ਸਿਖਿਆ ਮੰਤਰੀ ਜੀ ਘੱਟ ਨਤੀਜੇ ਵਾਲੇ ਅਧਿਆਪਕਾਂ ਦੀ ਕਲਾਸ ਤਾਂ ਜਰੂਰ ਲਗਾਓ ਪਹਿਲਾਂ ਅਧਿਆਪਕਾਂ ਨੂੰ ਸਕੂਲਾਂ ਵਿੱਚ ਪੜ੍ਹਾਉਣ ਤਾਂ ਦਿਉ

ss1

ਸਿਖਿਆ ਮੰਤਰੀ ਜੀ ਘੱਟ ਨਤੀਜੇ ਵਾਲੇ ਅਧਿਆਪਕਾਂ ਦੀ ਕਲਾਸ ਤਾਂ ਜਰੂਰ ਲਗਾਓ ਪਹਿਲਾਂ ਅਧਿਆਪਕਾਂ ਨੂੰ ਸਕੂਲਾਂ ਵਿੱਚ ਪੜ੍ਹਾਉਣ ਤਾਂ ਦਿਉ

 

ਕੀਰਤਪੁਰ ਸਾਹਿਬ 15 ਜੁਲਾਈ (ਸਰਬਜੀਤ ਸਿੰਘ ਸੈਣੀ/ਹਰਪ੍ਰੀਤ ਸਿੰਘ ਕਟੋਚ): ਸਿਖਿਆ ਮੰਤਰੀ ਪੰਜਾਬ ਸ: ਦਲਜੀਤ ਸਿੰਘ ਚੀਮਾਂ ਵਲੋਂ ਪਿਛਲੇ ਦਿਨੀ ਘੱਟ ਨਤੀਜੇ ਵਾਲੇ 500 ਦੇ ਕਰੀਬ ਅਧਿਆਪਕਾਂ ਦੀ ਕਲਾਸ ਲਗਾਈ।ਜਿਸ ਦੋਰਾਨ ਅਧਿਆਪਕਾਂ ਨੂੰ ਘੱਟ ਨਤੀਜਾ ਆਉਣ ਦੇ ਕਾਰਨਾਂ ਸਬੰਧੀ ਪੁਛਿਆ ਗਿਆ।ਬਹੁਤ ਸਾਰੇ ਅਧਿਆਪਕਾਂ ਵਲੋਂ ਦੱਸਿਆ ਗਿਆ ਕਿ ਨਤੀਜਾ ਘੱਟ ਆਉਣ ਦਾ ਮੁੱਖ ਕਾਰਨ ਸਰਕਾਰ ਵਲੋਂ ਲਏ ਜਾਦੇ ਬੇਲੋੜੇ ਕੰਮ ਹਨ।ਅਧਿਆਪਕਾਂ ਨੂੰ ਜਿਸ ਕੰਮ ਲਈ ਸਕੂਲਾਂ ਵਿੱਚ ਭਰਤੀ ਕੀਤਾ ਗਿਆ ਹੈ ਭਾਵ ਪੜਾਉਣ ਦਾ ਕੰਮ ਹੀ ਦਿਤਾ ਜਾਵੇ ਤਾਂ ਉਹਨਾਂ ਤੋਂ ਨਤੀਜਾ ਘੱਟ ਆਉਣ ਬਾਰੇ ਪੁਛਿਆ ਜਾਵੇ। ਪਰੰਤੂ ਇਥੇ ਤਾਂ ਅਧਿਆਪਕ ਨੂੰ ਪੜ੍ਹਾੳੇੁਣ ਤੱਕ ਦਾ ਸਮਾਂ ਹੀ ਨਹੀ ਮਿਲਦਾ ਸਵੇਰੇ ਸਕੂਣ ਆਉਣ ਤੋਂ ਲੈ ਕਿ ਛੁੱਟੀ ਹੋਣ ਤੱਕ ਹੋਰ ਹੀ ਕੰਮਾ ਵਿੱਚ ਲਗਾਈ ਰੱਖਦੀ ਹੈ ਕਦੀ ਬੱਚਿਆਂ ਦੇ ਅਧਾਰ ਕਾਰਡ ਬਣਾਉ ਕਦੀ ਬੱਚਿਆਂ ਦੇ ਬੈਂਕ ਖਾਤੇ ਖੁਲਵਾਉ, ਐਸ ਸੀ , ਬੀ ਸੀ ਲਿਸਟਾਂ ਤਿਆਰ ਕਰੋ , ਮਿੱਡ ਦੇ ਮੀਲ ਦਾ ਕੰਮ , ਰਜਿਸਟਰ ਪੁਰੇ ਕਰਨੇ, ਕੈਸ਼ ਬੁੱਕ ਬਣਾਉਣਾਂ, ਤਿਮਾਹੀ ਰਿਪੋਰਟਾਂ ਤਿਆਰ ਕਰਨੀਆਂ , ਸੀ ਸੀ ਈ ਦਾ ਰਿਕਾਰਡ ਰੱਖਣਾਂ, ਵੋਟਾਂ ਦੀ ਡਿਊਟੀ , ਬੀ ਐਲ ਓ ਦਾ ਕੰਮ, ਮਰਦਮ ਸ਼ੁਮਾਰੀ ਆਦਿ ਕੰਮਾਂ ਤੋਂ ਇਲਾਵਾ ਹੋਰ ਬਹੁਤ ਸਾਰੇ ਕੰਮ ਕਰਨੇ ਪੈਂਦੇ ਹਨ। ਇਥੋਂ ਤੱਕ ਕਿ ਪਿਛਲੇ ਦਿਨੀ ਸਰਕਾਰ ਵਲੋਂ ਪਿੰਡਾਂ ਵਿੱਚ ਖੁਲੇ ਵਿੱਚ ਸ਼ੋਚ ਜਾਣ ਵਾਲਿਆਂ ਦਾ ਰਿਕਾਰਡ ਤਿਆਰ ਕਰਨ ਅਤੇ ਸਰਕਾਰ ਦੀਆਂ ਉਪਲਬਧੀਆ ਗਿਣਾਉਣ ਤੱਕ ਅਧਿਆਪਕਾਂ ਦੀ ਡਿਊਟੀ ਲਗਾਉਣ ਦੇ ਹੁਕਮ ਕੱਢ ਦਿੱਤੇ ਸੀ ਪਰੰਤੂ ਅਧਿਆਪਕਾਂ ਵਲੋਂ ਵਿਰੋਧ ਕਰਨ ਤੇ ਉਹ ਹੁਕਮ ਰੱਦ ਕਰਨੇ ਪਏ।ਪਿਛਲੇ ਦਿਨੀ ਜਿਲਾ ਰੂਪਨਗਰ ਅਧਾਰ ਕਾਰਡ ਬਣਾਉਣ ਸਬੰਧੀ ਅਧਿਆਪਕਾਂ ਨੂੰ ਜੁਬਾਨੀ ਹੁਕਮ ਦਿੱਤੇ ਗਏ ਕਿ 100% ਬੱਚਿਆਂ ਦੇ ਅਧਾਰ ਕਾਰਡ ਬਣੇ ਹੋਣੇ ਚਾਹੀਦੇ ਹਨ।

