨਾ ਚਾਹੀਦਾ ਹੈ। ਬੈਂਸ ਨੇ ਕਿਹਾ ਕਿ ਉਹ ਇਸ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਵੀ ਕਰਨਗੇ।

Share Button

Leave a Reply

Your email address will not be published. Required fields are marked *

%d bloggers like this: