ਸਿਧਾਂਤ ਮੈਂ ਨਹੀਂ ਬਦਲੇ, ਕਾਂਗਰਸ ਬਦਲ ਗਈ ਹੈ : ਨਿਤੀਸ਼

ss1

ਸਿਧਾਂਤ ਮੈਂ ਨਹੀਂ ਬਦਲੇ, ਕਾਂਗਰਸ ਬਦਲ ਗਈ ਹੈ : ਨਿਤੀਸ਼

ਬਿਹਾਰ ਦੇ ਮੁੱਖ ਮੰਤਰੀ ਅਤੇ ਜਨਤਾ ਦਲ ਯੂ ਦੇ ਪ੍ਰਧਾਨ ਨਿਤੀਸ਼ ਕੁਮਾਰ ਨੇ ਕਾਂਗਰਸ ਉੱਪਰ ਹਮਲਾ ਕਰਦਿਆਂ ਕਿਹਾ ਹੈ ਕਿ ਮੇਰੇ ਉੱਪਰ ਦੋਸ਼ ਲੱਗ ਰਹੇ ਹਨ ਕਿ ਮੈਂ ਸਿਧਾਤਾਂ ਤੋਂ ਥਿੜਕ ਗਿਆ ਹਾਂ। ਨਿਤੀਸ਼ ਨੇ ਕਿਹਾ ਕਿ ਸਿਧਾਤਾਂ ਤੋਂ ਮੈਂ ਨਹੀਂ ਬਦਲਿਆ ਬਲਕਿ ਕਾਂਗਰਸ ਬਦਲ ਗਈ ਹੈ। ਨਿਤੀਸ਼ ਨੇ ਕਿਹਾ ਕਿ ਕਾਂਗਰਸ ਨੇ ਲੜਨਾ ਕਿਸ ਨਾਲ ਹੈ? ਪਰ ਉਹ ਲੜ ਕਿਸ ਨਾਲ ਰਹੀ ਹੈ? ਨਿਤੀਸ਼ ਅਨੁਸਾਰ ਮੇਰੇ ਬਾਰੇ ਕਿਹਾ ਜਾ ਰਿਹਾ ਹੈ ਕਿ ਮੈਂ ਭਾਜਪਾ ਨਾਲ ਅੰਦਰਖਾਤੇ ਰਲ ਗਿਆ ਹਾਂ ਅਤੇ ਲਾਲੂ ਦੇ ਦਬਾਅ ਵਿੱਚ ਕੰਮ ਕਰ ਰਿਹਾ ਹਾਂ। ਨਿਤੀਸ਼ ਨੇ ਕਿਹਾ ਕਿ ਮੇਰੀ ਭਾਜਪਾ ਨਾਲ ਕੋਈ ਸਾਂਝ ਨਹੀਂ। ਮੈਂ ਬਿਹਾਰ ਵਿੱਚ ਹੀ ਰਾਜਨੀਤੀ ਕਰਾਂਗਾ ਅਤੇ ਇੱਥੋਂ ਦੇ ਲੋਕਾਂ ਦਾ ਵਿਕਾਸ ਕਰਾਂਗਾ।  ਨਿਤੀਸ਼ ਕੁਮਾਰ ਨੇ ਕਿਹਾ ਕਿ ਜਿਸ ਤਰ੍ਹਾਂ ਦੇਸ਼ ਦੇ ਕੁੱਝ ਲੋਕਾਂ ਨੂੰ ਕਾਂਗਰਸ ਉੱਪਰ ਇਤਰਾਜ ਹਨ, ਮੈਨੂੰ ਭਾਜਪਾ ਉੱਪਰ ਸਭ ਤੋਂ ਵੱਧ ਇਤਰਾਜ ਹੈ ਕਿ ਉਸ ਦੀ ਆਜ਼ਾਦੀ ਵਿੱਚ ਕੋਈ ਭੂਮਿਕਾ ਨਹੀਂ ਹੈ। ਇਸ ਦੇ ਬਾਵਜੂਦ ਉਹ ਦੇਸ਼ ਉੱਤੇ ਰਾਜ ਕਰ ਰਹੀ ਹੈ। ਨਿਤੀਸ਼ ਨੇ ਕਿਹਾ ਕਿ ਇਸ ਵਿੱਚ ਬਹੁਤਾ ਕਸੂਰ ਕਾਂਗਰਸ ਦਾ ਹੈ, ਜਿਸ ਨੇ ਆਪਣੇ ਰਾਜਕਾਲ ਦੌਰਾਨ ਲੋਕਾਂ ਨੂੰ ਲੁੱਟਣ ਅਤੇ ਕੁੱਟਣ ਤੋਂ ਵੱਧ ਕੁੱਝ ਨਹੀਂ ਕੀਤਾ, ਜਿਸ ਕਰਕੇ ਮਜ਼ਬੂਰੀ ਵੱਸ ਭਾਰਤੀ ਲੋਕਾਂ ਨੂੰ ਭਾਜਪਾ ਪਿੱਛੇ ਲੱਗਣਾ ਪਿਆ। ਨਿਤੀਸ਼ ਨੇ ਕਿਹਾ ਕਿ ਦੇਸ਼ ਦੀ ਸੱਤਾ ਦੀ ਚਾਬੀ ਅੱਜ ਭਾਜਪਾ ਹੱਥ ਹੈ। ਕਾਂਗਰਸ ਵੱਲੋਂ 2019 ਦੀਆਂ ਲੋਕ ਸਭਾ ਤਿਆਰੀਆਂ ਸਬੰਧੀ ਨਿਤੀਸ਼ ਨੇ ਕਿਹਾ ਕਿ ਕੋਈ ਰੋਣ ਨਾਲ ਜਾਂ ਨਾਅਰੇ ਲਗਾਉਣ ਨਾਲ ਪ੍ਰਧਾਨ ਮੰਤਰੀ ਨਹੀਂ ਬਣ ਜਾਂਦਾ। ਨਿਤੀਸ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਬਣਨ ਦੀ ਇੱਛਾ ਪੂਰੀ ਕਰਨ ਤੋਂ ਪਹਿਲਾਂ ਸੰਗਠਨ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਨਿਤੀਸ਼ ਦੀ ਇਹ ਟਿੱਪਣੀ ਰਾਹੁਲ ਗਾਂਧੀ ਬਾਰੇ ਸੀ, ਜੋ ਪਾਰਟੀ ਵਿੱਚ ਬਿਨਾਂ ਮਿਹਨਤ ਕੀਤਿਆਂ ਪ੍ਰਧਾਨ ਮੰਤਰੀ ਬਣਨ ਦੇ ਸੁਪਨੇ ਲੈ ਰਹੇ ਹਨ।
ਨਿਤੀਸ਼ ਨੇ ਇਹ ਵੀ ਕਿਹਾ ਕਿ ਕਾਂਗਰਸ ਨੂੰ ਮੇਰੇ ਤੋਂ ਡਰਨ ਦੀ ਲੋੜ ਨਹੀਂ। ਮੈਂ ਪ੍ਰਧਾਨ ਮੰਤਰੀ ਬਣਨ ਲਈ ਕੋਈ ਤੀਜਾ ਮੋਰਚਾ ਨਹੀਂ ਬਣਾਵਾਂਗਾ। ਉਨ੍ਹਾਂ ਕਿਹਾ ਕਿ ਮੈਂ ਬਿਹਾਰ ਤੋਂ ਬਾਹਰ ਦੀ ਰਾਜਨੀਤੀ ਕਰਨ ਬਾਰੇ ਹਾਲੇ ਤੱਕ ਸੋਚਿਆ ਨਹੀਂ ਹੈ। ਰਾਸ਼ਟਰੀ ਜਨਤਾ ਦਲ ਵੱਲੋਂ ਬਿਹਾਰ ਵਿੱਚ ਕੀਤੀ ਜਾ ਰਹੀ ਰੈਲੀ ਵਿੱਚ ਸ਼ਮੂਲੀਅਤ ਸਬੰਧੀ ਨਿਤੀਸ਼ ਕੁਮਾਰ ਨੇ ਕਿਹਾ ਕਿ ਜੇ ਉਹ ਬੁਲਾਉਣਗੇ ਤਾਂ ਅਸੀਂ ਉਸ ਰੈਲੀ ਵਿੱਚ ਜ਼ਰੂਰ ਜਾਵਾਂਗੇ।

Share Button

Leave a Reply

Your email address will not be published. Required fields are marked *