ਅਧਿਆਪਕ ਬੱਚਿਆਂ ਦੇ ਮਾਪਿਆਂ ਨੂੰ ਫੋਨ ਕਰ ਕਰ ਕਿ ਬੁਲਾਉਦੇਂ ਰਹੇ ਜਾ ਆਪ ਅਧਾਰ ਕਾਰਡ ਬਣਾਉਣ ਦਫਤਰਾਂ ਦੇ ਚੱਕਰ ਕੱਟਦੇ ਵੇਖੇ ਗਏ ਜੇਕਰ 100% ਅਧਾਰ ਕਾਰਡ ਬਣਾਉਣੇ ਜਰੂਰੀ ਸੀ ਤਾਂ ਅਧਾਰ ਕਾਰਡ ਸਕੂਲ ਪੱਧਰ ਤੇ ਵੀ ਬਣਾਏ ਜਾ ਸਕਦੇ ਸੀ ਇਸ ਲਈ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਕਰਨਾਂ ਕਿੰਨਾ ਕੁ ਜਾਇਜ ਸੀ।ਪਹਿਲਾਂ ਤਾਂ ਸਰਕਾਰ ਅਧਿਆਪਕਾਂ ਨੂੰ ਅਜਿਹੇ ਬੇਲੋੜੇ ਕੰਮਾਂ ਤੋਂ ਛੁਟਕਾਰਾ ਦੇਵੇ ਅਧਿਆਪਕ ਸਿਰਫ ਪੜ੍ਹਾਉਣ ਦਾ ਕੰਮ ਹੀ ਕਰਵਾਉਣ ਤਾਂ ਉਹਨਾਂ ਤੋਂ ਨਤੀਜਾ ਲਿਆ ਜਾਵੇ ਨਹੀ ਅਧਿਆਪਕਾਂ ਨੂੰ ਬਿਨਾਂ ਕਸੂਰ ਤੋਂ ਜਲੀਲ ਨਾਂ ਕੀਤਾ ਜਾਵੇ।ਸਰਕਾਰ ਅਪਣੀਆਂ ਕਮੀਆਂ ਤਾਂ ਦੱਸਦੀ ਨਹੀ ਕਿ ਸਕੂਲਾਂ ਵਿੱਚ ਸਟਾਫ ਦੀ ਘਾਟ ਹੈ ਭਰਤੀ ਹੋ ਨਹੀ ਰਹੀ ਨਤੀਜਾ ਸੁਧਾਰਨ ਲਈ ਗਰੇਸ ਨੰਬਰ ਤੱਕ ਦਿੱਤੇ ਜਾ ਰਹੇ ਹਨ, ਫੇਲ ਨਾ ਕਰਨ ਦੇ ਹੁਕਮ ਦਿੱਤੇ ਜਾ ਰਹੇ ਹਨ ਇਥੋਂ ਤੱਕ ਕਿ ਦਫਤਰਾਂ ਵਿੱਚ ਭਰਤੀ ਕੀਤਾ ਸਟਾਫ ਸਿਰਫ ਸਕੂਲ਼ਾਂ ਨੂੰ ਹੁਕਮ ਚਾੜ ਦਿੰਦਾ ਹੈ ਕਿ ਸੂਚਨਾਂ ਦਫਤਰ ਪੁਜਦੀ ਕੀਤੀ ਜਾਵੇ ਜਦ ਕਿ ਇਹ ਕੰਮ ਉਹਨਾਂ ਦਾ ਹੰੁਦਾ ਹੈ ਕਿ ਸਕੂਲ਼ਾਂ ਤੋਂ ਰਿਪੋਰਟਾਂ ਇਕੱਠੀਆਂ ਕਰਕੇ ਭੇਜੀਆਂ ਜਾਣ।ਜੇਕਰ ਕੋਈ ਅਧਿਆਪਕ ਰਿਪੋਰਟ ਦੇਣ ਤੋਂ ਇੰਨਕਾਰ ਕਰਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਕਰਨ ਦੀ ਧਮਕੀ ਤੱਕ ਦਿੱਤੀ ਜਾਂਦੀ ਹੈ।ਜੇਕਰ ਸਰਕਾਰ ਸਿੱਖਿਆ ਵਿੱਚ ਸੁਧਾਰ ਕਰਨਾਂ ਚਾਹੁਦੀ ਹੈ ਤਾਂ ਪਹਿਲਾਂ ਸਿਸਟਮ ਵਿੱਚ ਸੁਧਾਰ ਕਰੇ ਅਧਿਆਪਕਾਂ ਨੂੰ ਸਕੂਲਾਂ ਵਿੱਚ ਪੜਾਉਣ ਦੇਵੇ ਅਤੇ ਸਿਖਿਆ ਸੁਧਾਰ ਦੇ ਨਾਮ ਤੇ ਬੇਲੋੜੇ ਪ੍ਰਯੋਗ ਨਾ ਕਰੇ।ਸਕੂਲ਼ਾਂ ਸਬੰਧੀ ਰਿਪੋਰਟਾਂ ਇੱਕ ਬਾਰ ਮੰਗਵਾ ਲਈਆਂ ਜਾਣ ਬਾਰ ਬਾਰ ਇਕੋ ਰਿਪੋਰਟ ਨਾ ਮੰਗਵਾਈ ਜਾਵੇ। ਜੇਕਰ ਕੋਈ ਰਿਪੋਰਟ ਦੁਬਾਰਾ ਚਾਹੀਦੀ ਹੈ ਤਾਂ ਦਫਤਰਾਂ ਵਿੱਚ ਪਹਿਲਾਂ ਭੇਜੀ ਰਿਪੋਰਟ ਤੋਂ ਤਿਆਰ ਕਰ ਲਈ ਜਾਵੇ ਨਾਂ ਕਿ ਅਧਿਆਪਕਾਂ ਨੂੰ ਦੁਬਾਰਾ ਹੁਕਮ ਚਾੜ ਦਿੱਤੇ ਜਾਣ। ਸਕੂਲਾਂ ਨੂੰ ਚੈਕ ਕਰਦੀਆਂ ਟੀਮਾਂ ਵੀ ਅਧਿਆਪਕਾਂ ਨੂੰ ਜਾਣਕਾਰੀ ਦੇਣ ਲਈ ਹੋਣ ਨਾਂ ਕਿ ਉਹਨਾਂ ਅੰਦਰ ਡਰ ਪੈਦਾ ਕਰਨ। ਜੇਕਰ ਸਾਡੇ ਸਿੱਖਿਆ ਮੰਤਰੀ ਸ: ਦਲਜੀਤ ਸਿੰਘ ਚੀਮਾਂ ਸਾਹਿਬ ਸਿਸਟਮ ਵਿੱਚ ਅਜਿਹਾ ਸੁਧਾਰ ਕਰ ਲੈਣ ਤਾਂ ਸਿਖਿਆ ਦਾ ਪੱਧਰ ਅਪਣੇ ਆਪ ਊਚਾ ਹੋ ਜਾਵੇਗਾ ਅਤੇ ਸਰਕਾਰ ਨੂੰ ਅਪਣਾ ਅਕਸ ਵੀ ਉੱਚਾ ਚੁਕਣ ਲਈ ਗਰੇਸ ਅੰਕ ਦੇਣ ਸਬੰਧੀ ਕੰਮ ਵੀ ਨਹੀ ਕਰਨਾਂ ਪਵੇਗਾਂ।

Share Button

Leave a Reply

Your email address will not be published. Required fields are marked *