ਸਿਨੇਮਾ ਵੇਖਣ ਨਾਲ ਵੀ ਟਲ਼ ਸਕਦੈ ਡਿਪ੍ਰੈਸ਼ਨ

ਸਿਨੇਮਾ ਵੇਖਣ ਨਾਲ ਵੀ ਟਲ਼ ਸਕਦੈ ਡਿਪ੍ਰੈਸ਼ਨ

ਬਜ਼ੁਰਗਾਂ ਨੂੰ ਡਿਪ੍ਰੈਸ਼ਨ (ਤਣਾਅ) ਦੀ ਲਪੇਟ ‘ਚ ਜਾਣ ਤੋਂ ਬਚਾਅ ਦਾ ਇਕ ਨਵਾਂ ਤਰੀਕਾ ਪਾਇਆ ਗਿਆ ਹੈ। ਇਕ ਅਧਿਐਨ ਦਾ ਦਾਅਵਾ ਹੈ ਕਿ ਰੈਗੁਲਰ ਤੌਰ ‘ਤੇ ਸਿਨੇਮਾ ਹਾਲ, ਥੀਏਟਰ ਜਾਂ ਮਿਊਜ਼ੀਅਮ ਜਾਣ ਨਾਲ ਬਜ਼ੁਰਗਾਂ ਨੂੰ ਤਣਾਅ ਤੋਂ ਪੀੜਤ ਹੋਣ ਤੋਂ ਬਚਾਇਆ ਜਾ ਸਕਦਾ ਹੈ। ਯੂਨੀਵਰਸਿਟੀ ਕਾਲਜ ਲੰਡਨ ਦੇ ਸ਼ੋਧਕਰਤਾਵਾਂ ਮੁਤਾਬਕ, ਇਸ ਤਰ੍ਹਾਂ ਦੇ ਕੰਮ ਤੇ 50 ਸਾਲ ਤੋਂ ਵੱਧ ਉਮਰ ਵਾਲੇ ਲੋਕਾਂ ‘ਚ ਤਣਾਅ ਦੇ ਵਧਦੇ ਖ਼ਤਰੇ ਦਰਮਿਆਨ ਸਪਸ਼ਟ ਜੁੜਾਅ ਪਾਇਆ ਗਿਆ ਹੈ। ਇਸ ਅਧਿਐਨ ਨਾਲ ਪਹਿਲੀ ਵਾਰ ਇਹ ਜਾਹਿਰ ਹੋਇਆ ਹੈ ਕਿ ਸੰਸਕ੍ਰਿਤਕ ਸਰਗਰਮੀਆਂ ਨਾਲ ਲੋਕ ਨਾ ਸਿਰਫ਼ ਤਣਾਅ ਨੂੰ ਕੰਟਰੋਲ ਕਰ ਸਕਦੇ ਹਨ, ਬਲਕਿ ਇਸ ਤੋਂ ਬਚਾਅ ‘ਚ ਮਦਦ ਵੀ ਮਿਲ ਸਕਦੀ ਹੈ। ਅਧਿਐਨ ‘ਚ ਪਾਇਆ ਗਿਆ ਹੈ ਕਿ ਹਰ ਕੁਝ ਮਹੀਨੇ ‘ਚ ਇਕ ਵਾਰ ਫਿਲਮ, ਨਾਟਕ ਜਾਂ ਪ੍ਰਦਰਸ਼ਨੀ ਵੇਖਣ ਜਾਣ ਵਾਲੇ ਲੋਕਾਂ ‘ਚ ਡਿਪ੍ਰੈਸ਼ਨ ਦਾ ਖ਼ਤਰਾ 32 ਫ਼ੀਸਦੀ ਘੱਟ ਰਹਿੰਦਾ ਹੈ। ਜਦਕਿ ਹਰ ਮਹੀਨੇ ਇਕ ਵਾਰ ਅਜਿਹਾ ਕਰਨ ਵਾਲਿਆਂ ‘ਚ ਇਹ ਖ਼ਤਰਾ 48 ਫ਼ੀਸਦੀ ਤਕ ਘੱਟ ਪਾਇਆ ਗਿਆ।

Share Button

Leave a Reply

Your email address will not be published. Required fields are marked *

%d bloggers like this: